ਅਮਰੀਕਾ: ਸਭ ਤੋਂ ਵੱਡਾ ਮੰਦਰ ਹੁਣ ਦਿਸੇਗਾ ਸਭ ਤੋਂ 'ਉੱਚਾ' (ਤਸਵੀਰਾਂ)

Sunday, Nov 06, 2022 - 05:18 PM (IST)

ਨਿਊਯਾਰਕ (ਰਾਜ ਗੋਗਨਾ): ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ ਵਿੱਚ ਭਾਰਤੀ ਭਾਈਚਾਰੇ ਲਈ ਆਪਣੇ ਦਰਵਾਜ਼ੇ ਖੋਲ੍ਹਣ ਦੇ 13 ਸਾਲਾਂ ਦੇ ਬਾਅਦ ਸ਼੍ਰੀ ਵੈਂਕਟੇਸ਼ਵਰ ਨਾਂ ਦਾ ਮੰਦਰ ਨੂੰ ਇਸ ਸਾਲ 2022 ਵਿੱਚ ਦੀਵਾਲੀ 'ਤੇ ਇੱਕ ਨਵੇ ਕਿਸਮ ਦਾ ਆਕਾਰ ਦਿੱਤਾ ਗਿਆ, ਜਿਸ ਵਿਚ 87 ਫੁੱਟ ਉੱਚਾ ਟਾਵਰ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਉੱਤਰੀ ਅਮਰੀਕਾ ਵਿੱਚ ਆਪਣੀ ਕਿਸਮ ਦੇ ਸਭ ਤੋਂ ਉੱਚੇ, ਟਾਵਰ ਜਾਂ ਗੋਪੁਰਮ ਦਾ ਉਦਘਾਟਨ ਲੰਘੀ 24 ਅਕਤੂਬਰ ਨੂੰ ਉੱਤਰੀ ਕੈਰੋਲੀਨਾ ਦੇ ਗਵਰਨਰ ਰਾਏ ਕੂਪਰ ਦੁਆਰਾ ਕੀਤਾ ਗਿਆ ਸੀ ਅਤੇ ਹਜ਼ਾਰਾਂ ਭਾਰਤੀਆਂ ਨੇ ਉਦਘਾਟਨ ਦੇ ਬ੍ਰਹਮ ਪਲਾਂ ਵਿੱਚ ਖੁਸ਼ੀ ਮਨਾਈ। 

PunjabKesari

ਸੰਨ 2019 ਵਿੱਚ ਮਨਜ਼ੂਰੀ ਦਿੱਤੀ ਜਾਣ ਤੋਂ ਬਾਅਦ ਟਾਵਰ ਲਈ 2.5 ਮਿਲੀਅਨ ਡਾਲਰ ਦਾ ਫੰਡ ਇਕੱਠਾ ਹੋਇਆ ਜੋ ਇਸ ਮੰਦਰ ਦੇ "ਇੱਟ ਦਾਨ ਕਰੋ" ਪ੍ਰੋਗਰਾਮ ਵਿੱਚ ਦੇਸ਼ ਭਰ ਦੇ ਭਾਰਤੀ ਮੂਲ ਦੇ ਅਮਰੀਕੀਆਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ।

PunjabKesari

ਇਸ ਟਾਵਰ ਨੂੰ ਦੌਲਤ ਦੇ ਦੇਵਤੇ ਦੇ ਗੇਟਵੇ ਵਜੋਂ ਡੱਬ ਕੀਤਾ ਜਾਂਦਾ ਹੈ। ਜਿਸ ਨੂੰ "ਏਕਤਾ ਅਤੇ ਖੁਸ਼ਹਾਲੀ ਦਾ ਮੀਨਾਰ" ਨਾਮ ਦਿੱਤਾ ਗਿਆ। ਗੋਪੁਰਮ ਭਾਰਤ ਵਿੱਚ ਤਿਰੂਪਤੀ ਬਾਲਾਜੀ ਮੰਦਿਰ ਤੋਂ ਬਾਅਦ ਬਣਾਇਆ ਗਿਆ ਅਮਰੀਕਾ ਵਿੱਚ ਇਹ ਮੰਦਿਰ ਇੱਕ ਇਤਿਹਾਸਕ ਜੋੜ ਹੋਵੇਗਾ। ਇਸ ਮੰਦਿਰ  ਦੀ ਮੂਰਤੀ 9 ਫੁੱਟ ਅਤੇ  (1800 ਕਿਲੋਗ੍ਰਾਮ) ਭਾਰ ਦੀ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਹਾਲਾਂਕਿ ਨੀਂਹ ਪੱਥਰ ਦੀ ਰਸਮ 1999 ਵਿੱਚ ਆਯੋਜਿਤ ਕੀਤੀ ਗਈ ਸੀ, ਉਸਾਰੀ ਦਾ ਕੰਮ 2007 ਵਿੱਚ ਸ਼ੁਰੂ ਹੋਇਆ ਸੀ। ਮੰਦਰ ਦਾ ਉਦਘਾਟਨ ਸਮਾਰੋਹ ਅਤੇ ਮੂਰਤੀ ਦੀ ਰਸਮ ਇੰਨੀ ਸ਼ਾਨਦਾਰ ਸੀ ਕਿ ਇਸਦੀ ਲਾਗਤ 1 ਮਿਲੀਅਨ ਡਾਲਰ ਤੋਂ ਵੱਧ ਸੀ। ਪਿਛਲੇ ਦਹਾਕੇ ਤੋਂ ਇਹ ਮੰਦਰ ਭਾਰਤੀ ਜੀਵਨ ਅਤੇ ਸੱਭਿਆਚਾਰ ਦਾ ਕੇਂਦਰ ਬਣ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਦੁਬਈ 'ਚ 20 ਭਾਰਤੀਆਂ ਦਾ ਲੱਗਾ 'ਜੈਕਪਾਟ', ਜਿੱਤੇ 56 ਕਰੋੜ ਰੁਪਏ


Vandana

Content Editor

Related News