ਅਮਰੀਕਾ ''ਚ ਸਿਰਫ ਇਨ੍ਹਾਂ ਲੋਕਾਂ ਨੂੰ ਹੀ ਦਿੱਤੀ ਜਾਵੇਗੀ ਵੈਕਸੀਨ ਦੀ ਤੀਸਰੀ ਖੁਰਾਕ
Friday, Aug 13, 2021 - 08:53 PM (IST)
ਨਿਊਯਾਰਕ-ਅਮਰੀਕਾ 'ਚ ਕੋਰੋਨਾ ਵਾਇਰਸ ਮੁਹਿੰਮ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਇਥੇ ਹਾਈ ਰਿਸਕ (ਉੱਚ ਜੋਖਮ) ਗਰੁੱਪ 'ਚ ਆਉਣ ਵਾਲੇ ਮਰੀਜ਼ਾਂ ਨੂੰ ਵੈਕਸੀਨ ਦੀ ਤੀਸਰੀ ਖੁਰਾਕ ਦਿੱਤੀ ਜਾਵੇਗੀ। ਹਾਈ ਰਿਸਕ ਮਰੀਜ਼ਾਂ ਦੀ ਸ਼੍ਰੇਣੀ 'ਚ ਉਨ੍ਹਾਂ ਮਰੀਜ਼ਾਂ ਨੂੰ ਰੱਖਿਆ ਜਾਂਦਾ ਹੈ ਜੋ ਪਹਿਲਾਂ ਤੋਂ ਗੰਭੀਰ ਬੀਮਾਰੀਆਂ ਨਾਲ ਪੀੜਤ ਹਨ ਅਤੇ ਜਿਨ੍ਹਾਂ ਦੀ ਇਮਿਨਿਊਟੀ ਕਮਜ਼ੋਰ ਹੈ। ਜਿਨ੍ਹਾਂ ਮਰੀਜ਼ਾਂ ਦਾ ਕੋਈ ਟ੍ਰਾਂਸਪਲਾਂਟ ਹੋਇਆ ਹੈ ਜਾਂ ਫਿਰ ਉਹ ਕੈਂਸਰ ਵਰਗੇ ਖਤਰਨਾਕ ਰੋਗਾਂ ਨਾਲ ਪੀੜਤ ਹੋਣ। ਇਹ ਐਲਾਨ ਵੀਰਵਾਰ ਦੇਰ ਰਾਤ ਯੂ.ਐੱਸ. ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ.ਡੀ.ਏ.) ਵੱਲੋਂ ਕੀਤਾ ਗਿਆ।
ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ
ਦੱਸ ਦਈਏ ਕਿ ਦੁਨੀਆ ਭਰ 'ਚ ਡੈਲਟਾ ਵੇਰੀਐਂਟ ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੋਰੋਨਾ ਦੀ ਇਕ ਹੋਰ ਵੱਡੀ ਲਹਿਰ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਜ਼ਰਾਈਲ ਅਤੇ ਜਰਮਨੀ ਵਰਗੇ ਦੇਸ਼ਾਂ 'ਚ ਪਹਿਲਾਂ ਤੋਂ ਹੀ ਹਾਈ ਰਿਸਕ ਮਰੀਜ਼ਾਂ ਨੂੰ ਵੈਕਸੀਨ ਦੀ ਤੀਸਰੀ ਖੁਰਾਕ ਦਿੱਤੀ ਜਾ ਚੁੱਕੀ ਹੈ। ਹੁਣ ਅਮਰੀਕਾ 'ਚ ਫਾਈਜ਼ਰ ਅਤੇ ਮੋਡਰਨਾ ਦੀ ਤੀਸਰੀ ਖੁਰਾਕ ਲੋਕਾਂ ਨੂੰ ਲਾਈ ਜਾਵੇਗੀ।
ਇਹ ਵੀ ਪੜ੍ਹੋ :'ਬ੍ਰਿਟੇਨ 'ਚ ਪਹਿਲੀ ਲਹਿਰ ਦੌਰਾਨ ਹਰ 10 ਕੋਰੋਨਾ ਮਰੀਜ਼ਾਂ 'ਚੋਂ 1 ਹਸਪਤਾਲ 'ਚ ਹੋਇਆ ਇਨਫੈਕਟਿਡ'
ਇਸ ਵੈਕਸੀਨ ਦੀਆਂ ਦੋ ਖੁਰਾਕਾਂ ਦਰਮਿਆਨ ਦਾ ਅੰਤਰ ਚਾਰ ਹਫਤਿਆਂ ਦਾ ਰੱਖਿਆ ਜਾਂਦਾ ਹੈ। ਅਮਰੀਕਾ 'ਚ 3 ਫੀਸਦੀ ਹਾਈ ਰਿਸਕ ਗਰੁੱਪ ਵਾਲੇ ਮਰੀਜ਼ ਹਨ। ਫਿਲਹਾਲ ਫੂਡ ਐਂਡ਼ ਡਰੱਗ ਐਡਮਿਨੀਸਟ੍ਰੇਸ਼ਨ ਨੇ ਇਹ ਸਾਫ ਕੀਤਾ ਹੈ ਕਿ ਆਮ ਲੋਕਾਂ ਨੂੰ ਵੈਕਸੀਨ ਦੀ ਤੀਸਰੀ ਖੁਰਾਕ ਨਹੀਂ ਦਿੱਤੀ ਜਾਵੇਗੀ। ਹਾਲ ਹੀ 'ਚ ਅਮਰੀਕਾ 'ਚ ਇਕ ਸਟੱਡੀ ਕੀਤੀ ਗਈ ਹੈ ਕਿ ਜਿਸ ਦੇ ਮੁਤਾਬਕ ਟ੍ਰਾਂਸਪਲਾਂਟ ਕਰਵਾਉਣ ਵਾਲੇ 650 ਮਰੀਜ਼ਾਂ 'ਚ ਦੇਖਿਆ ਗਿਆ ਹੈ ਕਿ ਵੈਕਸੀਨ ਦੀਆਂ ਦੋ ਖੁਰਾਕਾਂ ਲੈਣ ਤੋਂ ਬਾਅਦ ਵੀ ਉਨ੍ਹਾਂ ਦੇ ਸਰੀਰ 'ਚ ਸਿਰਫ ਅੱਧੀ ਐਂਟੀਬਾਡੀ ਬਚੀ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।