18 ਸਾਲ ਦੀ ਲੜਾਈ ਨੂੰ ਹੱਲ ਕਰਨਾ ਚਾਹੁੰਦਾ ਹੈ ਅਮਰੀਕਾ

08/03/2019 3:28:19 AM

ਵਾਸ਼ਿੰਗਟਨ - ਅਮਰੀਕਾ ਤਾਲਿਬਾਨ ਦੇ ਨਾਲ ਸ਼ੁਰੂਆਤੀ ਸ਼ਾਂਤੀ ਸਮਝੌਤੇ ਦੇ ਤਹਿਤ ਅਫਗਾਨਿਸਤਾਨ 'ਚੋਂ ਆਪਣੇ 5,000 ਤੋਂ ਜ਼ਿਆਦਾ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਤਿਆਰੀ ਕਰ ਰਿਹਾ ਹੈ। ਇਕ ਮੀਡੀਆ ਰਿਪੋਰਟ 'ਚ ਇਹ ਗੱਲ ਕਹੀ ਗਈ ਪਰ ਵ੍ਹਾਈਟ ਹਾਊਸ ਨੇ ਇਸ ਰਿਪੋਰਟ 'ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। ਬਾਅਦ 'ਚ ਅਧਿਕਾਰੀਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਅਮਰੀਕੀ ਫੌਜੀਆਂ ਦੀ ਮੌਜੂਦਗੀ ਹਾਲਾਤਾਂ 'ਤੇ ਆਧਾਰਿਤ ਹੈ। 'ਦਿ ਵਾਸ਼ਿੰਗਟਨ ਪੋਸਟ' ਦੇ ਇਕ ਅਮਰੀਕੀ ਅਧਿਕਾਰੀ ਦੇ ਹਵਾਲੇ ਤੋਂ ਵੀਰਵਾਰ ਨੂੰ ਦੱਸਿਆ ਕਿ ਟਰੰਪ ਪ੍ਰਸ਼ਾਸਨ ਅਫਗਾਨਿਸਤਾਨ 'ਚ ਫੌਜੀ ਬਲਾਂ ਦੀ ਗਿਣਤੀ 14,000 ਤੋਂ ਘੱਟ ਕਰਕੇ 9 ਜਾਂ 8,000 ਕਰਨ ਦੀ ਤਿਆਰੀ ਕਰ ਰਿਹਾ ਹੈ। ਅਜਿਹਾ ਕਰਕੇ ਅਮਰੀਕਾ 18 ਸਾਲ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਪਹਿਲ ਕਰ ਸਕਦਾ ਹੈ।

ਰਿਪੋਰਟ ਮੁਤਾਬਕ ਸ਼ੁਰੂਆਤੀ ਸਮਝੌਤੇ ਦੇ ਤਹਿਤ ਤਾਲਿਬਾਨ ਨੂੰ ਅਫਗਾਨਿਸਤਾਨ ਸਰਕਾਰ ਦੇ ਨਾਲ ਇਕ ਵੱਡੇ ਸ਼ਾਂਤੀ ਸਮਝੌਤੇ 'ਤੇ ਗੱਲਬਾਤ ਸ਼ੁਰੂ ਕਰਨੀ ਹੋਵੇਗੀ। ਹਾਲਾਂਕਿ ਪੈਂਟਾਗਨ ਦੇ ਇਕ ਬੁਲਾਰੇ ਨੇ ਇਸ ਗੱਲ ਤੋਂ ਇਨਕਾਰ ਕਰਦੇ ਹੋਏ 'ਦਿ ਵਾਸ਼ਿੰਗਟਨ ਪੋਸਟ' ਨੂੰ ਕਿਹਾ ਕਿ ਰੱਖਿਆ ਮੰਤਰਾਲੇ ਨੂੰ ਅਫਗਾਨਿਸਤਾਨ ਤੋਂ ਸੁਰੱਖਿਆ ਬਲਾਂ ਦੀ ਵਾਪਸੀ ਦਾ ਆਦੇਸ਼ ਨਹੀਂ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਇਕ ਬੁਲਾਰੇ ਨੇ ਰਿਜ਼ਲਾਊਟ ਸਪਾਰਟ ਜਾਂ ਰੱਖਿਆ ਮੰਤਰਾਲੇ ਹੀ ਇਸ ਮਾਮਲੇ 'ਤੇ ਜ਼ਿਆਦਾ ਅਧਿਕਾਰ ਨਾਲ ਗੱਲ ਕਰਦਾ ਹੈ। ਅਸੀਂ ਅਫਗਾਨਿਸਤਾਨ ਸਰਕਾਰ ਜਾਂ ਤਾਲਿਬਾਨ ਦੇ ਨਾਲ ਸਾਡੀ ਗੱਲਬਾਤ ਦੇ ਸਬੰਧ 'ਚ ਉਥੇ ਸਾਡੇ ਰੱਖਿਆ ਬਲਾਂ ਦੀ ਗਿਣਤੀ 'ਚ ਬਦਲਾਅ ਨਹੀਂ ਕੀਤਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲਾਂ 'ਚ ਫੌਜੀਆਂ ਦੀ ਗਿਣਤੀ 'ਚ ਬਦਲਾਅ ਹਾਲਾਤਾਂ ਦੇ ਆਧਾਰ 'ਤੇ ਕੀਤਾ ਗਿਆ ਹੈ ਅਤੇ ਅੱਗੇ ਵੀ ਅਜਿਹਾ ਹੀ ਹੋਵੇਗਾ। ਉਧਰ ਕਲਾਇਦਾ ਦੇ ਸਰਗਨਾ ਰਹੇ ਓਸਾਮਾ ਬਿਨ ਲਾਦੇਨ ਦੇ ਪੁੱਤਰ ਦੇ ਮਾਰੇ ਜਾਣ ਦੀ ਵੀ ਖਬਰ ਹੈ ਹਾਲਾਂਕਿ ਟਰੰਪ ਨੇ ਇਸ 'ਤੇ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਹਮਜ਼ਾ ਨੂੰ ਅਮਰੀਕਾ ਲਈ ਵੱਡਾ ਖਤਰਾ ਦੱਸਿਆ ਜਾ ਰਿਹਾ ਸੀ। ਜਾਣਕਾਰਾਂ ਮੁਤਾਬਕ ਉਹ ਵੀ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਬਾਰਡਰ 'ਤੇ ਹੀ ਲੁੱਕਿਆ ਸੀ। ਉਸ ਨੇ ਕਈ ਵਾਰ ਆਡੀਓ ਜਾਰੀ ਕਰਕੇ ਅਮਰੀਕਾ ਤੋਂ ਬਦਲਾ ਲੈਣ ਦੀ ਗੱਲ ਕਹੀ ਸੀ।


Khushdeep Jassi

Content Editor

Related News