ਅਮਰੀਕਾ ਬਣ ਰਿਹੈ ਭਾਰਤੀਆਂ ਲਈ ਆਸਥਾ ਦਾ ਗੜ੍ਹ, ਵੱਡੀ ਗਿਣਤੀ ''ਚ ਹੋ ਰਿਹੈ ਮੰਦਰਾਂ ਦਾ ਨਿਰਮਾਣ
Monday, Nov 20, 2023 - 02:17 PM (IST)
ਇੰਟਰਨੈਸ਼ਨਲ ਡੈਸਕ - ਅਮਰੀਕਾ 'ਚ ਭਾਰਤਵੰਸ਼ ਅਤੇ ਭਾਰਤੀਆਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਤੋਂ 7 ਸਾਲ ਪਹਿਲਾਂ ਭਾਵ 2016 'ਚ ਇੱਥੇ 250 ਮੰਦਰ ਸਨ, ਉੱਥੇ ਹੀ ਸਾਲ 2023 'ਚ ਅਮਰੀਕਾ 'ਚ ਮੰਦਰਾਂ ਦੀ ਗਿਣਤੀ 750 ਤੱਕ ਪਹੁੰਚ ਗਈ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਅਮਰੀਕਾ ਦੇ ਹਰ ਸੂਬੇ 'ਚ ਔਸਤਨ 12 ਮੰਦਰ ਹਨ। ਸਭ ਤੋਂ ਜ਼ਿਆਦਾ ਮੰਦਰ ਕੈਲੀਫੋਰਨੀਆ 'ਚ ਹਨ, ਜਿੱਥੇ ਮੰਦਰਾਂ ਦੀ ਕੁੱਲ 120 ਹੈ। ਇਸ ਤੋਂ ਬਾਅਦ ਨਿਊਯਾਰਕ 'ਚ 100, ਫਲੋਰਿਡਾ 'ਚ 60 ਅਤੇ ਜਾਰਜਿਆ 'ਚ ਮੰਦਰਾਂ ਦੀ ਗਿਣਤੀ 30 ਹੈ।
ਇਹ ਵੀ ਪੜ੍ਹੋ - ਟੁੱਟਿਆ 140 ਕਰੋੜ ਭਾਰਤੀਆਂ ਦਾ ਸੁਫ਼ਨਾ, ਭਾਰਤ ਨੂੰ ਹਰਾ ਕੇ ਆਸਟ੍ਰੇਲੀਆ ਬਣਿਆ ਵਰਲਡ ਚੈਂਪੀਅਨ
ਜਾਣਕਾਰਾਂ ਮੁਤਾਬਕ ਪਿਛਲੇ ਕਰੀਬ 6 ਸਾਲਾਂ ਤੋਂ ਹੀ ਅਮਰੀਕਾ 'ਚ ਮੰਦਰ ਬਣਨ ਦੀ ਗਿਣਤੀ 'ਚ ਤੇਜ਼ੀ ਆਈ ਹੈ। ਸਾਲ 2006 'ਚ ਇੱਥੇ ਸਿਰਫ਼ 53 ਮੰਦਰ ਸਨ। ਇਸ ਤੋਂ ਬਾਅਦ ਦੇ ਸਾਲਾਂ 'ਚ ਅਮਰੀਕਾ 'ਚ ਰਹਿਣ ਵਾਲੇ ਭਾਰਤਵੰਸ਼ੀਆਂ ਦੀ ਗਿਣਤੀ ਵਧੀ ਹੈ। ਭਾਰਤੀਆਂ ਵੱਲੋਂ ਇਨ੍ਹਾਂ ਮੰਦਰਾਂ ਦਾ ਨਿਰਮਾਣ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣ ਲਈ ਕਰਵਾਇਆ ਜਾ ਰਿਹਾ ਹੈ।
ਭਾਰਤ ਤੋਂ ਬਾਹਰ ਸਭ ਤੋਂ ਵੱਡਾ ਮੰਦਰ ਵੀ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਹੀ ਹੈ, ਜੋ 800 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ ਤੇ 183 ਏਕੜ 'ਚ ਫੈਲਿਆ ਹੋਇਆ ਹੈ। ਉੱਥੇ ਰਹਿ ਰਹੇ ਭਾਰਤੀ ਲੋਕ ਵੀ ਆਪਣੀ ਆਸਥਾ ਅਤੇ ਸੰਸਕ੍ਰਿਤੀ ਨਾਲ ਜੁੜੇ ਰਹਿਣ ਦੀ ਸੋਚ ਨਾਲ ਮੰਦਰਾਂ ਦੇ ਨਿਰਮਾਣ 'ਚ ਵਧ-ਚੜ੍ਹ ਕੇ ਯੋਗਦਾਨ ਪਾ ਰਹੇ ਹਨ।
ਇਹ ਵੀ ਪੜ੍ਹੋ : ਵਿਦੇਸ਼ੋਂ ਆਏ ਫ਼ੋਨ ਨੇ ਕੱਢੀ ਪੈਰਾਂ ਹੇਠੋਂ ਜ਼ਮੀਨ, ਲਾਰੈਂਸ ਬਿਸ਼ਨੋਈ ਦਾ ਭਰਾ ਦੱਸ ਮੰਗੀ 5 ਕਰੋੜ ਦੀ ਫਿਰੌਤੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8