ਅਮਰੀਕਾ ਨੇ ਹਾਫਿਜ਼ 'ਤੇ ਦੋਸ਼ ਤੈਅ ਕੀਤੇ ਜਾਣ ਦਾ ਕੀਤਾ ਸਵਾਗਤ

12/12/2019 10:20:56 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਪਾਬੰਦੀਸ਼ੁਦਾ ਸੰਗਠਨ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ 'ਤੇ ਦੋਸ਼ ਤੈਅ ਕੀਤੇ ਜਾਣ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਪਾਕਿਸਤਾਨ ਨੂੰ ਆਪਣੇ ਅੰਤਰਾਰਾਸ਼ਟਰੀ ਫਰਜ਼ਾਂ ਦੀ ਤਰਜ 'ਤੇ ਪੂਰਨ ਰੂਪ ਨਾਲ ਹਾਫਿਜ਼ 'ਤੇ ਮੁੱਕਦਮਾ ਚਲਾਉਣ ਅਤੇ ਤੇਜ਼ੀ ਨਾਲ ਸੁਣਵਾਈ ਕਰਨ ਦੀ ਅਪੀਲ ਕੀਤੀ। ਦੱਖਣ ਅਤੇ ਮੱਧ ਏਸ਼ੀਆ ਦੀ ਕਾਰਜਕਾਰੀ ਸਹਾਇਕ ਵਿਦੇਸ਼ ਮਤਰੀ ਐਲਿਸ ਜੀ ਵੇਲਜ਼ ਨੇ ਬੁੱਧਵਾਰ ਨੂੰ ਟਵੀਟ ਕੀਤਾ,''ਅਸੀਂ ਹਾਫਿਜ਼ ਸਈਦ ਅਤੇ ਉਸ ਦੇ ਸਾਥੀਆਂ 'ਤੇ ਦੋਸ਼ ਤੈਅ ਕੀਤੇ ਜਾਣ ਦਾ ਸਵਾਗਤ ਕਰਦੇ ਹਾਂ।''

ਉਹਨਾਂ ਨੇ ਇਹ ਵੀ ਕਿਹਾ,''ਅਸੀਂ ਪਾਕਿਸਤਾਨ ਨੂੰ ਅਪੀਲ ਕਰਦੇ ਹਾਂ ਕਿ ਉਹ ਅੱਤਵਾਦ ਦੇ ਵਿਤਪੋਸ਼ਣ ਨੂੰ ਬੰਦ ਕਰਨ ਅਤੇ 26/11 ਜਿਹੇ ਅੱਤਵਾਦੀ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਆਪਣੇ ਅੰਤਰਰਾਸ਼ਟਰੀ ਫਰਜ਼ਾਂ ਦੇ ਮੁਤਾਬਕ ਪੂਰਨ ਰੂਪ ਨਾਲ ਮੁੱਕਦਮਾ ਚਲਾਏ ਅਤੇ ਤੇਜ਼ੀ ਨਾਲ ਸੁਣਵਾਈ ਕਰੇ।'' ਗੌਰਤਲਬ ਹੈ ਕਿ ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਬੁੱਧਵਾਰ ਨੂੰ ਸਈਦ ਅਤੇ ਉਸ ਦੇ ਤਿੰਨ ਕਰੀਬੀ ਸਾਥੀਆਂ ਦੇ ਵਿਰੁੱਧ ਅੱਤਵਾਦ ਦੇ ਵਿਤਪੋਸ਼ਣ ਦੇ ਦੋਸ਼ ਤੈਅ ਕੀਤੇ। ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਸਈਦ, ਹਾਫਿਜ਼ ਅਬਦੁੱਲ ਸਲਾਮ ਬਿਨ ਮੁਹੰਮਦ, ਮੁਹੰਮਦ ਅਸ਼ਰਫ ਅਤੇ ਜ਼ਫਰ ਇਕਬਾਲ 'ਤੇ ਉਹਨਾਂ ਦੀ ਮੌਜੂਦਗੀ ਵਿਚ ਦੇਸ਼ ਤੈਅ ਕੀਤੇ ਸਨ।


Vandana

Content Editor

Related News