ਅਮਰੀਕਾ : ਆਪਣੇ ਪਿਓ ਦਾ ਕਤਲ ਕਰਨ ਦੇ ਮਾਮਲੇ 'ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ

Monday, Feb 19, 2024 - 12:42 PM (IST)

ਅਮਰੀਕਾ : ਆਪਣੇ ਪਿਓ ਦਾ ਕਤਲ ਕਰਨ ਦੇ ਮਾਮਲੇ 'ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ

ਨਿਊਜਰਸੀ (ਰਾਜ ਗੋਗਨਾ)— ਅਮਰੀਕਾ ਦੇ ਨਿਊਜਰਸੀ ਸੂਬੇ ਵਿੱਚ ਆਪਣੇ ਪਿਓ ਦਾ ਕਤਲ ਕਰਨ ਦੇ ਦੋਸ਼ ਹੇਠ ਪੁਲਸ ਨੇ ਉਸ ਦੇ ਪੁੱਤਰ ਮੇਲਵਿਨ ਥਾਮਸ ਨੂੰ ਗ੍ਰਿਫ਼ਤਾਰ ਕੀਤਾ ਹੈ। ਮੇਲਵਿਨ ਥਾਮਸ ਨੂੰ ਪਹਿਲੀ-ਡਿਗਰੀ ਦੇ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ 32 ਸਾਲਾ ਭਾਰਤੀ-ਅਮਰੀਕੀ ਵਿਅਕਤੀ, ਜਿਸ ਦਾ ਨਾਂ ਮੇਲਵਿਨ ਥਾਮਸ ਹੈ, ਨੂੰ ਪੁਲਸ ਨੇ ਆਪਣੇ 61 ਸਾਲਾ ਪਿਤਾ ਮੈਨੁਅਲ ਵੀ. ਥਾਮਸ, ਜੋ ਪੈਰਾਮਸ ਨਾਮੀਂ ਨਿਊਜਰਸੀ ਦੇ ਸਿਟੀ ਵਿੱਚ ਰਹਿੰਦਾ ਸੀ, ਆਪਣੇ ਘਰ ਵਿੱਚ ਹੋਈ ਮੌਤ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ। 

ਬਰਗਨ ਕਾਉਂਟੀ ਪ੍ਰੌਸੀਕਿਊਟਰ ਦੇ ਦਫਤਰ ਦੀ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੇ ਕੇਰਲਾ ਰਾਜ ਨਾਲ ਸਬੰਧ ਰੱਖਣ ਵਾਲੇ ਕਾਤਲ ਮੇਲਵਿਨ ਥਾਮਸ 'ਤੇ ਪੁਲਸ ਨੇ ਕਈ ਸਬੰਧਤ ਅਪਰਾਧਾਂ ਦੇ ਨਾਲ-ਨਾਲ ਉਸ 'ਤੇ ਪਹਿਲੀ-ਡਿਗਰੀ ਦੇ ਕਤਲ ਦੇ ਦੋਸ਼ ਲਾਏ ਗਏ ਹਨ। ਮੇਲਵਿਨ ਥਾਮਸ ਭਾਰਤ ਦੇ ਕੇਰਲਾ ਰਾਜ ਦਾ ਪ੍ਰਵਾਸੀ ਹੈ ਅਤੇ ਕੇਂਦਰੀ ਕੇਰਲਾ ਵਿੱਚ ਕੋਟਾਯਮ ਜ਼ਿਲ੍ਹੇ ਵਿੱਚ ਸੇਂਟ ਸਟੀਫਨ ਕਾਲਜ ਉਜ਼ਵੂਰ ਦਾ ਉਹ ਸਾਬਕਾ ਵਿਦਿਆਰਥੀ ਰਿਹਾ ਹੈ।ਇਹ ਦੁਖਦਾਈ ਘਟਨਾ 16 ਫਰਵਰੀ ਨੂੰ ਵਾਪਰੀ, ਜਦੋਂ ਪੈਰਾਮਸ ਸਿਟੀ ਦੇ ਪੁਲਸ ਵਿਭਾਗ ਨੂੰ ਉਨ੍ਹਾਂ ਦੀ ਰਿਹਾਇਸ਼ 693 ਬਰੂਸ ਡਰਾਈਵ 'ਤੇ ਇੱਕ ਸੰਭਾਈ ਕਤਲ ਬਾਰੇ ਇੱਕ ਫੋਨ ਕਾਲ ਆਈ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ-ਮੈਕਸੀਕੋ ਲਾਈਨ ਨੇੜੇ ਫਰਜ਼ੀ ਬਾਰਡਰ ਪੈਟਰੋਲ ਵਾਹਨ ਬਰਾਮਦ, 12 ਲੋਕ ਗ੍ਰਿਫ਼ਤਾਰ

ਪੁਲਸ ਦੇ ਪਹੁੰਚਣ 'ਤੇ ਅਧਿਕਾਰੀਆਂ ਵੱਲੋਂ ਉਸ ਰਿਹਾਇਸ਼ ਦੇ ਬੇਸਮੈਂਟ ਵਿੱਚ ਮੈਨੂਅਲ ਵੀ. ਥਾਮਸ ਨਾਮੀਂ ਵਿਅਕਤੀ ਦੀ ਬੇਜਾਨ ਲਾਸ਼ ਮਿਲੀ। ਜਦੋ ਮਾਮਲੇ ਸਬੰਧੀ ਖੋਜ ਕੀਤੀ ਗਈ ਤਾਂ ਪਾਇਆ ਗਿਆ ਕਿ ਮੈਨੂਅਲ ਥਾਮਸ ਨਾਮੀਂ ਵਿਅਕਤੀ 'ਤੇ ਉਸ ਦੇ ਪੁੱਤਰ ਨੇ ਹੀ ਕਈ ਚਾਕੂ ਦੇ ਵਾਰ ਕੀਤੇ ਸਨ। ਮ੍ਰਿਤਕ ਦੇ ਸਰੀਰ 'ਤੇ ਕਈ ਜ਼ਖਮ ਸਨ। ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਪੁਲਸ ਨੇ ਕਤਲ ਦੇ ਦੋਸ਼ ਹੇਠ ਉਸ ਦੇ ਪੁੱਤਰ ਮੇਲਵਿਨ ਥਾਮਸ ਦੀ ਇੱਕ ਸ਼ੱਕੀ ਵਜੋਂ ਤੁਰੰਤ ਪਛਾਣ ਕੀਤੀ ਅਤੇ ਪੈਰਾਮਸ ਪੁਲਸ ਅਧਿਕਾਰੀਆਂ ਦੁਆਰਾ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜੋ ਨਿਊਜਰਸੀ ਦੀ ਬਰਗਨ ਕਾਉਂਟੀ ਜੇਲ੍ਹ ਵਿੱਚ ਨਜਰਬੰਦ ਹੈ। ਹੈਕਨਸੈਕ ਵਿੱਚ ਕੇਂਦਰੀ ਜੁਡੀਸ਼ੀਅਲ ਪ੍ਰੋਸੈਸਿੰਗ ਅਦਾਲਤ ਵਿੱਚ ਜਲਦੀ ਹੀ ਉਸ ਦੀ ਪਹਿਲੀ ਪੇਸ਼ੀ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News