ਅਮਰੀਕਾ, ਇਜ਼ਰਾਈਲ ਨੂੰ ਸਾਂਝੀ ਰਣਨੀਤੀ ਦੀ ਲੋੜ : ਵ੍ਹਾਈਟ ਹਾਊਸ ਦੇ NSA
Thursday, Dec 23, 2021 - 01:43 AM (IST)
ਯੇਰੂਸ਼ੇਲਮ-ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਨੂੰ ਇਕ 'ਸਾਂਝੀ ਰਣਨੀਤੀ' ਦੀ ਲੋੜ ਹੈ ਕਿਉਂਕਿ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਈਰਾਨ ਨਾਲ ਇਕ ਨਵੇਂ ਪ੍ਰਮਾਣੂ ਸਮਝੌਤੇ 'ਤੇ ਗੱਲਬਾਤ ਕਰ ਰਹੇ ਹਨ। ਸੁਲਿਵਨ ਨੇ ਯੇਰੂਸ਼ੇਲਮ 'ਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫ਼ਤਾਲੀ ਬੇਨੇਟ ਅਤੇ ਹੋਰ ਇਜ਼ਰਾਈਲੀ ਸੁਰੱਖਿਆ ਅਧਿਕਾਰੀਆਂ ਨਾਲ ਬੈਠਕ ਤੋਂ ਪਹਿਲਾਂ ਇਹ ਗੱਲ ਕਹੀ।
ਇਹ ਵੀ ਪੜ੍ਹੋ :ਚੀਨ ਨੇ ਕੋਰੋਨਾ ਦੇ ਮਾਮਲੇ ਵਧਣ ਕਾਰਨ ਉੱਤਰੀ ਸ਼ਹਿਰ ਸ਼ਿਆਨ 'ਚ ਲਾਇਆ ਲਾਕਡਾਊਨ
ਉਨ੍ਹਾਂ ਨੇ ਕਿਹਾ ਕਿ ਇਹ ਬੈਠਕ ਸੁਰੱਖਿਆ ਮੁੱਦਿਆਂ 'ਤੇ 'ਸਾਡੇ ਦੋਵਾਂ ਦੇਸ਼ਾਂ ਲਈ ਇਕ ਮਹੱਤਵਪੂਰਨ ਮੋੜ' 'ਤੇ ਪਹੁੰਚ ਗਈ ਹੈ। ਵਿਸ਼ਵ ਸ਼ਕਤੀਆਂ ਅਤੇ ਈਰਾਨ ਨੇ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਰੋਕ ਲਾਉਣ ਲਈ ਇਕ ਸਮਝੌਤੇ ਨੂੰ ਬਹਾਲ ਕਰਨ ਲਈ ਪਿਛਲੇ ਮਹੀਨੇ ਵਿਅਨਾ 'ਚ ਗੱਲ਼ਬਾਤ ਨੂੰ ਫਿਰ ਤੋਂ ਸ਼ੁਰੂ ਕੀਤਾ ਹੈ। ਈਰਾਨ ਦੇ ਵਾਰਤਾਕਾਰ ਨੂੰ ਸਲਾਹ-ਮਸ਼ਵਰੇ ਲਈ ਤਹਿਰਾਨ ਪਰਤਣ ਦੀ ਇਜਾਜ਼ਤ ਦੇਣ ਲਈ ਪਿਛਲੇ ਹਫ਼ਤੇ ਗੱਲ਼ਬਾਤ 'ਤੇ ਵਿਰਾਮ ਲੱਗ ਗਿਆ ਸੀ।
ਇਹ ਵੀ ਪੜ੍ਹੋ : ਸਪੂਤਨਿਕ-ਵੀ, ਸਪੂਤਨਿਕ ਲਾਈਟ ਬੂਸਟਰ ਟੀਕੇ ਓਮੀਕ੍ਰੋਨ ਵਿਰੁੱਧ ਅਸਰਦਾਰ : ਅਧਿਐਨ
ਬੇਨੇਟ ਨੇ ਕਿਹਾ ਕਿ ਵਿਅਨਾ 'ਚ ਜੋ ਹੋਵੇਗਾ, ਉਸ ਦਾ ਪੱਛਮੀ ਏਸ਼ੀਆ ਦੀ ਸਥਿਰਤਾ ਅਤੇ ਆਉਣ ਵਾਲੇ ਸਾਲਾਂ 'ਚ ਇਜ਼ਰਾਈਲ ਦੀ ਸੁਰੱਖਿਆ 'ਤੇ ਡੂੰਘਾ ਪ੍ਰਭਾਵ ਪਵੇਗਾ। ਸਾਲ 2015 'ਚ ਹੋਏ ਮੂਲ ਸਮਝੌਤੇ ਤਹਿਤ ਈਰਾਨ ਨੂੰ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਰੋਕ ਲਾਉਣ ਦੇ ਬਦਲੇ ਉਸ ਨੂੰ ਪਾਬੰਦੀਆਂ ਤੋਂ ਛੋਟ ਦੀ ਪੇਸ਼ਕਸ਼ ਕੀਤੀ ਗਈ ਸੀ। ਅਮਰੀਕਾ ਵੱਲੋਂ 2018 'ਚ ਇਕ-ਪਾਸੜ ਰੂਪ ਨਾਲ ਸਮਝੌਤੇ ਤੋਂ ਬਾਹਰ ਹੋਣ ਅਤੇ ਈਰਾਨ 'ਤੇ ਗੰਭੀਰ ਪਾਬੰਦੀਆਂ ਨੂੰ ਫਿਰ ਤੋਂ ਲਾਗੂ ਕਰਨ ਤੋਂ ਬਾਅਦ ਇਹ ਸਮਝੌਤਾ ਟੁੱਟ ਗਿਆ ਸੀ।
ਇਹ ਵੀ ਪੜ੍ਹੋ : ਪੋਲੈਂਡ 'ਚ ਕੋਰੋਨਾ ਕਾਰਨ ਇਕ ਦਿਨ 'ਚ ਹੋਈ 775 ਮਰੀਜ਼ਾਂ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।