ਸਿੱਖ ਸਕਾਲਰ ਸਿਮਰਨ ਸਿੰਘ ਦੀ ਆਮਦ 'ਤੇ ਰਾਤਰੀ ਭੋਜ ਦਾ ਆਯੋਜਨ

Monday, May 13, 2019 - 11:57 AM (IST)

ਸਿੱਖ ਸਕਾਲਰ ਸਿਮਰਨ ਸਿੰਘ ਦੀ ਆਮਦ 'ਤੇ ਰਾਤਰੀ ਭੋਜ ਦਾ ਆਯੋਜਨ

ਮੈਰੀਲੈਂਡ (ਰਾਜ ਗੋਗਨਾ)— ਬੀਤੇ ਦਿਨ ਗੁਰਚਰਨ ਸਿੰਘ ਵਰਲਡ ਬੈਂਕ ਨੇ ਸਿੱਖ ਸਕਾਲਰ ਸਿਮਰਨ ਸਿੰਘ ਦੀ ਆਮਦ 'ਤੇ ਰਾਤਰੀ ਭੋਜ ਦਾ ਅਯੋਜਨ ਕੀਤਾ। ਇਸ ਭੋਜ ਵਿੱਚ ਅਹਿਮ ਸ਼ਖ਼ਸੀਅਤਾਂ ਜਿਸ ਵਿੱਚ ਸਿੱਖ ਸਕਾਲਰ, ਰਾਜਨੀਤਕ, ਅੰਬੈਸੀ ਦੇ ਅਫਸਰਾਂ ਤੋਂ ਇਲਾਵਾ ਕੁਮਿਊਨਟੀ ਲੀਡਰਾਂ ਨੂੰ ਸੱਦਾ ਦਿੱਤਾ ਗਿਆ। ਇਸ ਮੌਕੇ ਮਿੰਟਗੁਮਰੀ ਕਾਊਂਟੀ ਦੇ ਐਗਜੇਕਟਿਵ ਮਾਰਕ ਐਰਿਕ ਖ਼ਾਸ ਤੋਰ ਤੇ ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ ਅਹਿਮ ਮਸਲਿਆਂ ਤੇ ਵਿਚਾਰਾਂ ਕੀਤੀਆਂ ਗਈਆਂ ।

PunjabKesari

ਇਹ ਸਮਾਗਮ ਜੀਯੂਲ ਆਫ ਇੰਡੀਆ ਭਾਰਤੀ ਰੈਸਟੋਰੈਂਟ ਵਿੱਚ ਕੀਤਾ ਗਿਆ। ਜਿੱਥੇ ਗੁਰਚਰਨ ਸਿੰਘ ਵਰਲਡ ਬੈਂਕ ਨੇ ਆਏ ਮਹਿਮਾਨਾਂ ਦੀ ਜਾਣ ਪਹਿਚਾਣ ਕਰਵਾਈ। ਉਪਰੰਤ ਮੁੱਖ ਮਹਿਮਾਨ ਸਿਮਰਨ ਸਿੰਘ ਤੇ ਅੰਬੈਸੀ ਦੇ ਮਹਿਮਾਨਾਂ ਜਿਨਾਂ ਵਿੱਚ ਅਨੁਰਾਗ ਕੁਮਾਰ ਤੇ ਰਾਜੇਸ ਸੁਬਰਤਾ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ। ਸਿਮਰਨ ਸਿੰਘ ਨੇ ਆਪਣੀਆ ਕਿਤਾਬਾਂ ਤੇ ਐਵਾਰਡਜ਼ ਬਾਰੇ ਖ਼ੂਬ ਜ਼ਿਕਰ ਕੀਤਾ। ਜਿੱਥੇ ਆਏ ਮਹਿਮਾਨਾਂ ਤੇ ਗੁਰਚਰਨ ਸਿੰਘ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ।ਸਮੁੱਚੇ ਤੌਰ 'ਤੇ ਸਿਮਰਨ ਸਿੰਘ ਦੀ ਆਮਦ ਦਾ ਰਾਤਰੀ ਭੋਜ ਉਸ ਦੇ ਮਾਣ ਸੰਬੰਧੀ ਇਕ ਮੀਲ ਪੱਥਰ ਸਾਬਤ ਹੋਇਆ।


author

Vandana

Content Editor

Related News