'ਪਾਕਿ ਦੀ ਕਸ਼ਮੀਰ ਨੂੰ ਅਫਗਾਨ ਦੀ ਸ਼ਾਂਤੀ ਪ੍ਰਕਿਰਿਆ ਨਾਲ ਜੋੜਨ ਦੀ ਕੋਸ਼ਿਸ਼ ਗਲਤ'

Monday, Aug 19, 2019 - 11:13 AM (IST)

'ਪਾਕਿ ਦੀ ਕਸ਼ਮੀਰ ਨੂੰ ਅਫਗਾਨ ਦੀ ਸ਼ਾਂਤੀ ਪ੍ਰਕਿਰਿਆ ਨਾਲ ਜੋੜਨ ਦੀ ਕੋਸ਼ਿਸ਼ ਗਲਤ'

ਵਾਸ਼ਿੰਗਟਨ (ਭਾਸ਼ਾ)— ਅਫਗਾਨਿਸਤਾਨ ਦੀ ਇਕ ਸੀਨੀਅਰ ਰਾਜਦੂਤ ਨੇ ਪਾਕਿਸਤਾਨ ਦੀ ਇਕ ਕੋਸ਼ਿਸ਼ 'ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ। ਰਾਜਦੂਤ ਮੁਤਾਬਕ ਕਸ਼ਮੀਰ ਦੇ ਹਾਲਾਤ ਨੂੰ ਅਫਗਾਨਿਸਤਾਨ ਵਿਚ ਸ਼ਾਂਤੀ ਸਮਝੌਤੇ ਲਈ ਜਾਰੀ ਕੋਸ਼ਿਸ਼ਾਂ ਨਾਲ ਜੋੜਨਾ 'ਅਣਉਚਿਤ ਅਤੇ ਗੈਰ ਜ਼ਿੰਮੇਵਾਰਾਨਾ' ਹੈ। ਅਮਰੀਕਾ ਵਿਚ ਅਫਗਾਨਿਸਤਾਨ ਦੀ ਰਾਜਦੂਤ ਰੋਇਆ ਰਹਿਮਾਨੀ ਨੇ ਕਿਹਾ,'' 'ਇਸਲਾਮਿਕ ਰੀਪਬਲਿਕ ਆਫ ਅਫਗਾਨਿਸਤਾਨ' ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਅਸਦ ਮਜੀਦ ਖਾਨ ਦੇ ਉਸ ਦਾਅਵੇ 'ਤੇ ਕਠੋਰਤਾ ਨਾਲ ਸਵਾਲ ਚੁੱਕਦਾ ਹੈ ਕਿ ਕਸ਼ਮੀਰ ਵਿਚ ਜਾਰੀ ਤਣਾਅ ਅਫਗਾਨਿਸਤਾਨ ਦੀ ਸ਼ਾਂਤੀ ਪ੍ਰਕਿਰਿਆ ਨੂੰ ਕਾਫੀ ਪ੍ਰਭਾਵਿਤ ਕਰ ਸਕਦਾ ਹੈ।'' 

 

ਉਨ੍ਹਾਂ ਨੇ ਆਪਣੇ ਇਕ ਬਹੁਤ ਲੰਬੇ ਬਿਆਨ ਵਿਚ ਕਿਹਾ,''ਅਜਿਹਾ ਕੋਈ ਬਿਆਨ ਜੋ ਕਸ਼ਮੀਰ ਦੇ ਹਾਲਾਤ ਨੂੰ ਅਫਗਾਨ ਸ਼ਾਂਤੀ ਕੋਸ਼ਿਸ਼ਾਂ ਨਾਲ ਜੋੜਦਾ ਹੈ ਉਹ ਲਾਪਰਵਾਹੀ ਭਰਪੂਰ, ਅਣਉਚਿਤ ਅਤੇ ਗੈਰ ਜ਼ਿੰਮੇਵਾਰਾਨਾ ਹੈ।'' ਕਸ਼ਮੀਰ ਨੂੰ ਭਾਰਤ ਅਤੇ ਪਾਕਿਸਤਾਨ ਦਾ ਦੋ-ਪੱਖੀ ਮਾਮਲਾ ਦੱਸਦਿਆਂ ਰਹਿਮਾਨੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦਾ ਮੰਨਣਾ ਹੈ ਕਿ ਕਸ਼ਮੀਰ ਮੁੱਦੇ ਨਾਲ ਅਫਗਾਨਿਸਤਾਨ ਨੂੰ ਜਾਣਬੁੱਝ ਕੇ ਜੋੜਨਾ ਦਾ ਪਾਕਿਸਤਾਨ ਦਾ ਉਦੇਸ਼ ਅਫਗਾਨਿਸਤਾਨ ਦੀ ਧਰਤੀ 'ਤੇ ਜਾਰੀ ਹਿੰਸਾ ਨੂੰ ਹੋਰ ਵਧਾਉਣਾ ਹੈ। 

ਰਹਿਮਾਨੀ ਨੇ ਕਿਹਾ ਕਿ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਦਾ ਬਿਆਨ ਉਨ੍ਹਾਂ ਸਕਰਾਤਮਕ ਅਤੇ ਰਚਨਾਤਮਕ ਮੁਲਾਕਾਤਾਂ ਦੇ ਠੀਕ ਉਲਟ ਹੈ ਜੋ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੀ ਹਾਲ ਹੀ ਦੀ ਯਾਤਰਾ ਦੌਰਾਨ ਉਨ੍ਹਾਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਦੇ ਫੌਜ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਵਿਚਾਲੇ ਹੋਈ ਸੀ। ਰਹਿਮਾਨੀ ਨੇ ਕਿਹਾ ਕਿ ਪਾਕਿਸਤਾਨੀ ਰਾਜਦੂਤ ਦਾ ਇਹ ਕਹਿਣਾ ਕਿ ਕਸ਼ਮੀਰ ਮੁੱਦੇ ਕਾਰਨ ਪਾਕਿਸਤਾਨ ਨੂੰ ਆਪਣੀ ਪੱਛਮੀ ਸੀਮਾ ਅਫਗਾਨਿਸਤਾਨ ਵਿਚ ਤਾਇਨਾਤ ਫੌਜੀਆਂ ਨੂੰ ਭਾਰਤ ਨਾਲ ਲੱਗਦੀ ਪੂਰਬੀ ਸੀਮਾ 'ਤੇ ਭੇਜਣ ਲਈ ਮਜਬੂਰ ਹੋਣਾ ਪੈ ਸਕਦਾ ਹੈ ਇਹ ਇਕ ਭਰਮ ਪੈਦਾ ਕਰਨ ਵਾਲਾ ੁਬਿਆਨ ਹੈ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਵੱਲੋਂ ਪਾਕਿਸਤਾਨ ਨੂੰ ਕੋਈ ਖਤਰਾ ਨਹੀਂ ਹੈ।


author

Vandana

Content Editor

Related News