ਅਮਰੀਕਾ ਨੇ ਪਾਕਿਸਤਾਨੀ ਪ੍ਰਾਜੈਕਟਾਂ ’ਤੇ ਲਗਾਈ ਪਾਬੰਦੀ

Friday, Sep 13, 2024 - 04:13 PM (IST)

ਇੰਟਰਨੈਸ਼ਨਲ ਡੈਸਕ - ਅਮਰੀਕੀ ਵਿਦੇਸ਼ ਵਿਭਾਗ ਨੇ ਵੀਰਵਾਰ ਨੂੰ ਪਾਕਿਸਤਾਨ ਵਿਰੁੱਧ ਵੱਡਾ ਫੈਸਲਾ ਲਿਆ ਹੈ। ਦੱਸ ਦਈਏ ਕਿ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਪਾਕਿਸਤਾਨ ਵਿਰੁੱਧ ਉਨ੍ਹਾਂ ਦਾ ਸਖ਼ਤ ਰਵੱਈਆ ਕਾਇਮ ਹੈ। ਅਮਰੀਕਾ ਨੇ ਪਾਕਿਸਤਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਜੈਕਟ 'ਚ ਚੀਨੀ ਮਦਦ 'ਤੇ ਰੋਕ ਲਗਾ ਦਿੱਤੀ ਹੈ। ਜਿਨ੍ਹਾਂ ਚੀਨੀ ਸੰਸਥਾਵਾਂ 'ਤੇ ਪਾਬੰਦੀ ਲਗਾਈ ਗਈ ਹੈ, ਉਹ ਪਾਕਿਸਤਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦੀ ਸਪਲਾਈ ’ਚ ਸ਼ਾਮਲ ਦੱਸੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਇਸ ਫੈਸਲੇ 'ਤੇ ਪਾਕਿਸਤਾਨ ਵੱਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਪੜ੍ਹੋ ਇਹ ਖ਼ਬਰ-ਕੈਨੇਡਾ ਨੇ ਇਜ਼ਰਾਈਲ ਲਈ 30 ਹਥਿਆਰ ਵਿਕਰੀ ਪਰਮਿਟ ਨੂੰ ਕੀਤਾ ਮੁਅੱਤਲ

ਇਸ ਦੌਰਾਨ ਅਮਰੀਕੀ ਵਿਦੇਸ਼ ਵਿਭਾਗ ਨੇ ਪਾਕਿਸਤਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਜੈਕਟ ਅਤੇ ਤਕਨਾਲੋਜੀ ਦੇ ਪ੍ਰਸਾਰ ’ਚ ਸ਼ਾਮਲ 5 ਚੀਨੀ ਕੰਪਨੀਆਂ ਅਤੇ ਇਕ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਹੈ। ਹਾਲਾਂਕਿ ਯੂ.ਐੱਸ ਸਟੇਟ ਡਿਪਾਰਟਮੈਂਟ ਆਰਡਰ 13382 ਮੁਤਾਬਕ ਬੀਜਿੰਗ ਰਿਸਰਚ ਇੰਸਟੀਚਿਊਟ ਆਫ਼ ਆਟੋਮੇਸ਼ਨ ਫਾਰ ਮਸ਼ੀਨ ਬਿਲਡਿੰਗ ਇੰਡਸਟਰੀ (RIAMB) ਨੂੰ ਵਿਸ਼ੇਸ਼ ਤੌਰ 'ਤੇ ਨਾਮਜ਼ਦ ਕੀਤਾ ਗਿਆ ਹੈ। ਇਹ ਕੰਪਨੀ ਵੱਡੇ ਪੱਧਰ 'ਤੇ ਤਬਾਹਕੁੰਨ ਹਥਿਆਰਾਂ ਅਤੇ ਉਨ੍ਹਾਂ ਦੀ ਡਿਲੀਵਰੀ ਦੇ ਸਾਧਨਾਂ 'ਤੇ ਕੰਮ ਕਰਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਇਮਰੀਕਾ ਨੇ ਕਿਹਾ ਕਿ ਪਾਕਿਸਤਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰਾਜੈਕਟ ਵਿਰੁੱਧ ਉਨ੍ਹਾਂ ਦੀ ਕਾਰਵਾਈ ਜਾਰੀ ਰਹੇਗੀ ਭਾਵੇਂ ਉਹ ਕਿਸੇ ਵੀ ਹੋਣ ਕੋਨਿਆਂ ਤੋਂ ਚਲਾਈ ਜਾ ਰਹੀ ਹੋਵੇ।

ਪੜ੍ਹੋ ਇਹ ਖ਼ਬਰ-ਵਲਾਦੀਮੀਰ ਪੁਤਿਨ ਦੀ ਯੂਕ੍ਰੇਨ ਸੰਘਰਸ਼ ’ਚ ਸ਼ਾਮਲ ਹੋਣ ਵਾਲਿਆਂ ਨੂੰ ਸਿੱਧੀ ਚਿਤਾਵਨੀ

ਦੂਜੇ ਪਾਸੇ, ਚੀਨ ਨੇ ਅਮਰੀਕਾ ਵੱਲੋਂ ਲਾਏ ਗਏ ਇਨ੍ਹਾਂ ਹਮਰੁਤਬਿਆਂ ਦਾ ਵਿਰੋਧ ਹੈ। ਅਮਰੀਕਾ ’ਚ ਸਥਿਤ ਚੀਨੀ ਦੂਤਘਰ ਦੇ ਬੁਲਾਰੇ ਲਿਯੂ ਪੇਂਗਯੂ ਨੇ ਕਿਹਾ ਕਿ ਚੀਨ ਇਸ ਤਰ੍ਹਾਂ ਦੇ ਇਕਪਾਸੜ ਪਾਬੰਦੀਆਂ ਦਾ ਦ੍ਰਿੜ੍ਹਤਾ ਨਾਲ ਵਿਰੋਧ ਕਰਦਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਪਾਬੰਦੀਆਂ ਦਾ ਕੌਮਾਂਤਰੀ ਕਾਨੂੰਨ ਜਾਂ ਯੂ.ਐੱਸ. ਸੁਰੱਖਿਆ ਪ੍ਰੀਸ਼ਦ ਦੀਆਂ ਅਥਿਰਾਟੀਆਂ ਦਾ ਕੋਈ ਆਧਾਰ ਨਹੀਂ ਹੈ। ਬੀਜਿੰਗ ਹਮੇਸ਼ਾ ਚੀਨੀ ਕੰਪਨੀਆਂ ਅਤੇ ਲੋਕਾਂ ਦੇ ਹਿਤਾਂ ਦੀ ਦ੍ਰਿੜ੍ਹਤਾ ਨਾਲ ਰੱਖਿਆ ਕਰੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Sunaina

Content Editor

Related News