ਡੈਲਟਾ ਏਅਰਲਾਈਨਜ਼ ਫਲਾਈਟ ਦੇ ਇੰਜਣ 'ਚ ਲੱਗੀ ਅੱਗ, ਕਰਵਾਈ ਗਈ ਐਮਰਜੈਂਸੀ ਲੈਂਡਿੰਗ

Wednesday, Jul 10, 2019 - 02:17 PM (IST)

ਡੈਲਟਾ ਏਅਰਲਾਈਨਜ਼ ਫਲਾਈਟ ਦੇ ਇੰਜਣ 'ਚ ਲੱਗੀ ਅੱਗ, ਕਰਵਾਈ ਗਈ ਐਮਰਜੈਂਸੀ ਲੈਂਡਿੰਗ

ਵਾਸ਼ਿੰਗਟਨ (ਬਿਊਰੋ)— ਅਟਲਾਂਟਾ ਤੋਂ ਬਾਲਟੀਮੋਰ ਜਾ ਰਹੀ ਡੈਲਟਾ ਏਅਰਲਾਈਨਜ਼ ਦੀ ਫਲਾਈਟ ਦਾ ਇਕ ਇੰਜਣ ਫੇਲ ਹੋਣ ਮਗਰੋਂ ਉਸ ਵਿਚ ਅੱਗ ਲੱਗ ਗਈ। ਫਲਾਈਟ ਦੀ ਉੱਤਰੀ ਕੈਰੋਲੀਨਾ ਵਿਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਡੈਲਟਾ ਦੀ ਫਲਾਈਟ-1425 ਵਿਚ ਲੱਗਭਗ 150 ਯਾਤਰੀ ਸਵਾਰ ਸਨ। ਫਲਾਈਟ ਵਿਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਜਿਵੇਂ ਹੀ ਫਲਾਈਟ ਦਾ ਇੰਜਣ ਫੇਲ ਹੋਇਆ ਕੇਬਿਨ ਵਿਚ ਧੂੰਆਂ ਛਾ ਗਿਆ।

ਇੰਜਣ ਫੇਲ ਹੁੰਦੇ ਹੀ ਯਾਤਰੀ ਪ੍ਰਾਰਥਨਾ ਕਰਨ ਲੱਗੇ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਮੈਸੇਜ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਫਲਾਈਟ ਵਿਚ ਸਵਾਰ ਇਕ ਯਾਤਰੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਅਸੀਂ ਇਕ ਜ਼ੋਰਦਾਰ ਆਵਾਜ਼ ਸੁਣੀ। ਉਸ ਮਗਰੋਂ ਕੇਬਿਨ ਵਿਚ ਧੂੰਆਂ ਛਾ ਗਿਆ। ਫਲਾਈਟ ਝਟਕੇ ਨਾਲ ਥੋੜ੍ਹੀ ਹੇਠਾਂ ਹੋਈ, ਫਿਰ ਗਰਮ ਹੋਣ ਲੱਗੀ ਅਤੇ ਏਅਰ ਕੱਟ ਆਫ ਹੋਣ ਲੱਗਾ। 

PunjabKesari

ਫਲਾਈਟ ਵਿਚ ਸਵਾਰ ਇਕ ਯਾਤਰੀ ਨੇ ਇਸ ਘਟਨਾ ਦਾ ਵੀਡੀਓ ਬਣਾ ਲਿਆ। ਇਕ ਯਾਤਰੀ ਨੇ ਦੱਸਿਆ ਕਿ ਮੈਨੂੰ ਪਤਾ ਸੀ ਕਿ ਮੇਰੇ ਫੋਨ ਵਿਚ ਨੈੱਟਵਰਕ ਨਹੀਂ ਹੈ ਪਰ ਮੈਂ ਆਪਣੀ ਮਾਂ ਨੂੰ ਆਈ ਲਵ ਯੂ ਦਾ ਮੈਜੇਸ ਲਿਖ ਕੇ ਭੇਜਿਆ। ਫਲਾਈਟ ਦੀ ਸਥਾਨਕ ਸਮੇਂ ਮੁਤਾਬਕ ਦੁਪਹਿਰ ਦੇ ਲੱਗਭਗ 2:20 ਵਜੇ ਸਫਲਤਾਪੂਰਵਕ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਲੈਂਡਿੰਗ ਦੇ ਬਾਅਦ ਯਾਤਰੀਆਂ ਨੇ ਬਾਲਟੀਮੋਰ ਲਈ ਵਿਕਲਪਿਕ ਫਲਾਈਟ ਬੁੱਕ ਕੀਤੀ। ਡੈਲਟਾ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇੰਜਣ ਨੂੰ ਬਦਲ ਦਿੱਤਾ ਗਿਆ ਹੈ ਅਤੇ ਹਵਾਈ ਜਹਾਜ਼ ਦੇ ਵੀਰਵਾਰ ਸਵੇਰੇ ਤੱਕ ਸੇਵਾ ਵਿਚ ਪਰਤਣ ਦੀ ਆਸ ਹੈ।


author

Vandana

Content Editor

Related News