ਅਮਰੀਕਾ ਤੋਂ ਮੰਦਭਾਗੀ ਖ਼ਬਰ, ਤੇਲੰਗਾਨਾ ਦੇ ਇਕ ਵਿਦਿਆਰਥੀ ਦੀ ਡੁੱਬਣ ਕਾਰਨ ਮੌਤ

Monday, Jul 01, 2024 - 12:39 PM (IST)

ਅਮਰੀਕਾ ਤੋਂ ਮੰਦਭਾਗੀ ਖ਼ਬਰ, ਤੇਲੰਗਾਨਾ ਦੇ ਇਕ ਵਿਦਿਆਰਥੀ ਦੀ ਡੁੱਬਣ ਕਾਰਨ ਮੌਤ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇ ਦਿਨ ਸੂਬੇ ਮਿਸੌਰੀ ਵਿਚ ਭਾਰਤੀ ਮੂਲ ਦੇ ਇਕ ਨੌਜਵਾਨ ਵਿਦਿਆਰਥੀ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਕਿਰਨ ਨਾਮੀਂ ਨੌਜਵਾਨ ਵਿਦਿਆਰਥੀ ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਦੇ ਪਿੰਡ ਚਿਨਾ ਕੋਰੂਕੋਂਡੀ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਉਹ ਆਪਣੇ ਤਿੰਨ ਦੋਸਤਾਂ ਦੇ ਨਾਲ ਸੈਂਡ ਹਿਲਸ ਟਾਊਨ 'ਚ ਤੈਰਾਕੀ ਕਰਨ ਗਿਆ ਸੀ ਅਤੇ ਬਦਕਿਸਮਤੀ ਨਾਲ ਕਿਰਨ ਨੂੰ ਤੈਰਨਾ ਨਹੀਂ ਸੀ ਆਉਂਦਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਭੰਗ, ਹੈਰਾਨੀਜਨਕ ਅੰਕੜੇ ਆਏ ਸਾਹਮਣੇ

ਉਸ ਦੇ ਦੋਸਤਾਂ ਵੱਲੋਂ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਡੂੰਘੇ ਪਾਣੀ ਵਿੱਚ ਡੁੱਬ ਗਿਆ। ਅਤੇ ਉਸ ਦੀ ਮੌਤ ਹੋ ਗਈ। ਕਿਰਨ ਨਵੰਬਰ 2023 ਵਿੱਚ ਅਮਰੀਕਾ ਆਇਆ ਸੀ ਅਤੇ ਸੈਂਡਹਿਲਸ ਟਾਊਨ ਵਿੱਚ ਆਪਣੀ ਐਮ.ਐਸ ਦੀ ਡਿਗਰੀ ਕਰ ਰਿਹਾ ਸੀ। ਕਿਰਨ ਦੇ ਪਿਤਾ ਦਾ ਕੁਝ ਸਮੇਂ ਪਹਿਲੇ ਦਿਹਾਂਤ ਹੋ ਗਿਆ ਸੀ ਅਤੇ ਉਸ ਦੀ ਮਾਂ ਇਸ ਸਮੇਂ ਹੈਦਰਾਬਾਦ ਵਿੱਚ ਰਹਿੰਦੀ ਹੈ। ਉਸ ਦੇ ਦਾਦਾ ਕ੍ਰਿਸ਼ਨਾਮੂਰਤੀ ਰਾਜੂ, ਕਿਰਨ ਦੀਆਂ ਜ਼ਿੰਮੇਵਾਰੀਆਂ ਸੰਭਾਲ ਰਹੇ ਸਨ ਅਤੇ ਉਸ ਦੀ ਪੜ੍ਹਾਈ ਅਤੇ ਅਮਰੀਕਾ ਦੀ ਯਾਤਰਾ ਦਾ ਸਮਰਥਨ ਕਰਦੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News