ਈਰਾਨ ''ਚ ''ਸੱਤਾ ਪਰਿਵਰਤਨ'' ਨਹੀਂ ਚਾਹੁੰਦਾ ਅਮਰੀਕਾ : ਟਰੰਪ
Wednesday, Jul 17, 2019 - 01:46 AM (IST)

ਵਾਸ਼ਿੰਗਟਨ - ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਆਖਿਆ ਕਿ ਅਮਰੀਕਾ ਈਰਾਨ ਦੀ ਅਗਵਾਈ ਨੂੰ ਬਾਹਰ ਕਰਨ ਵੱਲ ਨਹੀਂ ਕਰ ਰਿਹਾ ਬਲਕਿ ਉਹ ਇਸ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕ ਰਿਹਾ ਹੈ। ਟਰੰਪ ਨੇ ਇਕ ਮੰਤਰੀ ਮੰਡਲ ਬੈਠਕ ਦੌਰਾਨ ਕਿਹਾ ਕਿ ਅਸੀਂ ਲੋਕ ਸੱਤਾ ਪਰਿਵਰਤਨ ਵੱਲ ਨਹੀਂ ਦੇਖ ਰਹੇ। ਅਸੀਂ ਅਜਿਹਾ ਬਿਲਕੁਲ ਨਹੀਂ ਚਾਹੁੰਦੇ। ਉਨ੍ਹਾਂ ਕੋਲ ਪ੍ਰਮਾਣੂ ਹਥਿਆਰ ਨਹੀਂ ਹੋਣੇ ਚਾਹੀਦੇ।
ਪਿਛਲੇ ਸਾਲ ਅਮਰੀਕਾ ਉਸ ਅੰਤਰਰਾਸ਼ਟਰੀ ਸਮਝੌਤੇ ਤੋਂ ਬਾਹਰ ਹੋ ਗਿਆ ਸੀ ਜਿਸ ਦਾ ਟੀਚਾ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਰੋਕ ਲਾਉਣਾ ਸੀ। ਇਸ ਤੋਂ ਬਾਅਦ ਟਰੰਪ ਨੇ ਈਰਾਨ 'ਤੇ ਕਈ ਪਾਬੰਦੀਆਂ ਲਾ ਦਿੱਤੀਆਂ। ਈਰਾਨ ਨੇ ਪਿਛਲੇ ਹਫਤੇ ਕਿਹਾ ਸੀ ਕਿ 2015 ਦੇ ਪ੍ਰਮਾਣੂ ਸਮਝੌਤੇ 'ਚ ਤੈਅ ਕੀਤੀ ਗਈ ਯੂਰੇਨੀਅਮ ਦੀ ਸਮਰਥਾ ਦੀ 3.6 ਫੀਸਦੀ ਸੀਮਾ ਤੋਂ ਜ਼ਿਆਦਾ ਯੂਰੇਨੀਅਮ ਇਕੱਠਾ ਕੀਤਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਨੇ ਸੋਮਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਅਮਰੀਕਾ ਅੱਗ ਨਾਲ ਖੇਡ ਰਿਹਾ ਹੈ।