ਅਮਰੀਕਾ : ਪਾਰਕ 'ਚ ਖੇਡਦੀ 9 ਸਾਲ ਦੀ ਬੱਚੀ ਨੂੂੰ ਗੁਆਂਢੀ ਨੇ ਮਾਰੀ ਗੋਲੀ

Friday, Aug 11, 2023 - 12:16 PM (IST)

ਅਮਰੀਕਾ : ਪਾਰਕ 'ਚ ਖੇਡਦੀ 9 ਸਾਲ ਦੀ ਬੱਚੀ ਨੂੂੰ ਗੁਆਂਢੀ ਨੇ ਮਾਰੀ ਗੋਲੀ

ਸ਼ਿਕਾਗੋ (ਰਾਜ ਗੋਗਨਾ)- ਅਮਰੀਕਾ ਦਾ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੀਤੇ ਦਿਨ ਸ਼ਿਕਾਗੋ ਸੂਬੇ ਵਿੱਚ ਇੱਕ 9 ਸਾਲ ਦੀ ਬੱਚੀ ਨੂੰ ਉਸ ਦੇ ਗੁਆਂਢੀ ਨੇ ਸਿਰ ਵਿਚ ਗੋਲੀ ਮਾਰ ਕੇ ਜਾਨੋਂ ਮਾਰ ਦਿੱਤਾ। ਬੱਚੀ ਉਸ ਸਮੇਂ ਆਪਣੇ ਸਕੂਟਰ 'ਤੇ ਖੇਡ ਰਹੀ ਸੀ ਅਤੇ ਆਈਸਕ੍ਰੀਮ ਦਾ ਆਨੰਦ ਲੈ ਰਹੀ ਸੀ। 

ਪੜ੍ਹੋ ਇਹ ਅਹਿਮ ਖ਼ਬਰ-47 ਸਾਲ ਬਾਅਦ ਰੂਸ ਨੇ ਲਾਂਚ ਕੀਤਾ 'ਚੰਨ' ਮਿਸ਼ਨ, ਚੰਦਰਯਾਨ-3 ਤੋਂ ਪਹਿਲਾਂ ਕਰ ਸਕਦਾ ਹੈ ਲੈਂਡਿੰਗ

ਅਦਾਲਤ ਦੇ ਰਿਕਾਰਡ ਅਨੁਸਾਰ ਬੱਚੀ ਦੀ ਪਛਾਣ ਸੇਰਾਬੀ ਮਦੀਨਾ ਵਜੋਂ ਹੋਈ ਹੈ। ਦੋਸ਼ੀ ਮਾਈਕਲ ਗੁੱਡਮੈਨ (43) 'ਤੇ ਗੋਲੀਬਾਰੀ ਵਿੱਚ ਉਸ ਨੂੰ ਮਾਰਨ ਦੇ ਦੋਸ਼ ਹੇਠ ਪਹਿਲੀ-ਡਿਗਰੀ ਦੇ ਕਤਲ ਦਾ ਦੋਸ਼ ਲੱਗਾ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ ਜੇਲ੍ਹ ਵਿੱਚ ਹੈ। ਅਦਾਲਤ ਦੇ ਰਿਕਾਰਡ ਮੁਕਾਬਕ ਬੱਚੀ ਰਾਤ 9:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਆਪਣੇ ਪਾਰਕ ਦੇ ਆਂਢ-ਗੁਆਂਢ ਵਿੱਚ ਇੱਕ ਆਮ ਗਰਮੀ ਦੀ ਰਾਤ ਆਈਸਕ੍ਰੀਮ ਦਾ ਆਨੰਦ ਲੈ ਰਹੀ ਸੀ। ਉਦੋਂ ਉਸ ਦੇ ਗੁਆਂਢੀ ਜਿਸ ਦਾ ਨਾਂ ਮਾਈਕਲ ਗੁੱਡਮੈਨ ਹੈ, ਨੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਦੋਸ਼ੀ ਨੂੰ ਜ਼ਮਾਨਤ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਬਾਂਡ ਦੇ ਪ੍ਰੋਫ਼ੈਸਰ ਅਨੁਸਾਰ ਇਕ ਗੋਲੀ ਬੱਚੀ ਦੇ ਸਿਰ ਵਿੱਚ ਵੱਜੀ, ਜਿਸ ਨਾਲ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ ਸੀ ਅਤੇ ਦੂਜੀ ਗੋਲੀ ਉਸ ਤੋਂ ਸੜਕ ਦੇ ਪਾਰ ਵੱਜੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News