ਅਮਰੀਕੀ ਚੋਣਾਂ : ਭਾਰਤੀ ਮੂਲ ਦੇ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਤੀਜੀ ਵਾਰ ਜੇਤੂ

Wednesday, Nov 04, 2020 - 03:57 PM (IST)

ਅਮਰੀਕੀ ਚੋਣਾਂ : ਭਾਰਤੀ ਮੂਲ ਦੇ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਤੀਜੀ ਵਾਰ ਜੇਤੂ

ਵਾਸ਼ਿੰਗਟਨ (ਭਾਸ਼ਾ): ਭਾਰਤੀ ਮੂਲ ਦੇ ਡੈਮੋਕ੍ਰੈਟਿਕ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਲਗਾਤਾਰ ਤੀਜੀ ਵਾਰ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਹਾਊਸ ਆਫ ਰੀਪ੍ਰੀਜੈਂਟੇਟਿਵ ਦੇ ਲਈ ਚੁਣੇ ਗਏ ਹਨ। ਨਵੀਂ ਦਿੱਲੀ ਵਿਚ ਪੈਦਾ ਹੋਏ 47 ਸਾਲਾ ਕ੍ਰਿਸ਼ਨਾਮੂਰਤੀ ਨੇ ਆਸਾਨੀ ਨਾਲ ਲਿਬਰਟੇਰੀਅਨ ਪਾਰਟੀ ਉਮੀਦਵਾਰ ਪ੍ਰੇਸਟਨ ਨੇਲਸਨ ਨੂੰ ਹਰਾ ਦਿੱਤਾ। ਆਖਰੀ ਸੂਚਨਾ ਮਿਲਣ ਤੱਕ ਉਹਨਾਂ ਨੂੰ ਕੁੱਲ ਗਿਣੀਆਂ ਗਈਆਂ ਵੋਟਾਂ ਵਿਚੋਂ ਕਰੀਬ 71 ਫੀਸਦੀ ਵੋਟ ਮਿਲ ਚੱਕੇ ਹਨ। 

ਕ੍ਰਿਸ਼ਨਾਮੂਰਤੀ ਦੇ ਮਾਤਾ-ਪਿਤਾ ਤਾਮਿਲਨਾਡੂ ਦੇ ਰਹਿਣ ਵਾਲੇ ਹਨ ਅਤੇ ਉਹ 2016 ਵਿਚ ਪਹਿਲੀ ਵਾਰ ਅਮਰੀਕੀ ਸੰਸਦ ਦੇ ਹੇਠਲੇ ਸਦਨ ਦੇ ਮੈਂਬਰ ਚੁਣੇ ਗਏ ਸਨ। ਇਸ ਵਿਚ ਕਾਂਗਰਸ ਮੈਂਬਰ ਐਮੀ ਬੇਰਾ ਕੈਲੀਫੋਰਨੀਆ ਤੋਂ 5ਵੀਂ ਵਾਰ ਅਤੇ ਰੋ ਖੰਨਾ ਕੈਲੀਫੋਰਨੀਆ ਤੋਂ ਹੀ ਤੀਜੀ ਵਾਰ ਹਾਊਸ ਆਫ ਰੀਪ੍ਰੀਜੈਂਟੇਟਿਵ ਵਿਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਮੈਂਬਰ ਪ੍ਰਮਿਲਾ ਜੈਪਾਲ ਵਾਸ਼ਿੰਗਟਨ ਰਾਜ ਤੋਂ ਤੀਜੀ ਵਾਰ ਚੋਣ ਜਿੱਤਣ ਦੀ ਆਸ ਲਗਾ ਰਹੀ ਹੈ। ਕੈਲੀਫੋਰਨੀਆ ਅਤੇ ਵਾਸ਼ਿੰਗਟਨ ਵਿਚ ਵੋਟਿੰਗ ਜਾਰੀ ਹੈ ਅਤੇ ਅਗਲੇ ਕੁਝ ਘੰਟਿਆਂ ਵਿਚ ਨਤੀਜਿਆਂ ਦੇ ਘੋਸ਼ਿਤ ਕੀਤੇ ਜਾਣ ਦੀ ਆਸ ਹੈ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਦੇ ਪੁੱਤਰ ਨੇ ਪੇਸ਼ ਕੀਤਾ ਭਾਰਤ ਦਾ ਵਿਵਾਦਮਈ ਨਕਸ਼ਾ, ਦੱਸਿਆ ਬਿਡੇਨ ਸਮਰਥਕ ਦੇਸ਼

ਡਾਕਟਰ ਹੀਰਲ ਤਿਪਿਰਨੇਨੀ ਐਰੀਜ਼ੋਨਾ ਦੇ 6ਵੇ ਕਾਂਗਰਸ ਚੋਣ ਖੇਤਰ ਤੋਂ ਲਗਾਤਾਰ ਤੀਜੀ ਵਾਰ ਜਿੱਤਣ ਦੀ ਆਸ ਰੱਖਦੇ ਹਨ। ਉੱਥੇ ਟੈਕਸਾਸ ਦੇ 22ਵੇਂ ਕਾਂਗਰਸ ਚੋਣ ਖੇਤਰ ਤੋਂ ਡੈਮੋਕ੍ਰੈਟਿਕ ਪਾਰਟੀ ਤੋਂ ਲੜ ਰਹੇ ਕੁਲਕਰਨੀ ਰੀਪਬਲਕਿਨ ਉਮੀਦਵਾਰ ਟ੍ਰਾਏ ਨੇਹਲਸ ਨੂੰ ਸਖਤ ਟੱਕਰ ਦੇ ਰਹੇ ਹਨ। ਵਰਜੀਨੀਆ ਦੇ 11ਵੇਂ ਕਾਂਗਰਸ ਚੋਣ ਖੇਤਰ ਤੋਂ ਰੀਪਬਲਕਿਨ ਪਾਰਟੀ ਉਮੀਦਵਾਰ ਮੰਗਾ ਅਨੰਤਮੁਲਾ ਮੌਜੂਦਾ ਡੈਮੋਕ੍ਰੈਟਿਕ ਸਾਂਸਦ ਅਤੇ ਉਮੀਦਵਾਰ ਗੇਰੀ ਕਾਨੋਲੀ ਤੋਂ ਕਰੀਬ 15 ਫੀਸਦੀ ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। 
 


author

Vandana

Content Editor

Related News