ਅਮਰੀਕਾ ਅਮੇਜ਼ਨ ਦੇ ਜੰਗਲ ਨੂੰ ਬਚਾਉਣ ’ਚ ਬ੍ਰਾਜ਼ੀਲ ਦੇ ਸਹਿਯੋਗ ਲਈ ਤਿਆਰ

Thursday, Aug 29, 2019 - 02:20 PM (IST)

ਅਮਰੀਕਾ ਅਮੇਜ਼ਨ ਦੇ ਜੰਗਲ ਨੂੰ ਬਚਾਉਣ ’ਚ ਬ੍ਰਾਜ਼ੀਲ ਦੇ ਸਹਿਯੋਗ ਲਈ ਤਿਆਰ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਸਹਿਯੋਗੀ ਨੇ ਕਿਹਾ ਕਿ ਅਮੇਜ਼ਨ ਦੇ ਜੰਗਲ ਨੂੰ ਅੱਗ ਤੋਂ ਬਚਾਉਣ ’ਚ ਸਹਿਯੋਗ ਕਰਨ ਲਈ ਅਮਰੀਕਾ ਤਿਆਰ ਹੈ ਪਰ ਸ਼ਰਤ ਇਹ ਹੈ ਕਿ ਇਸ ’ਚ ਬ੍ਰਾਜ਼ੀਲ ਸਰਕਾਰ ਦੀ ਵੀ ਸ਼ਮੂਲੀਅਤ ਹੋਵੇ। ਸੋਮਵਾਰ ਨੂੰ ਜੀ-7 ਬਿ੍ਰਟੇਨ, ਕੈਨੇਡਾ, ਫਰਾਂਸ, ਜਰਮਨੀ, ਜਾਪਾਨ, ਇਟਲੀ ਤੇ ਅਮਰੀਕਾ ਨੇ ਦੁਨੀਆ ਦੇ ਸਭ ਤੋਂ ਵੱਡੇ ਜੰਗਲ ’ਚ ਲੱਗੀ ਅੱਗ ਨੂੰ ਰੋਕਣ ਲਈ ਦੋ ਕਰੋੜ ਡਾਲਰ ਦੀ ਮਦਦ ਬ੍ਰਾਜ਼ੀਲ ਨੂੰ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਹ ਜੰਗਲ ਜਲਵਾਯੂ ਨੂੰ ਸਥਿਰ ਰੱਖਣ ਲਈ ਬੇਹੱਦ ਜ਼ਰੂਰੀ ਹੈ।

ਅਮਰੀਕੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਗੈਰੇਟ ਮਾਰਕਿਸ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਅਮਰੀਕਾ ਅਮੇਜ਼ਨ ਦੇ ਜੰਗਲ ਨੂੰ ਅੱਗ ਤੋਂ ਬਚਾਉਣ ਲਈ ਕੀਤੇ ਜਾ ਰਹੀਆਂ ਕੋਸ਼ਿਸ਼ਾਂ ’ਚ ਬ੍ਰਾਜ਼ੀਲ ਦੀ ਸਹਾਇਤਾ ਕਰਨ ਦੇ ਲਈ ਤਿਆਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਇਕ ਅਜਿਹੀ ਯੋਜਨਾ ਪਸੰਦ ਕਰੇਗਾ, ਜਿਸ ਦੀ ਚਰਚਾ ’ਚ ਬ੍ਰਾਜ਼ੀਲ ਸਰਕਾਰ ਵੀ ਸ਼ਾਮਲ ਹੋਵੇ। ਉਨ੍ਹਾਂ ਨੇ ਕਿਹਾ ਕਿ ਅਸੀਂ ਜੀ-7 ਦੀਆਂ ਕੋਸ਼ਿਸ਼ਾਂ ਨਾਲ ਸਹਿਮਤ ਨਹੀਂ ਹਾਂ ਕਿਉਕਿ ਇਸ ’ਚ ਜੇਅਰ ਬੋਲਸੋਨਾਰੋ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਬ੍ਰਾਜ਼ੀਲ ਨੂੰ ਉਸ ਦੀਆਂ ਕੋਸ਼ਿਸ਼ਾਂ ’ਚ ਮਦਦ ਕਰਨ ਦਾ ਸਭ ਤੋਂ ਸਹੀ ਰਸਤਾ ਬ੍ਰਾਜ਼ੀਲ ਦੀ ਸਰਕਾਰ ਦੇ ਨਾਲ ਸਹਿਯੋਗ ਹੈ। ਜ਼ਿਕਰਯੋਗ ਹੈ ਕਿ ਬੋਲਸੋਨਾਰੋ ਦੀ ਯੂਰਪੀ ਨੇਤਾਵਾਂ ਖਾਸ ਕਰਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਨਾਲ ਅਮੇਜ਼ਨ ਸੰਕਟ ਨਾਲ ਨਿਪਟਣ ਨੂੰ ਲੈ ਕੇ ਬਹੁਤ ਤਿੱਖੀ ਬਿਆਨਬਾਜ਼ੀ ਹੋਈ ਸੀ।    


author

Baljit Singh

Content Editor

Related News