ਅਮਰੀਕਾ ਨੇ ਹੂਤੀ ਬਾਗੀਆਂ ਵੱਲੋਂ ਦਾਗੀ ਗਈ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਕੀਤਾ ਨਸ਼ਟ

Wednesday, Mar 06, 2024 - 04:17 PM (IST)

ਦੁਬਈ (ਭਾਸ਼ਾ)- ਅਮਰੀਕੀ ਵਿਨਾਸ਼ਕਾਰੀ ਜਹਾਜ਼ ਨੇ ਲਾਲ ਸਾਗਰ ਵਿੱਚ ਯਮਨ ਦੇ ਹੂਤੀ ਬਾਗੀਆਂ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਅਤੇ ਬੰਬ ਲਿਜਾਣ ਵਾਲੀਆਂ ਡਰੋਨ ਕਿਸ਼ਤੀਆਂ ਨੂੰ ਨਸ਼ਟ ਕਰ ਦਿੱਤਾ। ਅਧਿਕਾਰੀਆਂ ਨੇ ਬੁੱਧਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਹੂਤੀ ਬਾਗੀਆਂ ਨੇ ਮੰਗਲਵਾਰ ਨੂੰ ਵਿਨਾਸ਼ਕਾਰੀ 'ਯੂ.ਐੱਸ.ਐੱਸ. ਕਾਰਨੇ' ਨੂੰ ਨਿਸ਼ਾਨਾ ਬਣਾ ਕੇ ਇਹ ਹਮਲੇ ਕੀਤੇ। ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਨੇ ਕਿਹਾ ਕਿ ਹੂਤੀ ਬਾਗੀਆਂ ਨੇ ਬੰਬ ਲਿਜਾਣ ਵਾਲੇ ਡਰੋਨਾਂ ਅਤੇ ਜਹਾਜ਼ ਵਿਰੋਧੀ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ।

ਇਹ ਵੀ ਪੜ੍ਹੋ: UAE 'ਚ ਕੰਮ ਕਰਦੇ ਭਾਰਤੀਆਂ ਲਈ ਵੱਡੀ ਖ਼ਬਰ, ਨਵੀਂ ਬੀਮਾ ਯੋਜਨਾ ਦਾ ਐਲਾਨ

ਸੈਂਟਰਲ ਕਮਾਂਡ ਅਨੁਸਾਰ, ਅਮਰੀਕਾ ਨੇ ਵੀ ਹਵਾਈ ਹਮਲਿਆਂ ਨਾਲ ਹਮਲੇ ਦਾ ਜਵਾਬ ਦਿੱਤਾ ਅਤੇ ਤਿੰਨ ਐਂਟੀ-ਸ਼ਿਪ ਮਿਜ਼ਾਈਲਾਂ ਅਤੇ 3 ਬੰਬ ਲਿਜਾਣ ਵਾਲੀਆਂ ਡਰੋਨ ਕਿਸ਼ਤੀਆਂ ਨੂੰ ਨਸ਼ਟ ਕਰ ਦਿੱਤਾ। ਹੂਤੀ ਬਾਗੀ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਯਾਹਿਆ ਸਾਰੀ ਨੇ ਹਮਲੇ ਦੀ ਗੱਲ ਸਵੀਕਾਰ ਕੀਤੀ ਅਤੇ ਕਿਹਾ ਕਿ 2 ਅਮਰੀਕੀ ਜੰਗੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸਾਰੀ ਨੇ ਕਿਹਾ, 'ਜੰਗ ਅਤੇ ਗਾਜ਼ਾ ਪੱਟੀ 'ਤੇ ਫਲਸਤੀਨੀ ਲੋਕਾਂ ਦੀ ਘੇਰਾਬੰਦੀ ਜਾਰੀ ਰਹਿਣ ਤੱਕ ਅਸੀਂ ਨਹੀਂ ਰੁਕਾਂਗੇ।' ਹਮਾਸ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਦੌਰਾਨ ਹੂਤੀ ਬਾਗੀ ਹਮਾਸ ਦਾ ਸਮਰਥਨ ਜਤਾਉਣ ਲਈ ਪਿਛਲੇ ਸਾਲ ਨਵੰਬਰ ਤੋਂ ਲਾਲ ਸਾਗਰ ਤੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਜੰਗ ਬੰਦ ਨਹੀਂ ਹੋ ਜਾਂਦੀ, ਉਹ ਅਜਿਹੇ ਹਮਲੇ ਜਾਰੀ ਰੱਖਣਗੇ। 

ਇਹ ਵੀ ਪੜ੍ਹੋ: ਸ਼ਖ਼ਸ ਦਾ ਦਾਅਵਾ; ਲਗਵਾ ਚੁੱਕਾ ਹਾਂ COVID-19 ਦੇ 200 ਤੋਂ ਵੱਧ ਟੀਕੇ, ਵਿਗਿਆਨੀਆਂ ਨੇ ਜਾਂਚ ਕੀਤੀ ਤਾਂ ਰਹਿ ਗਏ ਹੈਰਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News