ਗਲੋਬਲ ਸਮੱਸਿਆਵਾਂ ਦੇ ਹੱਲ ਲਈ ਭਾਰਤ ਨਾਲ ਕੰਮ ਕਰਨਾ ਚਾਹੁੰਦਾ ਹੈ ਅਮਰੀਕਾ

Sunday, Sep 08, 2024 - 01:59 PM (IST)

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਸਿਹਤ ਦੇਖਭਾਲ, ਸਾਫ ਊਰਜਾ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਕੁਝ ਪ੍ਰਮੁੱਖ ਗਲੋਬਲ ਸਮੱਸਿਆਵਾਂ ਦੇ ਹੱਲ ਲਈ ਭਾਰਤ ਨਾਲ ਕੰਮ ਕਰਨ ਦਾ ਇੱਛੁਕ ਹੈ, ਇਹ ਗੱਲ ਯੂ.ਐੱਸ. ਦੀ ਉਪ ਮੁੱਖ ਕਾਰਜਕਾਰੀ ਨਿਸ਼ਾ ਦੇਸਾਈ ਬਿਸਵਾਲ ਨੇ ‘ਯੂ.ਐੱਸ. ਇੰਟਰਨੈਸ਼ਨਲ ਡਿਵੈਲਪਮੈਂਟ ਫਾਇਨਾਂਸ ਕਾਰਪੋਰੇਸ਼ਨ (ਡੀ.ਐੱਫ.ਸੀ.)’ ਦੌਰਾਨ ਕਹੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਇਹ ਟਿੱਪਣੀ ਇਸ ਹਫਤੇ ਭਾਰਤ ਦੀ ਪ੍ਰਸਤਾਵਿਤ ਯਾਤਰਾ ਤੋਂ ਪਹਿਲਾਂ ਆਈ ਹੈ। ਬਿਸਵਾਲ ਨੇ 'ਪੀ.ਟੀ.ਆਈ.-ਭਾਸ਼ਾ' ਨੂੰ ਦਿੱਤੇ ਇਕ ਇੰਟਰਵਿਊ ’ਚ ਕਿਹਾ, "ਮਸਲਾ ਇਹ ਨਹੀਂ ਹੈ ਕਿ ਭਾਰਤ ਨੂੰ ਕਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ ਪਰ ਇਹ ਹੈ ਕਿ ਕਿਵੇਂ ਅਮਰੀਕਾ ਅਤੇ ਭਾਰਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ, ਭਾਰਤ ਲਈ ਰਵਾਨਾ ਹੋਣ ਤੋਂ ਪਹਿਲਾਂ ਬਿਸਵਾਲ ਨੇ ਕਿਹਾ, "ਅਸੀਂ ਹਮੇਸ਼ਾ ਇਹ ਕਹਿੰਦੇ ਹਾਂ।"

ਇਹ ਵੀ ਪੜ੍ਹੋ ਸਿੰਗਾਪੁਰ ਤੋਂ ਗਵਾਂਗਝਾਊ ਜਾ ਰਹੇ ਜਹਾਜ਼ ’ਚ ਆਈ ਖਬਾਰੀ, 7 ਲੋਕ ਜ਼ਖਮੀ

ਜੇਕਰ ਅਸੀਂ ਭਾਰਤ ’ਚ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦੇ ਤਾਂ ਪੂਰੀ ਦੁਨੀਆ ਲਈ ਉਨ੍ਹਾਂ ਨੂੰ ਹੱਲ ਕਰਨਾ ਮੁਸ਼ਕਲ ਹੋ ਜਾਵੇਗਾ।" ਦੱਸ ਦਈਏ ਕਿ ਚਾਰ ਸਾਲਾਂ ’ਚ ਬਿਸਵਾਲ ਦੀ ਇਹ ਪਹਿਲੀ ਭਾਰਤ ਫੇਰੀ ਹੈ ਅਤੇ ਡੀ.ਐੱਫ.ਸੀ. ਦੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਉਨ੍ਹਾਂ ਦੀ ਪਹਿਲੀ ਵਾਰ ਹੈ। ਉਨ੍ਹਾਂ ਦੀ ਚਾਰ ਦਿਨਾਂ ਦੀ ਭਾਰਤ ਯਾਤਰਾ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ, ਗਲੋਬਲ ਵਾਰਮਿੰਗ ਨੂੰ ਕੰਟਰੋਲ ਕਰਨਾ, ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘਟਾਉਣਾ, ਸਾਫ਼ ਊਰਜਾ ਦਾ ਸਮਰਥਨ ਕਰਨਾ ਅਤੇ ਸਿਹਤ ਚੁਣੌਤੀਆਂ ਨਾਲ ਨਜਿੱਠਣਾ ਅਜਿਹੇ ਬਹੁਤ ਸਾਰੇ ਖੇਤਰ ਹਨ ਜਿੱਥੇ ਦੋਵੇਂ ਦੇਸ਼ ਮਿਲ ਕੇ ਕੰਮ ਕਰ ਸਕਦੇ ਹਨ ਜਿਵੇਂ ਕਿ ਉਨ੍ਹਾਂ ਨੇ ਕੋਵਿਡ ਮਹਾਮਾਰੀ ਦੌਰਾਨ ਕੀਤਾ ਸੀ।

ਇਹ ਵੀ ਪੜ੍ਹੋ -ਭਾਰਤ, ਅਮਰੀਕਾ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਮਰੀਕਾ ਪੁੱਜੇ ਰਾਹੁਲ

ਬਿਸਵਾਲ ਨੇ ਕਿਹਾ ਕਿ ਭਾਰਤ ਨਾ ਸਿਰਫ ਮਹਾਮਾਰੀ ਨਾਲ ਨਜਿੱਠਣ ’ਚ ਇਕ ਮਹੱਤਵਪੂਰਨ ਭਾਈਵਾਲ ਹੈ, ਸਗੋਂ ਵਿਸ਼ਵ ਪੱਧਰ 'ਤੇ ਮਹਾਂਮਾਰੀ ਨੂੰ ਕੰਟ੍ਰੋਲ ਕਰਨ ਲਈ ਟੀਕਿਆਂ ਦੀ ਸਪਲਾਈ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਬਿਸਵਾਲ ਨੇ ਕਿਹਾ ਕਿ ਭਾਰਤ ਦੀ ਆਪਣੀ ਫੇਰੀ ਦੌਰਾਨ, ਉਹ ਇਹ ਸਿੱਖਣ ਲਈ ਉਤਸੁਕ ਹੈ ਕਿ ਕਿਵੇਂ DFC ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਦੇ ਟੀਚਿਆਂ ਅਤੇ ਮਕਸਦਾਂ  ਦਾ ਸਮਰਥਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਡੀ.ਐੱਫ.ਸੀ. ਨੇ ਬਾਈਡੇਨ ਪ੍ਰਸ਼ਾਸਨ ਦੌਰਾਨ ਭਾਰਤ ’ਚ ਭਾਰੀ ਨਿਵੇਸ਼ ਕੀਤਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sunaina

Content Editor

Related News