ਭਾਰਤ ਵਿਰੁੱਧ ਸਾਜਿਸ਼ ਰਚਣ ਵਾਲੇ ਇਨ੍ਹਾਂ ਦੋ ਦੇਸ਼ਾਂ ਨੂੰ ਅਮਰੀਕਾ ਨੇ ਦਿੱਤਾ ਵੱਡਾ ਝਟਕਾ
Thursday, Mar 11, 2021 - 10:02 PM (IST)
ਵਾਸ਼ਿੰਗਟਨ-ਭਾਰਤ ਵਿਰੁੱਧ ਸਾਜਿਸ਼ ਰਚਣ ਵਾਲੇ ਤੁਰਕੀ-ਪਾਕਿਸਤਾਨ ਨੂੰ ਅਮਰੀਕਾ ਨੇ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਤੁਰਕੀ 'ਚ ਬਣੇ 30 ਲੜਾਕੂ ਹੈਲੀਕਾਪਟਰਸ ਨੂੰ ਪਾਕਿਸਤਾਨ ਨੂੰ ਦੇਣ ਤੋਂ ਰੋਕ ਦਿੱਤਾ ਹੈ। ਤੁਰਕੀ ਦੇ ਰਾਸ਼ਟਰਪਤੀ ਦੇ ਬੁਲਾਰੇ ਇਬ੍ਰਾਹਿਮ ਕਾਲਿਨ ਨੇ ਕਿਹਾ ਕਿ ਅਮਰੀਕਾ ਦੇ ਤੁਰਕੀ ਦੇ ਲੜਾਕੂ ਹੈਲੀਕਾਪਟਰਂ ਦੀ ਸਪਲਾਈ ਕਰਨ 'ਤੇ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ -ਮਿਆਂਮਾਰ 'ਚ ਤਖਤਾਪਲਟ ਵਿਰੁੱਧ ਬ੍ਰਿਟੇਨ ਦਾ ਵੱਡਾ ਐਕਸ਼ਨ, ਫੌਜ 'ਤੇ ਲਾਏਗਾ ਨਵੀਆਂ ਪਾਬੰਦੀਆਂ
ਉਨ੍ਹਾਂ ਨੇ ਕਿਹਾ ਕਿ ਹੁਣ ਪਾਕਿਸਤਾਨ ਇਨ੍ਹਾਂ ਲੜਾਕੂ ਹੈਲੀਕਾਪਟਰਾਂ ਨੂੰ ਚੀਨ ਤੋਂ ਖਰੀਦ ਸਕਦਾ ਹੈ। ATAK T-129 ਲੜਾਕੂ ਹੈਲੀਕਾਪਟਰ 'ਚ ਅਮਰੀਕੀ ਇੰਜਣ ਲੱਗੇ ਹੋਏ ਹਨ।ਇਹ ਜਹਾਜ਼ ਹਰ ਮੌਸਮ 'ਚ ਲੜਨ 'ਚ ਸਮਰੱਥ ਹਨ। ਅਮਰੀਕੀ ਇੰਜਣ ਕਾਰਣ ਇਸ ਜਹਾਜ਼ ਦੇ ਨਿਰਯਾਤ ਤੋਂ ਪਹਿਲਾਂ ਮਨਜ਼ੂਰੀ ਲੈਣੀ ਹੁੰਦੀ ਹੈ। ਹਾਲਾਂਕਿ ਕਾਲਿਨ ਨੇ ਦਾਅਵਾ ਕੀਤਾ ਕਿ ਇਸ ਰੋਕ ਨਾਲ ਅਮਰੀਕੀ ਹਿੱਤਾਂ ਨੂੰ ਹੋਰ ਜ਼ਿਆਦਾ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ -ਮਿਸਰ : ਕੱਪੜਾ ਫੈਕਟਰੀ 'ਚ ਲੱਗੀ ਭਿਆਨਕ ਅੱਗ, 20 ਦੀ ਮੌਤ ਤੇ 24 ਝੁਲਸੇ
ਇਸ ਤੋਂ ਪਹਿਲਾਂ ਤੁਰਕੀ ਅਤੇ ਪਾਕਿਸਤਾਨ ਨੇ ਸਾਲ 2018 'ਚ 1.5 ਅਰਬ ਡਾਲਰ 'ਚ ਤੁਰਕੀ 'ਚ ਬਣੇ ਇਨ੍ਹਾਂ ਲੜਾਕੂ ਹੈਲੀਕਾਪਟਰਾਂ ਦਾ ਸੌਦਾ ਕੀਤਾ ਸੀ। ਤੁਰਕੀ ਪਾਕਿਸਤਾਨ ਦਾ ਪੁਰਾਣਾ ਦੋਸਤ ਮੰਨਿਆ ਜਾਂਦਾ ਹੈ। ਜੁਲਾਈ 2018 'ਚ ਦੋਵਾਂ ਦੇਸ਼ਾਂ ਦਰਮਿਆਨ ਤੁਰਕੀ 'ਚ ਬਣੇ ਹੈਲੀਕਾਪਟਰ ਨੂੰ ਲੈ ਕੇ 1.5 ਅਰਬ ਡਾਲਰ ਦੀ ਡੀਲ ਹੋਈ ਸੀ ਪਰ ਪੈਂਟਾਗਨ ਨੇ ਤੁਰਕੀ ਦੀ ਕੰਪਨੀ ਨੂੰ ਇੰਜਣ ਲਈ ਨਿਰਯਾਤ ਲਾਈਸੈਂਸ ਨਹੀਂ ਦਿੱਤਾ, ਜਿਸ ਕਾਰਣ ਡਿਲਿਵਰੀ ਦੀ ਤਾਰਿਖ ਅਗੇ ਵਧ ਗਈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।