ਚੀਨੀ ਵਿਗਿਆਨੀਆਂ ਦੀ ਘਾਟ ਕਾਰਨ ਨਵੀਂ ਖੋਜ ਦੇ ਮਾਮਲੇ ''ਚ ਚੀਨ ਤੋਂ ਪਛੜਿਆ ਅਮਰੀਕਾ
Monday, May 29, 2023 - 12:40 PM (IST)
ਵਾਸ਼ਿੰਗਟਨ - ਵਿਗਿਆਨ, ਟੈਕਨਾਲੋਜੀ ਅਤੇ ਏ.ਆਈ. ਵਿੱਚ ਹੋ ਰਹੀ ਨਵੀਂ ਖੋਜ ਦੇ ਮਾਮਲੇ ਵਿੱਚ ਅਮਰੀਕਾ ਚੀਨ ਤੋਂ ਪਛੜਦਾ ਜਾ ਰਿਹਾ ਹੈ। ਜਿੱਥੇ ਪਿਛਲੇ 5 ਸਾਲਾਂ ਵਿੱਚ ਅਮਰੀਕਾ ਵਿੱਚ ਖੋਜ ਦਾ ਪੱਧਰ ਘਟਿਆ ਹੈ, ਉੱਥੇ ਹੀ ਚੀਨ ਵਿੱਚ ਕੀਤੀ ਜਾ ਰਹੀ ਖੋਜ ਦੀ ਗੁਣਵੱਤਾ ਵਿੱਚ ਵਾਧਾ ਹੋਇਆ ਹੈ।
ਇਸ ਦਾ ਸਭ ਤੋਂ ਵੱਡਾ ਕਾਰਨ ਅਮਰੀਕਾ ਵਿੱਚ ਚੀਨੀ ਵਿਗਿਆਨੀਆਂ ਦੀ ਘਾਟ ਹੈ। ਚੀਨੀ ਮੂਲ ਦੇ ਕੁਝ ਵਿਗਿਆਨੀਆਂ ਵੱਲੋਂ ਚੀਨ ਦੀ ਕਮਿਊਨਿਸਟ ਸਰਕਾਰ ਨੂੰ ਡਾਟਾ ਲੀਕ ਕਰਨ ਦੇ ਮਾਮਲੇ ਤੋਂ ਬਾਅਦ ਅਮਰੀਕਾ ਨੇ ਚੀਨੀ ਮੂਲ ਦੇ ਵਿਗਿਆਨੀਆਂ 'ਤੇ ਪਾਬੰਦੀ ਲਗਾਈ ਹੈ, ਜਿਸ ਕਾਰਨ ਅਮਰੀਕਾ ਖੋਜ ਵਿੱਚ ਲਗਾਤਾਰ ਪਛੜ ਰਿਹਾ ਹੈ।