ਅਮਰੀਕਾ 'ਚ ਪੰਜਾਬੀ ਸਿੱਖ ਦੇ ਨਾਮ 'ਤੇ ਰੱਖਿਆ ਗਿਆ ਸਟ੍ਰੀਟ ਦਾ ਨਾਂ

Thursday, Aug 08, 2019 - 03:17 PM (IST)

ਅਮਰੀਕਾ 'ਚ ਪੰਜਾਬੀ ਸਿੱਖ ਦੇ ਨਾਮ 'ਤੇ ਰੱਖਿਆ ਗਿਆ ਸਟ੍ਰੀਟ ਦਾ ਨਾਂ

ਨਿਊਯਾਰਕ (ਰਾਜ ਗੋਗਨਾ)— ਬੀਤੇ ਦਿਨ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਪਹਿਲੀ ਵਾਰੀ ਕਿਸੇ ਸਿੱਖ ਪੰਜਾਬੀ ਦੇ ਨਾਮ ਤੇ ਸਟ੍ਰੀਟ ਦਾ ਨਾਮ ਰੱਖਿਆ ਗਿਆ। ਇਹ ਮਾਣ ਉੱਘੇ ਸਿੱਖ ਆਗੂ ਸ: ਹਰਬੰਸ ਸਿੰਘ ਢਿੱਲੋਂ ਨੂੰ ਮਿਲਿਆ।

PunjabKesari

ਤਸਵੀਰ ਵਿਚ ਸ: ਹਰਬੰਸ ਸਿੰਘ ਢਿੱਲੋਂ, ਸ: ਭੁਪਿੰਦਰ ਸਿੰਘ ਬੋਪਾਰਾਏ ਸਾਬਕਾ ਪ੍ਰਧਾਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਅਤੇ ਹੋਰ ਨਿਊਯਾਰਕ ਦੇ ਸਿੱਖ ਆਗੂਆਂ ਤੋਂ ਇਲਾਵਾ 102 ਥਾਣੇ ਦੀ ਮੁੱਖੀ ਨੀਲਾਨ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਉਹਨਾਂ ਦੇ ਨਾਮ ਦੀ ਅੰਗਰੇਜ਼ੀ ਵਿਚ ਐਚ.ਐਸ. ਢਿੱਲੋ ਦੀ ਤਖਤੀ ਨੂੰ ਰਿਲੀਜ਼ ਕੀਤਾ ਗਿਆ।


author

Vandana

Content Editor

Related News