ਅਮਰੀਕਾ : ਮਸ਼ਹੂਰ ਕੈਂਸਰ ਡਾਕਟਰ ਨੇ ਪਹਿਲਾਂ ਆਪਣੇ ਬੱਚੇ ਨੂੰ ਮਾਰੀ ਗੋਲੀ ਤੇ ਫਿਰ ਕੀਤੀ ਖੁਦਕੁਸ਼ੀ

Monday, Aug 07, 2023 - 01:43 PM (IST)

ਅਮਰੀਕਾ : ਮਸ਼ਹੂਰ ਕੈਂਸਰ ਡਾਕਟਰ ਨੇ ਪਹਿਲਾਂ ਆਪਣੇ ਬੱਚੇ ਨੂੰ ਮਾਰੀ ਗੋਲੀ ਤੇ ਫਿਰ ਕੀਤੀ ਖੁਦਕੁਸ਼ੀ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿਖੇ ਨਿਊਯਾਰਕ ਸਿਟੀ ਦੀ ਇੱਕ ਪ੍ਰਮੁੱਖ ਕੈਂਸਰ ਡਾਕਟਰ ਨੇ ਬੀਤੇ ਦਿਨ ਆਪਣੇ ਵੈਸਟਚੈਸਟਰ ਦੇ ਘਰ ਵਿੱਚ ਆਪਣੇ ਬੱਚੇ ਦਾ ਕਤਲ ਕਰ ਦਿੱਤਾ ਅਤੇ ਫਿਰ ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿੱਚ ਸਥਾਨਕ ਪੁਲਸ ਦਾ ਮੰਨਣਾ ਹੈ ਕਿ ਇਹ ਕਤਲ ਇਕ ਆਤਮਘਾਤੀ ਸੀ। ਡਾਕਟਰ ਕ੍ਰਿਸਟਲ ਕੈਸੇਟਾ (40) ਮਾਉਂਟ ਸਿਨਾਈ ਹਸਪਤਾਲ ਵਿੱਚ ਇੱਕ ਹੇਮਾਟੋਲੋਜੀ-ਆਨਕੋਲੋਜੀ ਮਾਹਰ ਸੀ, ਜਿਸ ਨੇ ਪਹਿਲਾਂ ਆਪਣੇ ਬੱਚੇ ਨੂੰ ਗੋਲੀ ਮਾਰੀ ਅਤੇ ਫਿਰ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 

ਨਿਊਯਾਰਕ ਰਾਜ ਦੀ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ "ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਸਵੇਰ ਵੇਲੇ ਕ੍ਰਿਸਟਲ ਕੈਸੇਟਾ ਨੇ ਆਪਣੇ ਬੱਚੇ ਦੇ ਕਮਰੇ ਵਿੱਚ ਦਾਖਲ ਹੋ ਕੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਖ਼ੁਦ 'ਤੇ ਗੋਲੀ ਚਲਾ ਲਈ। ਰਾਜ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ "ਇਹ ਕਤਲ ਆਤਮ ਹੱਤਿਆ ਦੇ ਨਾਲ ਮੇਲ ਖਾਂਦਾ ਹੈ। ਡੇਲੀ ਮੇਲ ਅਨੁਸਾਰ ਇਹ ਘਟਨਾ ਸੋਮਰਸ ਵਿੱਚ ਸਥਿੱਤ ਉਸਦੇ ਘਰ ਵਿੱਚ ਵਾਪਰੀ, ਜੋ ਇਕ ਮਿਲੀਅਨ ਡਾਲਰ ਦੇ ਕਰੀਬ ਦਾ ਘਰ ਹੈ ਅਤੇ ਉਸਨੇ ਆਪਣੇ ਪਤੀ ਟਿਮ ਟੈਲਟੀ ਨਾਲ ਸਾਂਝਾ ਕੀਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਅਧਿਆਪਿਕਾ ਨੇ ਭਾਰਤੀਆਂ ਦਾ ਕੀਤਾ ਅਪਮਾਨ, ਵਰਤੇ ਇਤਰਾਜ਼ਯੋਗ ਸ਼ਬਦ

ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਬੱਚੇ ਦੀ ਉਮਰ ਕਿੰਨੀ ਸੀ। ਮਾਊਂਟ ਸਿਨਾਈ ਵੈੱਬਸਾਈਟ 'ਤੇ ਉਸ ਦੀ ਜੀਵਨੀ ਅਨੁਸਾਰ ਕੈਸੇਟਾ ਨੇ ਅਲਬਾਨੀ ਮੈਡੀਕਲ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ, ਜਿੱਥੇ ਉਸ ਨੂੰ ਮਰੀਜ਼ਾਂ ਨਾਲ ਨਜਿੱਠਣ ਵੇਲੇ ਸ਼ਲਾਘਾਯੋਗ ਕਾਰਗੁਜਾਰੀ ਅਤੇ ਹਮਦਰਦੀ ਲਈ ਇੱਕ ਪੁਰਸਕਾਰ ਵੀ ਦਿੱਤਾ ਗਿਆ ਸੀ। ਉਸਨੇ ਨੌਰਥ ਸ਼ੋਰ ਯੂਨੀਵਰਸਿਟੀ ਹਸਪਤਾਲ ਦੇ ਹੋਫਸਟ੍ਰਾ ਨੌਰਥ ਸ਼ੋਰ ਸਕੂਲ ਆਫ਼ ਮੈਡੀਸਨ ਵਿੱਚ ਆਪਣੀ ਡਾਕਟਰੀ ਕੀਤੀ, ਜਿੱਥੇ ਉਸ ਨੂੰ ਇੱਕ ਸਨਮਾਨ ਪੁਰਸਕਾਰ ਪ੍ਰਾਪਤ ਹੋਇਆ ਸੀ। ਡਾ. ਕੈਸੇਟਾ ਵੈਸਟ ਚੈਸਟਰ ਵਿੱਚ ਰਹਿੰਦੀ ਸੀ ਅਤੇ ਨਿਊਯਾਰਕ ਸਿਟੀ ਵਿੱਚ ਛਾਤੀ ਦੇ ਕੈਂਸਰ ਖੋਜ ਵਿੱਚ ਇਕ ਮਾਹਰ ਡਾਕਟਰ ਸੀ। ਮਾਊਂਟ ਸਿਨਾਈ ਵਿਖੇ ਡਾ. ਕੈਸੇਟਾ ਨੇ ਛਾਤੀ ਦੇ ਕੈਂਸਰ ਦੀ ਖੋਜ ਵਿੱਚ ਵੀ ਵਿਸ਼ੇਸ਼ਤਾ ਪ੍ਰਾਪਤ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News