‘ਨਿਸਾਰ’ ਉਪਗ੍ਰਹਿ ਦੀਆਂ ਪਹਿਲੀਆਂ ਤਸਵੀਰਾਂ ’ਚ ਨਜ਼ਰ ਆਏ ਅਮਰੀਕਾ ਦੇ ਜੰਗਲ
Sunday, Sep 28, 2025 - 03:54 AM (IST)

ਵਾਸ਼ਿੰਗਟਨ (ਭਾਸ਼ਾ) - ਨਾਸਾ-ਇਸਰੋ ਦੇ ਸਾਂਝੇ ਉਪਗ੍ਰਹਿ ਤੋਂ ਲਈਆਂ ਗਈਆਂ ਪਹਿਲੀਆਂ ਤਸਵੀਰਾਂ ’ਚ ਅਮਰੀਕਾ ਦੇ ਭੀੜੇ ਜਲ ਮਾਰਗ, ਟਾਪੂ, ਜੰਗਲ ਅਤੇ ਵਿਸ਼ਾਲ ਖੇਤ ਦਿਖਾਈ ਦਿੱਤੇ। ਨਾਸਾ-ਇਸਰੋ ਸਿੰਥੈਟਿਕ ਅਪਰਚਰ ਰਾਡਾਰ (ਨਿਸਾਰ) ਸੈਟੇਲਾਈਟ ਤੋਂ ਪ੍ਰਾਪਤ ਪਹਿਲੀਆਂ ਤਸਵੀਰਾਂ ਇਸ ਹਫਤੇ ਦੀ ਸ਼ੁਰੂਆਤ ’ਚ ਅਮਰੀਕੀ ਪੁਲਾੜ ਏਜੰਸੀ ਨੇ ਜਾਰੀ ਕੀਤੀਆਂ। ‘ਨਿਸਾਰ’ ਨੂੰ ਹੁਣ ਤੱਕ ਦਾ ਸਭ ਤੋਂ ਮਹਿੰਗਾ ਉਪਗ੍ਰਹਿ ਦੱਸਿਆ ਜਾ ਰਿਹਾ ਹੈ।