ਅਮਰੀਕਾ : ਹਾਦਸੇ 'ਚ ਮਾਰੇ ਗਏ ਸੁਨੀਲ ਦੇ ਬੀਮਾ ਕਵਰੇਜ ਲਈ ਪਰਿਵਾਰ ਉਬੇਰ 'ਤੇ ਕਰੇਗਾ ਮੁਕੱਦਮਾ

Saturday, Oct 01, 2022 - 11:51 AM (IST)

ਅਮਰੀਕਾ : ਹਾਦਸੇ 'ਚ ਮਾਰੇ ਗਏ ਸੁਨੀਲ ਦੇ ਬੀਮਾ ਕਵਰੇਜ ਲਈ ਪਰਿਵਾਰ ਉਬੇਰ 'ਤੇ ਕਰੇਗਾ ਮੁਕੱਦਮਾ

ਨਿਊਯਾਰਕ (ਰਾਜ ਗੋਗਨਾ): ਅਮਰੀਕਾ ਦੇ ਬਾਲਟੀਮੋਰ ਦੇ ਵਿੱਚ ਨੌਕਰੀ ਦੌਰਾਨ ਮਾਰੇ ਗਏ ਮੈਰੀਲੈਂਡ ਦੇ ਇੱਕ ਵਿਅਕਤੀ ਦਾ ਪਰਿਵਾਰ  ਉਬੇਰ 'ਤੇ ਮੁਕੱਦਮਾ ਦਾਇਰ ਕਰਨ ਜਾ ਰਿਹਾ ਹੈ। ਉਹ ਵਿਅਕਤੀ ਰਾਈਡਸ਼ੇਅਰ ਸੇਵਾ ਲਈ ਕੰਮ ਕਰ ਰਿਹਾ ਸੀ ਜਦੋਂ ਬਾਲਟੀਮੋਰ ਕਾਉਂਟੀ ਵਿੱਚ ਇੱਕ ਦੁਖਦਾਈ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਸੀ। ਪਰਿਵਾਰ ਉਸ ਨੂੰ ਪ੍ਰਦਾਨ ਕੀਤੀ ਗਈ ਬੀਮਾ ਕਵਰੇਜ ਦੀ ਸਹੀ ਰਕਮ 'ਤੇ ਸਵਾਲ ਕਰ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਸ ਕੋਲ ਬੀਮਾ ਦੀ ਇੱਕ ਨਿਸ਼ਚਿਤ ਰਕਮ ਸੀ ਜੋ ਹੁਣ ਉਹ ਪ੍ਰਾਪਤ ਕਰਨ ਦੇ ਹੱਕਦਾਰ ਹਨ, ਪਰ ਰਾਈਡਸ਼ੇਅਰ ਕੰਪਨੀ ਦਾਅਵਾ ਕਰਦੀ ਹੈ ਕਿ ਇਹ ਬਹੁਤ ਘੱਟ ਹੈ।

PunjabKesari

ਮਾਰੇ ਗਏ ਵਿਅਕਤੀ ਦਾ ਨਾਂ ਸੁਨੀਲ ਬਰੈਲੀ ਸੀ, ਜਿਸ ਦੀ ਲੰਘੀ 11 ਦਸੰਬਰ, 2021 ਨੂੰ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਦੀਆਂ ਸਵਾਰੀਆਂ ਨੂੰ ਵੀ ਉਸ ਸਮੇਂ ਗੰਭੀਰ ਸੱਟਾਂ ਲੱਗੀਆਂ ਸਨ। ਪੁਲਸ ਨੇ ਨਿਰਧਾਰਤ ਕੀਤਾ ਸੀ ਕਿ ਦੂਜਾ ਡਰਾਈਵਰ, ਜਿਸ ਦੀ ਵੀ ਟੱਕਰ ਹੋਣ ਕਾਰਨ ਮੌਤ ਹੋ ਗਈ ਸੀ, ਦੀ ਗ਼ਲਤੀ ਸੀ। ਬਾਲਟੀਮੋਰ ਕਾਉਂਟੀ ਦੀ ਦੁਰਘਟਨਾ ਜਾਂਚ ਰਿਪੋਰਟ ਦੇ ਅਨੁਸਾਰ ਸੁਨੀਲ ਬਰੈਲੀ ਅਤੇ ਉਸਦੇ ਯਾਤਰੀ ਕਿੰਗਸਵਿਲੇ ਵਿੱਚ ਸ਼ੇਰਾਡੇਲ ਡਰਾਈਵ ਨੇੜੇ ਬੇਲੇਅਰ ਰੋਡ 'ਤੇ ਦੱਖਣ ਵੱਲ ਜਾ ਰਹੇ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਦੱਖਣੀ ਕੈਰੋਲੀਨਾ 'ਚ 'ਇਆਨ' ਨੇ ਮਚਾਈ ਤਬਾਹੀ, ਫਲੋਰੀਡਾ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 17

ਦੂਜੇ ਪਾਸੇ ਇੱਕ ਹੋਰ ਕਾਰ ਚਾਲਕ ਮੌਰੀਸ ਹੈਰਿਸ ਸੜਕ ਦੇ ਗ਼ਲਤ ਪਾਸੇ ਤੋਂ ਉਲਟ ਦਿਸ਼ਾ ਵਿੱਚ ਜਾ ਰਿਹਾ ਸੀ।ਦੋਵੇਂ ਵਾਹਨ ਆਪਸ ਵਿੱਚ ਟਕਰਾ ਗਏ ਸਨ। ਪੁਲਸ ਦੀ ਜਾਂਚ ਵਿਚ ਵਿੱਚ ਦੱਸਿਆ ਗਿਆ ਕਿ ਮੌਰੀਸ ਹੈਰਿਸ ਚੋਰੀ ਦੀ ਕਾਰ ਚਲਾ ਰਿਹਾ ਸੀ। ਉਸ ਦੀ ਕਾਰ ਦੇ ਸਿਸਟਮ ਵਿੱਚ ਕੋਕੀਨ ਅਤੇ ਫੈਂਟਾਨਿਲ ਸੀ। ਉਸ ਕੋਲ ਬੀਮਾ ਵੀ ਨਹੀਂ ਸੀ ਅਤੇ ਹੁਣ ਬਰੈਲੀ ਦਾ ਪਰਿਵਾਰ ਉਬੇਰ 'ਤੇ ਮੁਕੱਦਮਾ ਦਾਇਰ ਕਰ ਰਿਹਾ ਹੈ।


author

Vandana

Content Editor

Related News