ਅਮਰੀਕਾ : ਚਰਚ 'ਚ ਗੋਲੀਬਾਰੀ, ਪੰਜ ਸਾਲਾ ਬੱਚੇ ਸਮੇਤ ਦੋ ਵਿਅਕਤੀ ਜ਼ਖਮੀ, ਮਹਿਲਾ ਹਮਲਾਵਰ ਦੀ ਮੌਤ

Monday, Feb 12, 2024 - 10:43 AM (IST)

ਅਮਰੀਕਾ : ਚਰਚ 'ਚ ਗੋਲੀਬਾਰੀ, ਪੰਜ ਸਾਲਾ ਬੱਚੇ ਸਮੇਤ ਦੋ ਵਿਅਕਤੀ ਜ਼ਖਮੀ, ਮਹਿਲਾ ਹਮਲਾਵਰ ਦੀ ਮੌਤ

ਹਿਊਸਟਨ (ਭਾਸ਼ਾ): ਅਮਰੀਕਾ ਵਿਖੇ ਟੈਕਸਾਸ ਦੇ ਹਿਊਸਟਨ ਟੈਕਸਾਸ ਵਿਚ ਉੱਘੇ ਈਸਾਈ ਪਾਦਰੀ ਜੋਏਲ ਓਸਟੀਨ ਦੁਆਰਾ ਚਲਾਏ ਜਾ ਰਹੇ ਮੈਗਾ-ਚਰਚ ਵਿਚ ਐਤਵਾਰ ਨੂੰ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਦੋ ਲੋਕ ਜ਼ਖਮੀ ਹੋ ਗਏ ਅਤੇ ਹਮਲਾਵਰ ਔਰਤ ਦੀ ਵੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸਿਟੀ ਪੁਲਸ ਦੇ ਮੁਖੀ ਟਰੌਏ ਫਿਨਰ ਨੇ ਕਿਹਾ ਕਿ ਜ਼ਖਮੀਆਂ ਵਿੱਚ ਇੱਕ ਪੰਜ ਸਾਲਾ ਮੁੰਡਾ ਵੀ ਸ਼ਾਮਲ ਹੈ ਜਿਸਦੀ ਹਾਲਤ ਗੰਭੀਰ ਹੈ, ਜਦੋਂ ਕਿ ਇੱਕ 57 ਸਾਲਾ ਵਿਅਕਤੀ ਜਿਸ ਨੂੰ ਕਮਰ ਵਿੱਚ ਗੋਲੀ ਲੱਗੀ ਸੀ, ਦੀ ਹਾਲਤ ਸਥਿਰ ਹੈ। 

ਐਕਸ 'ਤੇ ਇੱਕ ਪੋਸਟ ਵਿੱਚ ਲੇਕਵੁੱਡ ਚਰਚ ਨੇ ਕਿਹਾ ਕਿ ਗੋਲੀਬਾਰੀ ਦੇ ਬਾਅਦ ਹਫੜਾ-ਦਫੜੀ ਦਾ ਮਾਹੌਲ ਸੀ। ਇਸ ਮਗਰੋਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਘਟਨਾਸਥਲ 'ਤੇ ਪਹੁੰਚੇ। ਫਿਨਰ ਨੇ ਦੱਸਿਆ ਕਿ ਹਮਲਾਵਰ ਔਰਤ ਦੀ ਉਮਰ ਲਗਭਗ 30 ਸਾਲ ਸੀ, ਜੋ ਪੰਜ ਸਾਲ ਦੇ ਬੱਚੇ ਨਾਲ ਚਰਚ ਵਿੱਚ ਦਾਖਲ ਹੋਈ ਅਤੇ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਦੁਪਹਿਰ 1:50 ਵਜੇ ਚਰਚ 'ਚ ਗੋਲੀਬਾਰੀ ਦੀ ਘਟਨਾ ਸਮੇਂ ਦੋ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਵੀ ਮੌਜੂਦ ਸਨ ਜੋ ਉਸ ਸਮੇਂ ਡਿਊਟੀ 'ਤੇ ਨਹੀਂ ਸਨ ਪਰ ਡਿਊਟੀ 'ਤੇ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਮੁਸਤੈਦੀ ਦਿਖਾਈ ਅਤੇ ਔਰਤ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਉਸਦੀ ਮੌਤ ਹੋ ਗਈ। ਅਜੇ ਤੱਕ ਔਰਤ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਮਾਂ ਨੇ ਗ਼ਲਤੀ ਨਾਲ ਬੱਚੇ ਨੂੰ 'ਓਵਨ' 'ਚ ਰੱਖਿਆ, ਹੋਈ ਦਰਦਨਾਕ ਮੌਤ

ਪੁਲਸ ਮੁਖੀ ਨੇ ਕਿਹਾ ਕਿ ਔਰਤ ਨੇ ਧਮਕੀ ਦਿੱਤੀ ਸੀ ਕਿ ਉਸ ਕੋਲ ਬੰਬ ਹੈ ਅਤੇ ਪੁਲਸ ਦੇ ਆਉਣ ਤੱਕ ਉਸ ਨੇ ਅਣਪਛਾਤੇ ਪਦਾਰਥ ਦਾ ਛਿੜਕਾਅ ਕੀਤਾ ਸੀ। ਉਨ੍ਹਾਂ ਦੱਸਿਆ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਪਦਾਰਥ ਕੀ ਸੀ, ਹਾਲਾਂਕਿ ਅੱਗ ਬੁਝਾਊ ਵਿਭਾਗ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਕੇ ਜਾਂਚ ਕਰਨ ਅਤੇ ਘਟਨਾ ਵਾਲੀ ਥਾਂ ਦੀ ਸਫਾਈ ਕਰ ਰਹੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News