ਆਤਮ ਹੱਤਿਆ ਲਈ ਮਜ਼ਬੂਰ ਹੋਏ ਅਮਰੀਕੀ ਕਿਸਾਨ

02/16/2020 9:19:57 PM

ਵਾਸ਼ਿੰਗਟਨ - ਭਾਰਤੀ ਸਿਆਸਤ ਵਿਚ ਕਿਸਾਨਾਂ ਦੀ ਆਤਮ ਹੱਤਿਆ ਦਾ ਮੁੱਦਾ ਲੰਬੇ ਸਮੇਂ ਤੋਂ ਚਰਚਾਵਾਂ ਵਿਚ ਰਿਹਾ ਹੈ। ਭਾਰਤ ਵਿਚ ਵਿਦਰਭ ਅਤੇ ਬੁੰਦੇਲਖੰਡ ਇਲਾਕਿਆਂ ਵਿਚ ਕਿਸਾਨ ਆਤਮ ਹੱਤਿਆ ਦੇ ਮਾਮਲੇ ਹਰ ਕੁਝ ਸਮੇਂ ਦੇ ਫਰਕ ਤੋਂ ਬਾਅਦ ਆਉਂਦੇ ਰਹਿੰਦੇ ਹਨ। ਅਸਥਿਕ ਮਾਨਸੂਨ ਕਾਰਨ ਭਾਰਤੀ ਕਿਸਾਨਾਂ ਦੀ ਫਸਲ ਬਰਬਾਦ ਹੁੰਦੀ ਹੈ ਅਤੇ ਫਿਰ ਕਰਜ਼ਾ ਉਨ੍ਹਾਂ ਦੀ ਆਤਮ ਹੱਤਿਆ ਦਾ ਕਾਰਨ ਬਣਦਾ ਹੈ। ਸਰਕਾਰਾਂ ਇਹ ਆਖਦੀਆਂ ਰਹੀਆਂ ਹਨ ਕਿ ਉਹ ਕਿਸਾਨਾਂ ਦੀਆਂ ਮੁਸ਼ਕਿਲਾਂ ਘੱਟ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ ਪਰ ਨਤੀਜਾ ਜ਼ੀਰੋ ਹੀ ਰਿਹਾ ਹੈ ਪਰ ਅਜਿਹਾ ਨਹੀਂ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਆਤਮ ਹੱਤਿਆ ਭਾਰਤ ਤੱਕ ਹੀ ਸੀਮਤ ਹੋਣ। ਅਮਰੀਕਾ ਜਿਹੀਆਂ ਗਲੋਬਲ ਮਹਾ ਸ਼ਕਤੀ ਦੇਸ਼ ਵਿਚ ਵੀ ਕਿਸਾਨਾਂ ਦੀ ਆਤਮ ਹੱਤਿਆ ਇਕ ਪ੍ਰਮੁੱਖ ਮੁੱਦਾ ਹੈ। ਹਾਲਾਂਕਿ ਇਹ ਮੁੱਦਾ ਕਦੇ ਗਲੋਬਲ ਪਰਿਪੇਖ ਵਿਚ ਉਭਰ ਕੇ ਸਾਹਮਣੇ ਨਹੀਂ ਆਇਆ।

ਅਮਰੀਕਾ ਵਿਚ ਕਿਸਾਨੀ ਦਾ ਸੰਕਟ
ਫੋਬਰਸ ਮੈਗਜ਼ੀਨ ਵਿਚ ਪ੍ਰਕਾਸ਼ਿਤ ਇਕ ਲੇਖ ਮੁਤਾਬਕ ਇਸ ਸਮੇਂ ਅਮਰੀਕਾ ਵਿਚ ਕਿਸਾਨ ਵੱਡੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਬੀਤੇ ਸਾਲਾਂ ਤੋਂ ਤੇਜ਼ ਮੀਂਹ, ਤੂਫਾਨਾਂ ਕਾਰਨ ਕਿਸਾਨਾਂ ਦੀ ਫਸਲ ਕਈ ਵਾਰ ਖਰਾਬ ਹੋਈ ਹੈ। ਨਾਲ ਚੀਨ ਵੱਲੋਂ ਅਮਰੀਕੀ ਫਸਲਾਂ ਦਾ ਆਯਾਤ ਬੰਦ ਕੀਤੇ ਜਾਣ ਤੋਂ ਬਾਅਦ ਇਹ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਅਮਰੀਕਾ ਵਿਚ ਮੱਕਾ ਅਤੇ ਸੋਆਬੀਨ ਦੀ ਖੇਤੀ ਬਹੁਤ ਵੱਡੇ ਪੈਮਾਨੇ 'ਤੇ ਕੀਤੀ ਜਾਂਦੀ ਹੈ। ਅਮਰੀਕਾ ਵਿਚ ਇਕ ਫਾਰਮਰ ਫਾਊਡੇਸ਼ਨ ਦੇ ਪ੍ਰਮੁੱਖ ਜਿੱਪੀ ਡੁਵਾਨ ਨੇ ਚੀਨ ਵੱਲੋਂ ਪਾਬੰਦੀ ਲਗਾਉਣ 'ਤੇ ਪ੍ਰਤੀਕਿਰਿਆ ਦਿੱਤੀ ਸੀ ਕਿ ਇਸ ਨਾਲ ਅਮਰੀਕੀ ਕਿਸਾਨਾਂ ਸਾਹਮਣੇ ਜਿਉਣ-ਮਪਨ ਦਾ ਸੰਕਟ ਆ ਜਾਵੇਗਾ।

ਅਮਰੀਕੀ ਵਿਚ ਕਿਸਾਨਾਂ ਦੀ ਘੱਟਦੀ ਆਮਦਨ ਅਤੇ ਸੁਸਾਇਡ ਕੇਸ ਮੌਜੂਦਾ ਸਮੇਂ ਇਕ ਵੱਡਾ ਮੁੱਦਾ ਹੈ। ਅਮਰੀਕੀ ਖੇਤੀਬਾਡ਼ੀ ਵਿਭਾਗ ਮੁਤਾਬਕ ਸਾਲ 2013 ਤੋਂ ਹੁਣ ਤੱਕ ਇਥੇ ਕਮੋਡਿਟੀ ਦੀਆਂ ਕੀਮਤਾਂ ਵਿਚ ਉਤਾਰ-ਚਡ਼ਾਅ ਦੀ ਥਾਂ ਨਾਲ ਕਿਸਾਨਾਂ ਦੀ ਆਮਦਨ 49 ਫੀਸਦੀ ਤੱਕ ਘੱਟ ਹੋ ਚੁੱਕੀ ਹੈ। ਰਿਪੋਰਟ ਮੁਤਾਬਕ ਹਾਲਾਤ ਇੰਨੇ ਖਰਾਬ ਹਨ ਕਿ ਅੱਧੇ ਤੋਂ ਜ਼ਿਆਦਾ ਕਿਸਾਨ ਲਾਗਤ ਵੀ ਕੱਢ ਨਹੀਂ ਪਾ ਰਹੇ ਹਨ।

ਵਿਸਕਾਨਸਿਨ ਵਿਚ ਸਭ ਤੋਂ ਜ਼ਿਆਦਾ ਅਸਰ
ਉਂਝ ਤਾਂ ਅਮਰੀਕਾ ਦੇ ਕਈ ਸੂਬਿਆਂ ਵਿਚ ਕਿਸਾਨਾਂ ਦੀ ਹਾਲਤ ਖਰਾਬ ਹਨ ਪਰ ਸਭ ਤੋਂ ਜ਼ਿਆਦਾ ਅਸਰ ਵਿਸਕਾਨਸਿਨ ਵਿਚ ਦੇਖਣ ਨੂੰ ਮਿਲਿਆ ਹੈ। ਵਿਸਕਾਨਸਿਨ ਵਿਚ ਇਕੱਲੇ 2017 ਵਿਚ 915 ਕਿਸਾਨਾਂ ਨੇ ਆਤਮ ਹੱਤਿਆ ਕੀਤੀ ਸੀ। ਮੀਡੀਆ ਰਿਪੋਰਟਸ ਮੁਤਾਬਕ ਇਥੇ ਕਿਸਾਨਾਂ ਨੇ ਸਰਕਾਰ ਤੋਂ ਜ਼ਿਆਦਾ ਫੰਡ ਦੀ ਮੰਗ ਕੀਤੀ ਸੀ ਪਰ ਉਹ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਸਾਲ 2011 ਤੋਂ ਲੈ ਕੇ 2016 ਤੱਕ ਰਿਪਬਲਿਕਨ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਬਰਾਕ ਓਬਾਮਾ 'ਤੇ ਖੂਬ ਨਿਸ਼ਾਨੇ ਵਿੰਨ੍ਹੇ ਸਨ ਪਰ ਬੀਤੇ 3 ਸਾਲਾਂ ਵਿਚ ਅਮਰੀਕਾ ਵਿਚ ਰਿਪਬਲਿਕਨ ਸਰਕਾਰ ਦੌਰਾਨ ਕਿਸਾਨਾਂ ਦੀ ਹਾਲਤ ਹੋਰ ਜ਼ਿਆਦਾ ਖਰਾਬ ਹੋ ਹੋਈ ਹੈ।

ਦੂਜੇ ਧੰਦਿਆਂ ਵੱਲ ਰੁਖ ਕਰ ਰਹੇ ਨੇ ਕਿਸਾਨ
ਅਮਰੀਕੀ ਕਿਸਾਨਾਂ ਦੀ ਹਾਲਤ ਵਰਤਮਾਨ ਵਿਚ ਭਾਰਤੀ ਕਿਸਾਨਾਂ ਨਾਲ ਮੇਲ ਖਾਂਦੀ ਹੋਈ ਦਿਖਾਉਂਦੀ ਹੈ। ਅਸੀਂ ਅਕਸਰ ਖਬਰਾਂ ਪਡ਼੍ਹਦੇ ਹਾਂ ਕਿ ਕਿਸੇ ਕਿਸਾਨਾ ਨਾ ਦੂਜਾ ਪੇਸ਼ਾ ਅਪਣਾ ਲਿਆ।


Khushdeep Jassi

Content Editor

Related News