ਨਿਊਯਾਰਕ ''ਚ ਪਹਿਲੇ ਪੰਜਾਬੀ ਸਿੱਖ ਦੀ ਕੋਰੋਨਾਵਾਇਰਸ ਨਾਲ ਮੌਤ

Wednesday, Mar 25, 2020 - 06:11 PM (IST)

ਨਿਊਯਾਰਕ ''ਚ ਪਹਿਲੇ ਪੰਜਾਬੀ ਸਿੱਖ ਦੀ ਕੋਰੋਨਾਵਾਇਰਸ ਨਾਲ ਮੌਤ

ਨਿਊਯਾਰਕ (ਰਾਜ ਗੋਗਨਾ ): ਅਮਰੀਕਾ ਦੇ ਸੂਬੇ ਨਿਊਯਾਰਕ ਵਿਚ ਪਹਿਲੇ ਪੰਜਾਬੀ ਸਿੱਖ ਦੀ ਕੋਵਿਡ-19 ਨਾਲ ਮੌਤ ਹੋ ਜਾਣ ਦੀ ਜਾਣਕਾਰੀ  ਪ੍ਰਾਪਤ ਹੋਈ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਐਮਟੀਏ ਦਾ ਇੱਕ ਕਰਮਚਾਰੀ ਸੀ, ਜਿਸ ਦਾ ਨਾਂ ਮਹਿੰਦਰ ਸਿੰਘ ਦੱਸਿਆ ਜਾਂਦਾ ਹੈ। ਉਸ ਦੀ ਮੌਤ ਕੋਵਿਡ-19 ਕੋਰੋਨਾਵਾਇਰਸ ਨਾਲ ਕਾਰਨ ਹੋਈ।ਜਿਸ ਦੀ ਮਸ਼ਹੂਰੀ ਕੋਰੋਨਾਵਾਇਰਸ ਵਜੋਂ ਜਾਣੀ ਜਾਂਦੀ ਹੈ।  

ਸਰਦਾਰ ਮਹਿੰਦਰ ਸਿੰਘ ਐਮਟੀਏ ਵਿੱਚ ਇਕ ਇੰਜੀਨੀਅਰ ਸਨ ਅਤੇ ਰਿਚਮੰਡ ਹਿੱਲ ਨਿਊਯਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਬਤੌਰ ਪੰਜਾਬੀ ਸਕੂਲ ਪ੍ਰਿੰਸੀਪਲ ਵਜੋਂ ਵੀ ਸੇਵਾ ਨਿਭਾਉਂਦੇ ਸਨ। ਉਹ ਫਲੋਰਲ ਪਾਰਕ, ​​ਨਿਊਯਾਰਕ ਵਿਖੇ ਰਹਿੰਦਾ ਸੀ।ਲੰਘੇ ਵੀਰਵਾਰ ਨੂੰ ਮਹਿੰਦਰ ਸਿੰਘ ਕੋਰੋਨਾਵਾਇਰਸ ਨਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ, ਜਿਸ ਨੂੰ ਸਥਾਨਕ ਹਸਪਤਾਲ ਵਿਖੇ ਲਿਜਾਇਆ  ਗਿਆ ਅਤੇ ਕੋਰੋਨਾਵਾਇਰਸ ਲਈ ਸਕਾਰਾਤਮਕ ਟੈਸਟ ਲਿਆ ਗਿਆ ਸੀ। ਉਹ 70 ਸਾਲਾਂ ਦਾ ਸੀ। ਉਹ ਪਹਿਲਾ ਪੰਜਾਬੀ ਨਿਊਯਾਰਕ ਦਾ ਸਿੱਖ ਵਿਅਕਤੀ ਸੀ ਜਿਸ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ।
 


author

Vandana

Content Editor

Related News