ਤਰਨਜੀਤ ਸੰਧੂ ਨੇ ਦਿੱਤੀ ਸਲਾਹ, ਭਾਰਤੀ ਵਿਦਿਆਰਥੀ ਜਿੱਥੇ ਹਨ ਉੱਥੇ ਹੀ ਰਹਿਣ

04/12/2020 5:35:22 PM

ਵਾਸ਼ਿੰਗਟਨ (ਬਿਊਰੋ): ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਇਸ ਸਮੇਂ ਕੋਵਿਡ-19 ਦੀ ਚਪੇਟ ਵਿਚ ਹੈ। ਇੱਥੇ ਹੁਣ ਤੱਕ 20 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਅਮਰੀਕਾ ਵਿਚ ਫਸੇ ਭਾਰਤੀ ਵਿਦਿਆਰਥੀਆਂ ਲਈ ਤਰਨਜੀਤ ਸਿੰਘ ਸੰਧੂ ਨੇ ਇਕ ਸਲਾਹ ਜਾਰੀ ਕੀਤੀ ਹੈ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕੋਰੋਨਾਵਾਇਰਸ ਮਹਾਮਾਰੀ ਕਾਰਨ ਯੂਨੀਵਰਸਿਟੀਆਂ ਦੇ ਅਚਾਨਕ ਬੰਦ ਹੋਣ ਨਾਲ ਅਤੇ ਘਰ ਵਾਪਸ ਨਾ ਆਉਣ ਕਾਰਨ ਅਮਰੀਕਾ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਸ ਸੰਕਟ ਦੀ ਸਥਿਤੀ ਵਿਚ 'ਜਿੱਥੇ ਹਨ ਉੱਥੇ ਰਹਿਣ'। ਇਸ ਦੌਰਾਨ ਉਹਨਾਂ ਨੇ ਵਿਦਿਆਰਥੀਆਂ ਨੂੰ ਮਦਦ ਦਾ ਵੀ ਭਰੋਸਾ ਦਿੱਤਾ। ਸੰਧੂ ਨੇ ਸ਼ਨੀਵਾਰ ਨੂੰ ਭਾਰਤੀ ਦੂਤਾਵਾਸ ਵੱਲੋਂ ਆਯੋਜਿਤ ਇੰਸਟਾਗ੍ਰਾਮ ਲਾਈਵ ਸੈਸ਼ਨ ਵਿਚ ਹਿੱਸਾ ਲੈਣ ਵਾਲੇ 500 ਤੋਂ ਵਧੇਰੇ ਭਾਰਤੀ ਵਿਦਿਆਰਥੀਆਂ ਦੀ ਚਿੰਤਾਵਾਂ 'ਤੇ ਧਿਆਨ ਦਿੱਤਾ।ਸੈਸ਼ਨ ਦਾ ਤਾਲਮੇਲ ਇੰਡੀਆ ਸਟੂਡੈਂਟ ਹਬ ਟੀਮ ਵੱਲੋਂ ਕੀਤਾ ਗਿਆ ਸੀ। 

ਅਮਰੀਕਾ ਵਿਚ ਅਨੁਮਾਨਿਤ 2,50,000 ਭਾਰਤੀ ਵਿਦਿਆਰਥੀ ਹਨ, ਜਿਹਨਾਂ ਵਿਚੋਂ ਵੱਡੀ ਗਿਣਤੀ ਵਿਚ ਯੂਨੀਵਰਸਿਟੀਆਂ ਦੇ ਅਚਾਨਕ ਬੰਦ ਹੋਣ ਦੇ ਕਾਰਨ ਫਸੇ ਹੋਏ ਹਨ। ਹੁਣ ਉਹਨਾਂ ਨੂੰ ਅਧਿਕਾਰੀਆਂ ਵੱਲੋਂ ਦੇਸ਼ ਵਿਚ ਮਹਾਮਾਰੀ ਕਾਰਨ ਜਾਰੀ ਕੀਤੇ ਗਏ ਸਟੇ-ਆਨ-ਹੋਮ ਆਰਡਰ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ। ਉੱਧਰ ਭਾਰਤ ਸਰਕਾਰ ਨੇ ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ 24 ਮਾਰਚ ਤੋਂ 21 ਦਿਨਾਂ ਦਾ ਦੇਸ਼ ਪੱਧਰੀ ਲਾਕਡਾਊਨ ਲਗਾਇਆ ਹੋਇਆ ਹੈ। ਇਸ ਮਿਆਦ ਦੇ ਦੌਰਾਨ ਰੇਲ, ਸੜਕ ਅਤੇ ਹਵਾਈ ਸੇਵਾਵਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਸੰਧੂ ਨੇ ਲਾਈਵ ਸੈਸ਼ਨ ਦੇ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਕਿਹਾ,''ਇਸ ਸਮੇਂ ਤੁਹਾਨੂੰ ਸਾਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਜਿੱਥੇ ਹੋ ਉੱਥੇ ਰਹੋ। ਅਸੀਂ ਤੁਹਾਡੀ ਮਦਦ ਕਰਾਂਗੇ।'' 

ਪੜ੍ਹੋ ਇਹ ਅਹਿਮ ਖਬਰ- ਨੇਪਾਲ 'ਚ 3 ਭਾਰਤੀਆਂ ਦੀ ਟੈਸਟ ਰਿਪੋਰਟ ਆਈ ਪੌਜੀਟਿਵ

ਵਿਦਿਆਰਥੀਆਂ ਨੂੰ ਭਰੋਸਾ ਦਿੰਦੇ ਹੋਏ ਸੰਧੂ ਨੇ ਕਿਹਾ ਕਿ ਭਾਰਤੀ ਦੂਤਾਵਾਸ ਆਪਣੇ ਵੀਜ਼ਾ ਦੇ ਮੁੱਦੇ 'ਤੇ ਅਮਰੀਕੀ ਸਰਕਾਰ ਦੇ ਨਾਲ ਲਗਾਤਾਰ ਸੰਪਰਕ ਵਿਚ ਹੈ। ਸੰਧੂ ਨੇ ਕਿਹਾ ਕਿ ਸਥਿਤੀ ਵਿਚ ਸੁਧਾਰ ਹੋਣ 'ਤੇ ਉਹ ਭਾਰਤ ਦੀ ਯਾਤਰਾ ਦੀ ਯੋਜਨਾ ਬਣਾ ਸਕਦੇ ਹਨ। ਬਾਅਦ ਵਿਚ ਸੰਧੂ ਨੇ ਟਵੀਟ ਕੀਤਾ,''ਅੱਜ ਦੁਪਹਿਰ ਇੰਸਟਾਗ੍ਰਾਮ ਲਾਈਵ 'ਤੇ ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਦੇ ਨਾਲ ਮਹੱਵਤਪੂਰਨ ਗੱਲਬਾਤ। ਨੌਜਵਾਨ ਵਿਦਿਆਰਥੀਆ ਸਾਡਾ ਭਵਿੱਖ ਹਨ।''

 

 

ਪੜ੍ਹੋ ਇਹ ਅਹਿਮ ਖਬਰ- ਸਰਦੀ-ਜ਼ੁਕਾਮ ਅਤੇ ਕੋਰੋਨਾ 'ਚ ਹੁੰਦਾ ਹੈ ਫਰਕ, ਇਹਨਾਂ 2 ਲੱਛਣਾਂ 'ਤੇ ਧਿਆਨ ਦੇਣਾ ਜ਼ਰੂਰੀ


Vandana

Content Editor

Related News