ਸਜ਼ਾ ਸੁਣਾਉਣ ਤੋਂ ਪਹਿਲਾਂ ਜੱਜ ਚੜ੍ਹੇਗਾ 'ਸਟੈਚੂ ਆਫ ਲਿਬਰਟੀ' 'ਤੇ

Sunday, Feb 24, 2019 - 12:59 PM (IST)

ਸਜ਼ਾ ਸੁਣਾਉਣ ਤੋਂ ਪਹਿਲਾਂ ਜੱਜ ਚੜ੍ਹੇਗਾ 'ਸਟੈਚੂ ਆਫ ਲਿਬਰਟੀ' 'ਤੇ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀ ਇਕ ਫੈਡਰਲ ਅਦਾਲਤ ਨੇ ਜੱਜ ਨੂੰ ਫੈਸਲਾ ਸੁਣਾਉਣ ਤੋਂ ਪਹਿਲਾਂ ਸਟੇਚੂ ਆਫ ਲਿਬਰਟੀ 'ਤੇ ਚੜ੍ਹਨ ਦੀ ਇਜਾਜ਼ਤ ਦੇ ਦਿੱਤੀ ਹੈ। ਅਸਲ ਵਿਚ ਇਸ ਜੱਜ ਨੇ ਇਤਿਹਾਸਿਕ ਮੂਰਤੀ 'ਤੇ ਗੈਰ ਕਾਨੂੰਨੀ ਤਰੀਕੇ ਨਾਲ ਚੜ੍ਹਨ ਵਾਲੀ ਮਹਿਲਾ ਪ੍ਰਦਰਸ਼ਨਕਾਰੀ ਨੂੰ ਸਜ਼ਾ ਸੁਣਾਉਣੀ ਹੈ। ਇੱਥੇ ਦੱਸ ਦਈਏ ਕਿ ਪ੍ਰਵਾਸੀਆਂ ਦੇ ਮੁੱਦੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੀਤੀ ਦੇ ਵਿਰੋਧ ਵਿਚ ਬੀਤੇ ਸਾਲ ਇਕ ਮਹਿਲਾ ਨੇ ਸਟੈਚੂ ਆਫ ਲਿਬਰਟੀ ਦੇ ਪਲੇਟਫਾਰਮ 'ਤੇ ਚੜ੍ਹ ਕੇ ਆਪਣਾ ਵਿਰੋਧ ਦਰਜ ਕਰਵਾਇਆ ਸੀ। 

PunjabKesari

ਹੁਣ ਅਮਰੀਕੀ ਅਦਾਲਤ ਦੇ ਜੱਜ ਨੇ ਉਸ ਪ੍ਰਦਰਸ਼ਨਕਾਰੀ ਮਹਿਲਾ ਵਿਰੁੱਧ ਫੈਸਲਾ ਸੁਣਾਉਣ ਤੋਂ ਪਹਿਲਾਂ ਇਸ ਇਤਿਹਾਸਿਕ ਮੂਰਤੀ 'ਤੇ ਚੜ੍ਹਨ ਦਾ ਫੈਸਲਾ ਲਿਆ ਹੈ। ਇਸ ਮਾਮਲੇ ਨੂੰ ਦੇਖ ਰਹੇ ਜੱਜ ਗ੍ਰੈਬੀਅਲ ਗੋਰੇਨਸਟਾਈਨ ਨੇ ਫੈਸਲੇ ਤੋਂ ਪਹਿਲਾਂ ਸਰਕਾਰ ਤੋਂ ਇਸ ਮੂਰਤੀ 'ਤੇ ਚੜ੍ਹਨ ਦੀ ਇਜਾਜ਼ਤ ਮੰਗੀ ਸੀ। ਨੈਸ਼ਨਲ ਪਾਰਕ ਸਰਵਿਸ ਦੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਜੱਜ ਦਾ ਕਹਿਣਾ ਹੈ ਕਿ ਉਹ ਮਹਿਲਾ ਦੇ ਇਸ ਵਿਵਹਾਰ ਨਾਲ ਪੈਦਾ ਹੋਣ ਵਾਲੇ ਖਤਰੇ ਨੂੰ ਸਮਝਣ ਲਈ ਮੂਰਤੀ 'ਤੇ ਚੜ੍ਹਨਾ ਚਾਹੁੰਦੇ ਹਨ। 

PunjabKesari

ਇਸ ਲਈ ਉਨ੍ਹਾਂ ਨੇ ਪੌੜੀ ਦੀ ਵੀ ਮੰਗ ਕੀਤੀ ਹੈ। ਜੇਕਰ ਵਕੀਲ ਚਾਹੁਣਗੇ ਤਾਂ ਉਹ ਵੀ ਜੱਜ ਨਾਲ ਸਟੈਚੂ ਆਫ ਲਿਬਰਟੀ 'ਤੇ ਜਾ ਸਕਣਗੇ। ਦੱਸਣਯੋਗ ਹੈ ਕਿ ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਨੂੰ ਰੋਕੇ ਜਾਣ ਦੀ ਟਰੰਪ ਦੀ ਨੀਤੀ ਦੇ ਵਿਰੋਧ ਵਿਚ ਪ੍ਰਦਰਸ਼ਨਕਾਰੀ ਮਹਿਲਾ ਅਮਰੀਕੀ ਆਜ਼ਾਦੀ ਦਿਹਾੜੇ 4 ਜੁਲਾਈ 2018 ਨੂੰ ਮੂਰਤੀ 'ਤੇ ਚੜ੍ਹ ਗਈ ਸੀ।

PunjabKesari

ਕਾਂਗੋ ਮੂਲ ਦੀ ਨਿਊਯਾਰਕ ਨਿਵਾਸੀ ਮਹਿਲਾ ਨੂੰ ਅਪਰਾਧੀ ਸਾਬਤ ਹੋਣ 'ਤੇ 18 ਮਹੀਨੇ ਦੀ ਸਜ਼ਾ ਹੋ ਸਕਦੀ ਹੈ।


author

Vandana

Content Editor

Related News