ਅਮਰੀਕਾ ਦੀ ਮਿਆਂਮਾਰ ਫੌਜ ਨੂੰ ਚਿਤਾਵਨੀ- ਛੱਡ ਦਿਓ ਸੱਤਾ
Wednesday, Feb 24, 2021 - 11:59 PM (IST)
ਲਾਸ ਏਂਜਲਸ-ਅਮਰੀਕਾ ਨੇ ਮਿਆਂਮਾਰ ਨੂੰ ਕਿਹਾ ਕਿ ਫੌਜ ਨੂੰ ਸੱਤਾ ਛੱਡ ਦੇਣੀ ਚਾਹੀਦੀ ਹੈ ਅਤੇ ਲੋਕਤਾਂਤਰਿਕ ਤਰੀਕੇ ਨਾਲ ਚੁਣੀ ਗਈ ਸਰਕਾਰ ਬਹਾਲ ਕਰਨੀ ਚੀਹੀਦੀ ਹੈ। ਅਮਰੀਕਾ ਨੇ ਕਿਹਾ ਕਿ ਉਹ ਮਿਆਂਮਾਰ ਦੇ ਲੋਕਾਂ ਨਾਲ ਹਨ ਅਤੇ ਉਹ ਲੋਕਾਂ ਦੀ ਹਿਮਾਇਤ ਕਰਦੇ ਹਨ ਕਿ ਦੇਸ਼ 'ਚ ਗੈਰ-ਫੌਜੀ ਅਗਵਾਈ ਵਾਲੀ ਸਰਕਾਰ ਹੋਵੇ। ਇਸ ਮਹੀਨੇ ਮਿਆਂਮਾਰ ਦੀ ਫੌਜ ਨੇ ਸਰਕਾਰ ਦਾ ਤਖਤਾਪਲਟ ਕਰ ਦਿੱਤਾ ਸੀ ਅਤੇ ਆਂਗ ਸਾਨ ਸੂ ਚੀ ਅਤੇ ਰਾਸ਼ਟਰਪਤੀ ਯੂ ਵਿਨ ਮਿੰਟ ਸਮੇਤ ਕਈ ਨੇਤਾਵਾਂ ਨੂੰ ਬੰਦੀ ਬਣਾ ਲਿਆ ਸੀ।
ਇਹ ਵੀ ਪੜ੍ਹੋ -ਬਰਾਕ ਓਬਾਮਾ ਨੇ ਕੀਤਾ ਖੁਲਾਸਾ, ਇਸ ਕਾਰਣ ਤੋੜਿਆ ਸੀ ਆਪਣੇ ਦੋਸਤ ਦਾ ਨੱਕ
ਅਮਰੀਕੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਈਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੁੰਟਾ (ਫੌਜੀ ਪ੍ਰਸ਼ਾਸਨ) ਨੂੰ ਦਿੱਤੇ ਗਏ ਸਾਡੇ ਸੰਦੇਸ਼ 'ਚ ਕੋਈ ਬਦਲਾਅ ਨਹੀਂ ਆਇਆ ਹੈ। ਉਨ੍ਹਾਂ ਨੂੰ ਸੱਤਾ ਛੱਡ ਦੇਣੀ ਚਾਹੀਦੀ ਹੈ, ਲੋਕਤਾਂਤਰਿਕ ਤਰੀਕੇ ਨਾਲ ਚੁਣੀ ਗਈ ਸਰਕਾਰ ਨੂੰ ਬਹਾਲ ਕਰਨਾ ਚਾਹੀਦਾ ਅਤੇ ਬਰਮਾ (ਮਿਆਂਮਾਰ) ਦੇ ਲੋਕਾਂ ਦੇ ਪ੍ਰਤੀ ਸਾਡੇ ਸੰਦੇਸ਼ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਪ੍ਰਾਈਸ ਨੇ ਬਿਆਨ ਤੋ ਇਕ ਦਿਨ ਪਹਿਲਾਂ ਅਮਰੀਕਾ ਨੇ ਮਿਆਂਮਾਰ ਦੇ ਫੌਜੀ ਅਸਫਰਾਂ ਵਿਰੁੱਧ ਵਾਧੂ ਪਾਬੰਦੀਆਂ ਲਾਉਣ ਦੀ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ -ਜਰਮਨੀ : IS ਦੇ ਮੈਂਬਰ ਇਮਾਮ ਨੂੰ ਸਾਢੇ 10 ਸਾਲ ਦੀ ਕੈਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।