ਅਮਰੀਕਾ : ਗੈਰ ਕਾਨੂੰਨੀ ਢੰਗ ਨਾਲ ਰਹਿਣ ਦੇ ਦੋਸ਼ ''ਚ 11 ਭਾਰਤੀ ਵਿਦਿਆਰਥੀ ਗ੍ਰਿਫ਼ਤਾਰ

10/23/2020 6:23:30 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਇਸ ਦੇ ਤਹਿਤ ਸੰਘੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਦੇਸ਼ ਦੇ ਅੰਦਰ ਧੋਖਾਧੜੀ ਕਰਨ ਦੇ ਦੋਸ਼ ਵਿਚ ਭਾਰਤ ਦੇ 11 ਵਿਦਿਆਰਥੀਆਂ ਸਮੇਤ 4 ਹੋਰਾਂ ਮਤਲਬ ਕੁੱਲ 15 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਵਿਦਿਆਰਥੀਆਂ ਨੂੰ ਬੁੱਧਵਾਰ ਨੂੰ ਬੋਸਟਨ, ਵਾਸ਼ਿੰਗਟਨ, ਹਿਊਸਟਨ, ਫੀਟ ਦੀਆਂ ਵਿਭਿੰਨ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਲਾਡਰਡੇਲ, ਨੇਵਾਰਕ, ਜੈਸ਼ਵਿਲੇ, ਪਿਟਸਬਰਗ ਅਤੇ ਹੈਰਿਸਬਰਗ ਤੋਂ 11 ਭਾਰਤੀ ਨਾਗਰਿਕਾਂ ਦੇ ਇਲਾਵਾ, ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਕਸਟਮ ਲਾਗੂ ਕਰਨ ਵਾਲਿਆਂ ਨੇ ਵੀ ਦੋ ਲੀਬੀਆਈ, ਇਕ ਸੇਨੇਗਲ ਅਤੇ ਇਕ ਬੰਗਲਾਦੇਸ਼ੀ ਰਾਸ਼ਟਰੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ। 

ਇਮੀਗ੍ਰੇਸ਼ਨ ਅਤੇ ਕਸਟਮ ਲਾਗੂ ਕਰਨ ਵਾਲੇ (ICE) ਅਧਿਕਾਰੀਆਂ ਦੇ ਮੁਤਾਬਕ, ਗ੍ਰਿਫਤਾਰੀਆਂ ਆਪਰੇਸ਼ਨ ਆਪਟੀਕਲ ਇਲਿਊਜ਼ਨ ਦੇ ਨਤੀਜੇ ਵਜੋਂ ਕੀਤੀਆਂ ਗਈਆਂ। ਇਕ ਕਾਨੂੰਨ ਲਾਗੂ ਕਰਨਾ ਵਾਲਾ ਆਪਰੇਸ਼ਨ ਜੋ ਗੈਰ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ, ਜਿਹਨਾਂ ਨੇ ਅਮਰੀਕਾ ਵਿਚ ਬਣੇ ਰਹਿਣ ਦੇ ਲਈ ਵਿਕਲਪਿਕ ਪ੍ਰੈਕਟੀਕਲ ਸਿਖਲਾਈ (OPT) ਪ੍ਰੋਗਰਾਮ ਦੀ ਵਰਤੋਂ ਕੀਤੀ ਸੀ। ਓ.ਪੀ.ਟੀ. ਵਿਦਿਆਰਥੀਆਂ ਨੂੰ ਐੱਸ.ਟੀ.ਈ.ਐੱਮ. ਵਿਕਲਪਿਕ  ਪ੍ਰੈਕਟੀਕਲ ਸਿਖਲਾਈ ਵਿਚ ਹਿੱਸਾ ਲੈਣ 'ਤੇ ਵਾਧੂ 24 ਮਹੀਨਿਆਂ ਦੇ ਨਾਲ ਇਕ ਸਾਲ ਦੇ ਲਈ ਅਧਿਐਨ ਦੇ ਖੇਤਰ ਨਾਲ ਸਬੰਧਤ ਅਹੁਦਿਆਂ 'ਤੇ ਅਮਰੀਕਾ ਵਿਚ ਕੰਮ ਕਰਨ ਲਈ ਗੈਰ ਵਿਦਿਆਰਥੀਆਂ ਨੂੰ ਸਮਰੱਥ ਬਣਾਉਂਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਸ਼ੀ ਜਿਨਪਿੰਗ ਦੀ ਭਾਰਤ-US ਨੂੰ ਧਮਕੀ, ਕਬਜ਼ੇ ਦੀ ਕੋਸ਼ਿਸ਼ ਕੀਤੀ ਤਾਂ ਦੇਵਾਂਗੇ ਕਰਾਰਾ ਜਵਾਬ

ਆਈ.ਸੀ.ਈ. ਨੇ ਕਿਹਾ ਕਿ ਇਹ ਵਿਦਿਆਰਥੀ ਅਜਿਹੀਆਂ ਕੰਪਨੀਆਂ ਵੱਲੋਂ ਰੁਜ਼ਗਾਰ ਪ੍ਰਾਪਤ ਕਰਨ ਦਾ ਦਾਅਵਾ ਕਰਦੇ ਹਨ ਜੋ ਮੌਜੂਦ ਨਹੀਂ ਹਨ। ਕਾਰਜਕਾਰੀ ਉਪ ਸਕੱਤਰ ਕੇਨ ਕਿਊਸੈਨੇਲੀ ਨੇ ਕਿਹਾ,''ਇਹ ਟਰੰਪ ਪ੍ਰਸ਼ਾਸਨ ਦਾ ਸਿਰਫ ਇਕ ਹੋਰ ਉਦਾਹਰਨ ਹੈ ਨਾ ਸਿਰਫ ਅਮਰੀਕਾ ਨੂੰ ਪਹਿਲੇ ਸਥਾਨ 'ਤੇ ਲਿਆਉਣਾ ਸਗੋਂ ਇਹ ਯਕੀਨੀ ਕਰਨਾ ਕਿ ਇਮੀਗ੍ਰੇਸ਼ਨ ਪ੍ਰਣਾਲੀ ਦੇ ਕਾਨੂੰਨ ਲਾਗੂ ਕੀਤੇ ਗਏ ਹਨ।


Vandana

Content Editor

Related News