ਅਮਰੀਕਾ : ਐਲੀਮੈਂਟਰੀ ਸਕੂਲ ਨੇੜੇ ਪੁਲਸ ਨੇ 4 ਵਿਅਕਤੀਆਂ ਨੂੰ ਨਸ਼ੇ ਵੇਚਦੇ ਕੀਤਾ ਕਾਬੂ

Thursday, Oct 20, 2022 - 11:41 AM (IST)

ਨਿਊਯਾਰਕ (ਰਾਜ ਗੋਗਨਾ): ਅਮਰੀਕਾ ਵਿਖੇ ਸਥਾਨਕ ਪੁਲਸ ਨੇ ਐਲੀਮੈਂਟਰੀ ਸਕੂਲ ਨੇੜੇ ਦੋ ਸਟੋਰਾਂ 'ਤੇ ਚਾਰ ਆਦਮੀਆਂ ਨੂੰ ਨਸ਼ੀਲੇ ਪਦਾਰਥ ਵੇਚਦੇ ਹੋਏ ਗ੍ਰਿਫ਼ਤਾਰ ਕੀਤਾ, ਜੋ ਕੁਝ ਕੈਂਡੀ (ਟੋਫੀਆਂ) ਵੇਚਣ ਦੇ ਭੇਸ ਵਿੱਚ ਇਹ ਧੰਦਾ ਕਰਦੇ ਸਨ। ਜਾਣਕਾਰੀ ਮੁਤਾਬਿਕ ਪੁਲਸ ਨੇ ਸ਼ਾਮ 4 ਵਜੇ ਬੇ ਸ਼ੌਰ ਵਿੱਚ 270 ਸਪੁਰ ਡਰਾਈਵ ਸਾਊਥ ਨਾਂ ਦੇ ਇਕ ਸਟੋਰ ਵਿਖੇ ਸਥਿਤ ਐਗਜ਼ਿਟ 42 ਡੇਲੀ ਅਤੇ ਵੈਸਟ ਇਸਲਿਪ ਵਿੱਚ ਉਹਨਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਹਨਾਂ ਕੋਲੋਂ ਵੱਡੀ ਮਾਤਰਾ ਵਿੱਚ ਭੰਗ ਅਤੇ ਕੋਕੀਨ ਜ਼ਬਤ ਕੀਤੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ਭਾਰਤ ਨੂੰ ਵਾਪਸ ਕੀਤੀਆਂ 307 ਪੁਰਾਣੀਆਂ ਵਸਤੂਆਂ

ਇਸ ਤੋਂ ਇਲਾਵਾ ਜਾਸੂਸਾਂ ਨੇ ਨਾਮ-ਬ੍ਰਾਂਡ ਕੈਂਡੀ ਬਾਰਾਂ ਵਜੋਂ ਪੈਕ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਖੋਜ ਵੀ ਸੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਨਿਊਯਾਰਕ ਸੂਬੇ ਦੇ ਇਕ ਸਮੌਕ ਸ਼ਾਪ ਦੇ ਸਾਹਮਣੇ ਐਲੀਮੈਂਟਰੀ ਸਕੂਲ ਹੈ। ਪੁਲਸ ਵੱਲੋਂ ਜਾਰੀ ਸਰਚ ਵਾਰੰਟ ਲਾਗੂ ਹੋਣ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਕਾਰੋਬਾਰਾਂ ਦੇ ਮਾਲਕ ਜਿਹਨਾਂ ਦੇ ਨਾਂ ਅਲੀ ਅਨਵਰ (44) ਅਤੇ ਹਸਨੈਨ ਅਨਵਰ (42) ਹਨ, ਦੋਵਾਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਉਹਨਾਂ 'ਤੇ ਕਿਸੇ ਸਕੂਲ ਦੇ ਸਾਹਮਣੇ ਅਤੇ ਜਾਂ ਇਸਦੇ ਆਲੇ-ਦੁਆਲੇ ਇੱਕ ਨਿਯੰਤਰਿਤ ਪਦਾਰਥ ਦੀ ਅਪਰਾਧਿਕ ਵਿਕਰੀ ਦਾ ਦੋਸ਼ ਆਇਦ ਕੀਤਾ ਗਿਆ। ਪੁਲਸ ਨੇ ਸਟੋਰ ਦੇ ਦੋ ਕਰਮਚਾਰੀਆਂ ਜਿਹਨਾਂ ਦੇ ਨਾਂ ਜੋਸੇਫ ਓਰਸੋ (47) ਅਤੇ ਸ਼ੇਵਿਨ ਮਹਾਬਲ (30) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News