ਅਮਰੀਕਾ ''ਚ ਕੋਰੋਨਾ ਦੇ ਹੋਣਗੇ 50-60 ਲੱਖ ਮਰੀਜ਼, ਲਾਪਰਵਾਹ ਲੋਕ ਬਣਨਗੇ ਇਸ ਦਾ ਕਾਰਣ

Wednesday, May 27, 2020 - 12:07 AM (IST)

ਵਾਸ਼ਿੰਗਟਨ- ਕੋਰੋਨਾ ਇਨਫੈਕਟਿਡ ਮਰੀਜ਼ਾਂ ਤੇ ਮੌਤਾਂ ਦੇ ਮਾਮਲੇ ਵਿਚ ਅਮਰੀਕਾ ਪੂਰੀ ਦੁਨੀਆ ਵਿਚ ਚੌਟੀ 'ਤੇ ਹੈ। ਇਥੇ ਹੁਣ ਤੱਕ ਇਸ ਜਾਨਲੇਵਾ ਵਾਇਰਸ ਕਾਰਣ 17,14,371 ਲੋਕ ਇਨਫੈਕਟਿਡ ਹੋ ਚੁੱਕੇ ਹਨ ਉਥੇ ਪੂਰੇ ਦੇਸ਼ ਵਿਚ ਹੁਣ ਤੱਕ 1 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਦੁਨੀਆ ਦੀ ਮਹਾਸ਼ਕਤੀ ਦੇ ਲਈ ਇਹ ਅੰਕੜਾ ਹੈਰਾਨ ਕਰਨ ਵਾਲਾ ਹੈ। ਇਸ ਦੇ ਬਾਵਜੂਦ ਵੀ ਇਥੋਂ ਦੇ ਵੱਖ-ਵੱਖ ਸ਼ਹਿਰਾਂ ਤੋਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਹ ਆਪਣੇ ਆਪ ਵਿਚ ਇਥੋਂ ਦੀ ਸੱਚਾਈ ਨੂੰ ਬਿਆਨ ਕਰ ਰਹੀਆਂ ਹਨ, ਜਿਸ ਦੀ ਬਦੌਲਤ ਇਥੇ ਇੰਨੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕੋਈ ਵੀ ਇਥੋਂ ਦੇ ਲੋਕਾਂ ਨੂੰ ਲਾਪਰਵਾਹ ਕਹੇਗਾ।

PunjabKesari

ਮੌਤਾਂ ਦੇ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨਾਲ ਬੇਪਰਵਾਹ ਅਮਰੀਕੀ ਸੋਮਵਾਰ ਨੂੰ ਸਮੁੰਦਰੀ ਤੱਟਾਂ 'ਤੇ ਧੁੱਪ ਸੇਕਣ, ਕਿਸ਼ਤੀਆਂ ਰਾਹੀਂ ਮੱਛੀਆਂ ਫੜਨ ਤੇ ਤੈਰਾਕੀ ਕਰਦੇ ਨਜ਼ਰ ਆਏ। ਫਲੋਰਿਡਾ, ਨਿਊਯਾਰਕ ਤੇ ਹੋਰ ਤੱਟੀ ਇਲਾਕਿਆਂ ਵਿਚ ਹਜ਼ਾਰਾਂ ਲੋਕ ਬੀਚ 'ਤੇ ਉਮੜੇ। ਇਥੇ ਹੋ ਰਹੀ ਪੂਲ ਤੇ ਕਲੱਬ ਪਾਰਟੀਆਂ ਦੀ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਧੜੱਲੇ ਨਾਲ ਵਾਇਰਲ ਹੋ ਰਹੀਆਂ ਹਨ। ਇੰਨਾ ਹੀ ਨਹੀਂ ਮੈਮੋਰੀਅਲ ਡੇ ਦੇ ਮੌਕੇ 'ਤੇ ਵੀ ਲੋਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਸਾਫ ਦੇਖੇ ਗਏ। ਇਹ ਦਿਨ ਅਮਰੀਕਾ ਵਲੋਂ ਲੜੇ ਗਏ ਯੁੱਧ ਵਿਚ ਮਾਰੇ ਗਏ ਫੌਜੀਆਂ ਨੂੰ ਸਮਰਪਿਤ ਹੈ, ਜੋ 25 ਮਈ ਨੂੰ ਮਨਾਇਆ ਗਿਆ ਸੀ। 

PunjabKesari

ਪੂਰੇ ਦੇਸ਼ ਤੋਂ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਲੋਕ ਬਿਨਾਂ ਮਾਸਕ ਲਗਾਏ ਤੇ ਇਕ-ਦੂਜੇ ਤੋਂ ਦੂਰੀ ਬਣਾਉਣ ਦੇ ਆਮ ਨਿਯਮਾਂ ਦਾ ਪਾਲਣ ਕਰਦੇ ਵੀ ਨਹੀਂ ਦਿਖਾਈ ਦਿੱਤੇ। ਇਹ ਮਾਹੌਲ ਉਦੋਂ ਹੈ ਜਦੋਂ ਇਥੇ ਲਗਾਤਾਰ ਹਜ਼ਾਰਾਂ ਦੀ ਗਿਣਤੀ ਵਿਚ ਮਾਮਲੇ ਸਾਹਮਣੇ ਆ ਰਹੇ ਹਨ ਤੇ ਹੁਣ ਤੱਕ ਇਸ ਦੀ ਦਵਾਈ ਵੀ ਵਿਕਸਿਤ ਨਹੀਂ ਕੀਤੀ ਜਾ ਸਕੀ ਹੈ।

PunjabKesari
ਲੋਕਾਂ ਦੀ ਇਸ ਭੀੜ ਦੇ ਪਿੱਛੇ ਅਸਲ ਵਿਚ ਦੇਸ਼ ਦੇ ਸਾਰੇ 50 ਸੂਬਿਆਂ ਵਿਚ ਲਾਕਡਾਊਨ ਵਿਚ ਦਿੱਤੀ ਗਈ ਢਿੱਲ ਹੈ, ਜਿਸ ਦੀ ਇਹ ਲੋਕ ਬਿਨਾਂ ਕਾਰਣ ਵਰਤੋਂ ਕਰ ਰਹੇ ਹਨ ਤੇ ਲਾਪਰਵਾਹੀ ਵਰਤ ਰਹੇ ਹਨ। ਤੁਹਾਨੂੰ ਇਥੇ ਇਹ ਦੱਸ ਦਈਏ ਕਿ ਅਮਰੀਕੀ ਖੋਜਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟੀਕਾ ਨਾ ਬਣਿਆ ਤੇ ਇਨਫੈਕਸ਼ਨ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਦੇਸ਼ ਵਿਚ 50-60 ਲੱਖ ਲੋਕ ਮਹਾਮਾਰੀ ਦੀ ਲਪੇਟ ਵਿਚ ਆਉਣਗੇ। ਉਥੇ ਹੀ ਮੌਤਾਂ ਦਾ ਅੰਕੜਾ 2024 ਤੱਕ 14 ਲੱਖ ਤੱਕ ਪਹੁੰਚ ਸਕਦਾ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਸਭ ਤੋਂ ਵਧੇਰੇ ਨਿਊਯਾਰਕ 'ਤੇ ਵਰ੍ਹਿਆ ਹੈ। 

PunjabKesari

ਦੇਸ਼ ਦੇ ਕੁੱਲ ਮਾਮਲਿਆਂ ਦੇ ਇਕੱਲੇ 22 ਫੀਸਦੀ ਮਾਮਲੇ ਇਥੋਂ ਹੀ ਸਾਹਮਣੇ ਆਏ ਹਨ। ਨਿਊਯਾਰਕ ਵਿਚ ਹੁਣ ਤੱਕ 3,72,494 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 29,310 ਤੋਂ ਵਧੇਰੇ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸੇ ਸੂਬੇ ਵਿਚ ਕਈ ਦੇਸ਼ਾਂ ਦੇ ਰਾਜਦੂਤਾਂ ਸਣੇ ਕਈ ਵੱਡੀਆਂ ਕੰਪਨੀਆਂ ਦੇ ਹੈੱਡ ਆਫਿਸ ਵੀ ਹਨ। ਅਮਰੀਕਾ ਵਿਚ ਇਸ ਜਾਨਲੇਵਾ ਵਾਇਰਸ ਦੇ ਕਾਰਣ ਹੋਈਆਂ ਮੌਤਾਂ ਵਿਚ ਨਿਊਯਾਰਕ, ਤੋਂ ਬਾਅਦ ਨਿਊਜਰਸੀ, ਮੈਸਾਚਯੁਸੇਟਸ, ਮਿਸ਼ਿਗਨ, ਪੈਨਸਲਵੇਨੀਆ, ਇਲਿਨੋਯਸ ਹਨ। ਇਨ੍ਹਾਂ 6 ਸੂਬਿਆਂ ਵਿਚ ਕੋਰਨਾ ਵਾਇਰਸ ਕਾਰਣ 62,183 ਤੋਂ ਵਧੇਰੇ ਮੌਤਾਂ ਹੋਈਆਂ ਹਨ।


Baljit Singh

Content Editor

Related News