ਅਮਰੀਕਾ ਨੇ ਆਪਣੇ ਲੋਕਾਂ ਨੂੰ ਤੁਰੰਤ ਯੂਕ੍ਰੇਨ ਛੱਡਣ ਦੇ ਦਿੱਤੇ ਨਿਰਦੇਸ਼

Tuesday, Aug 23, 2022 - 04:53 PM (IST)

ਅਮਰੀਕਾ ਨੇ ਆਪਣੇ ਲੋਕਾਂ ਨੂੰ ਤੁਰੰਤ ਯੂਕ੍ਰੇਨ ਛੱਡਣ ਦੇ ਦਿੱਤੇ ਨਿਰਦੇਸ਼

ਵਾਸ਼ਿੰਗਟਨ (ਵਾਰਤਾ) ਅਮਰੀਕੀ ਸਰਕਾਰ ਨੇ ਯੂਕ੍ਰੇਨ ਵਿਚ ਰਹਿ ਰਹੇ ਅਮਰੀਕੀਆਂ ਨੂੰ ਤੁਰੰਤ ਦੇਸ਼ ਛੱਡਣ ਦੀ ਅਪੀਲ ਕਰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਰੂਸ ਦੁਆਰਾ ਯੂਕ੍ਰੇਨ ਦੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਨਾਗਰਿਕ ਬੁਨਿਆਦੀ ਢਾਂਚੇ ਅਤੇ ਸਰਕਾਰੀ ਸਹੂਲਤਾਂ 'ਤੇ ਹਮਲੇ ਤੇਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਤਘਰ ਦੀ ਵੈੱਬਸਾਈਟ ਨੇ ਕਿਹਾ ਕਿ ਅਮਰੀਕੀ ਦੂਤਘਰ ਆਪਣੇ ਨਾਗਰਿਕਾਂ ਨੂੰ ਨਿੱਜੀ ਤੌਰ 'ਤੇ ਉਪਲਬਧ ਜ਼ਮੀਨੀ ਆਵਾਜਾਈ ਦੇ ਵਿਕਲਪਾਂ ਦੀ ਵਰਤੋਂ ਕਰਦੇ ਹੋਏ ਯੂਕ੍ਰੇਨ ਛੱਡਣ ਦੀ ਅਪੀਲ ਕਰਦਾ ਹੈ, ਜੇਕਰ ਅਜਿਹਾ ਕਰਨਾ ਸੁਰੱਖਿਅਤ ਹੈ। 

ਦੂਤਘਰ ਨੇ ਕਿਹਾ ਕਿ ਪੂਰੇ ਯੂਕ੍ਰੇਨ ਵਿਚ ਸੁਰੱਖਿਆ ਸਥਿਤੀ ਬਹੁਤ ਜ਼ਿਆਦਾ ਅਸਥਿਰ ਹੈ ਅਤੇ ਬਿਨਾਂ ਕਿਸੇ ਚੇਤਾਵਨੀ ਦੇ ਸਥਿਤੀ ਹੋਰ ਵਿਗੜ ਸਕਦੀ ਹੈ। ਨਵੇਂ ਸਿਰੇ ਤੋਂ ਅਮਰੀਕਾ ਦੀ ਇਕ ਤਾਜ਼ਾ ਚੇਤਾਵਨੀ ਉਦੋਂ ਆਈ ਹੈ ਜਦੋਂ ਰੂਸ ਨੇ ਬੁੱਧਵਾਰ ਨੂੰ ਯੂਕ੍ਰੇਨ 'ਤੇ ਆਪਣੇ ਹਮਲੇ ਦੇ ਛੇ ਮਹੀਨੇ ਪੂਰੇ ਹੋ ਜਾਣਗੇ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਹੋਰ ਅਧਿਕਾਰੀਆਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਰੂਸ ਬੁੱਧਵਾਰ ਨੂੰ ਯੂਕ੍ਰੇਨ ਦੇ ਸੁਤੰਤਰਤਾ ਦਿਵਸ ਮੌਕੇ ਮਿਜ਼ਾਈਲ ਹਮਲੇ ਸਮੇਤ ਹੋਰ ਤਿੱਖੇ ਹਮਲੇ ਕਰ ਸਕਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਖੁਸ਼ਖ਼ਬਰੀ : ਦੋ ਸਾਲ ਬਾਅਦ ਚੀਨ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕਰੇਗਾ 'ਵੀਜ਼ੇ'

ਜ਼ੇਲੇਂਸਕੀ ਨੇ ਹਫ਼ਤੇ ਦੇ ਅਖੀਰ ਵਿਚ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਰੂਸ ਇਸ ਹਫ਼ਤੇ ਭਿਆਨਕ ਹਮਲੇ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਸੀ.ਐੱਨ.ਐੱਨ. ਦੀ ਇਕ ਰਿਪੋਰਟ ਵਿਚ ਕਿਹਾ ਗਿਆ ਕਿ ਯੂਕ੍ਰੇਨ ਦੀ ਰਾਜਧਾਨੀ ਕੀਵ ਵਿਚ ਸ਼ਹਿਰ ਦੇ ਫੌਜੀ ਪ੍ਰਸ਼ਾਸਨ ਨੇ ਸੋਮਵਾਰ ਅਤੇ ਵੀਰਵਾਰ ਦੇ ਵਿਚਕਾਰ ਸਾਰੇ ਵੱਡੇ ਇਕੱਠਾਂ 'ਤੇ ਪਾਬੰਦੀ ਲਗਾ ਦਿੱਤੀ। ਉਹਨਾਂ ਮੁਤਾਬਕ "ਵੱਡੇ ਸਮਾਗਮ, ਸ਼ਾਂਤਮਈ ਮੀਟਿੰਗਾਂ, ਰੈਲੀਆਂ ਅਤੇ ਲੋਕਾਂ ਦੇ ਵੱਡੇ ਇਕੱਠ ਨੂੰ ਸ਼ਾਮਲ ਕਰਨ ਵਾਲੇ ਹੋਰ ਸਮਾਗਮਾਂ ਦੀ ਮਨਾਹੀ ਹੈ।


author

Vandana

Content Editor

Related News