ਅਮਰੀਕਾ : YouTuber ਦੀ ਕਾਲ 'ਤੇ 2000 ਲੋਕ ਹੋਏ ਇਕੱਠੇ, ਪੁਲਸ 'ਤੇ ਸੁੱਟੀਆਂ ਬੋਤਲਾਂ (ਤਸਵੀਰਾਂ)

Sunday, Aug 06, 2023 - 12:09 PM (IST)

ਨਿਊਯਾਰਕ (ਰਾਜ ਗੋਗਨਾ)— ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਬੀਤੇ ਦਿਨ 2,000 ਦੇ ਕਰੀਬ ਲੋਕ ਭੜਕ ਗਏ। ਇਹ ਲੋਕ ਰੇਲਵੇ ਸਟੇਸ਼ਨਾਂ ਅਤੇ ਵਾਹਨਾਂ 'ਤੇ ਚੜ੍ਹ ਗਏ ਅਤੇ ਉਹਨਾਂ ਨੇ ਪੁਲਸ 'ਤੇ ਬੋਤਲਾਂ ਸੁੱਟੀਆਂ ਅਤੇ ਬੈਰੀਕੇਡ ਵੀ ਤੋੜ ਦਿੱਤੇ। ਇਹ ਸਭ ਇੱਕ ਯੂਟਿਊਬਰ ਦੇ ਸੱਦੇ 'ਤੇ ਇਕੱਠੀ ਹੋਈ ਭੀੜ ਦੇ ਨਾਲ ਸ਼ੁਰੂ ਹੋਇਆ। ਦਰਅਸਲ ਕਾਈ ਸੇਨੇਟ ਨਾਮ ਦੇ ਇੱਕ ਯੂਟਿਊਬਰ ਨੇ ਲੋਕਾਂ ਨੂੰ ਪਲੇਅ ਸਟੇਸ਼ਨ ਮੁਫ਼ਤ ਦੇਣ ਦਾ ਐਲਾਨ ਕੀਤਾ ਸੀ। ਬੀਬੀਸੀ ਦੀ ਇੱਕ ਰਿਪੋਰਟ ਅਨੁਸਾਰ ਯੂਨੀਅਨ ਸਕੁਏਅਰ ਪਾਰਕ ਨਿਊਯਾਰਕ ਵਿੱਚ 2,000 ਦੇ ਕਰੀਬ ਲੋਕਾਂ ਦੀ ਇਕ ਭੀੜ ਇਕੱਠੀ ਹੋਈ ਅਤੇ ਜਲਦੀ ਹੀ ਲੜਾਈ ਅਤੇ ਪੱਥਰਬਾਜ਼ੀ ਸ਼ੁਰੂ ਹੋ ਗਈ। 

PunjabKesari

PunjabKesari

ਇਸ ਘਟਨਾ ਵਿਚ ਕਈ ਲੋਕ ਜ਼ਖਮੀ ਹੋ ਗਏ ਅਤੇ ਵਾਹਨਾਂ ਦੀ ਭੰਨਤੋੜ ਵੀ ਕੀਤੀ ਗਈ। ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲਸ ਮੁਲਾਜ਼ਮਾਂ ਨੂੰ ਮੌਕੇ 'ਤੇ ਬੁਲਾਇਆ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ 'ਚ ਦੰਗਾਕਾਰੀ ਵਾਹਨਾਂ ਨੂੰ ਲੱਤਾੰ ਮਾਰ ਰਹੇ ਹਨ ਅਤੇ ਭੰਨਤੋੜ ਵੀ ਕਰ ​​ਰਹੇ ਹਨ। ਲੋਕ ਸਬਵੇਅ ਦੀ ਛੱਤ 'ਤੇ ਚੜ੍ਹ ਗਏ ਅਤੇ ਕੁਝ ਲੋਕਾਂ ਨੇ ਭੀੜ ਦੇ ਵਿੱਚ ਪਟਾਕੇ ਵੀ ਚਲਾਉਣੇ ਸ਼ੁਰੂ ਕਰ ਦਿੱਤੇ। ਯੂਟਿਊਬਰ ਸੇਨੇਟ ਨੇ ਇੱਕ ਵੀਡੀਓ ਪੋਸਟ ਕੀਤੀ ਸੀ, ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਨੂੰ 300 ਪਲੇਅਸਟੇਸ਼ਨ ਦੇਣ ਦੀ ਗੱਲ ਕਰਦਾ ਹੈ। ਸੇਨੇਟ ਦੇ 10 ਮਿਲੀਅਨ ਦੇ ਕਰੀਬ ਫਾਲੋਅਰਜ਼ ਹਨ। ਬੀਤੇ ਦਿਨ ਦੁਪਹਿਰ ਵੇਲੇ ਯੂਨੀਅਨ ਸਕੁਏਅਰ ਨਿਊਯਾਰਕ ਵਿਖੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਪਲੇਅ ਸਟੇਸ਼ਨ ਲੈਣ ਲਈ ਲੋਕਾਂ ਵਿੱਚ ਲੜਾਈਆਂ ਸ਼ੁਰੂ ਹੋਈਆਂ। ਲੋਕ ਇੱਕ ਦੂਜੇ ਨੂੰ ਮਾਰਨ ਲੱਗੇ। 

PunjabKesari

ਭੀੜ ਦੇ ਕਾਬੂ ਤੋਂ ਬਾਹਰ ਹੋਣ ਤੋਂ ਬਾਅਦ ਲੋਕਾਂ ਨੇ ਵਾਹਨਾਂ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ 'ਤੇ ਨੱਚਣਾ ਸ਼ੁਰੂ ਕਰ ਦਿੱਤਾ।ਸਥਿਤੀ ਵਿਗੜਦੀ ਦੇਖ, YouTuber ਨੇ ਲਾਈਵ-ਸਟ੍ਰੀਮਿੰਗ ਦੌਰਾਨ ਲੋਕਾਂ ਨੂੰ ਕਿਹਾ ਕਿ ਉਹ ਅੱਥਰੂ ਗੈਸ ਦੇ ਗੋਲੇ ਛੱਡ ਰਹੇ ਹਨ। ਇੱਕ ਜੰਗ ਛਿੜ ਗਈ ਹੈ। ਆਪਣੀ ਰੱਖਿਆ ਕਰੋ। ਭੀੜ ਦੇ ਕਾਬੂ ਤੋਂ ਬਾਹਰ ਹੋ ਜਾਣ 'ਤੇ ਇਕ ਨੌਜਵਾਨ ਕਾਰ ਦੇ ਬੋਨਟ 'ਤੇ ਵੀ ਨੱਚ ਰਿਹਾ ਹੈ। ਭੀੜ ਨੂੰ ਕਾਬੂ ਕਰਨ ਲਈ ਨਿਊਯਾਰਕ ਪੁਲਸ ਨੂੰ ਲੈਵਲ ਚਾਰ ਦੀ ਤਾਇਨਾਤੀ ਕਰਨੀ ਪਈ। ਨਿਊਯਾਰਕ ਪੁਲਸ ਮੁਖੀ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਅਜਿਹੇ ਹਾਲਾਤ ਦਾ ਸਾਹਮਣਾ ਕੀਤਾ ਹੈ ਪਰ ਇਸ ਵਾਰ ਲੋਕ ਸੁਣਨ ਨੂੰ ਤਿਆਰ ਨਹੀਂ ਹਨ। ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ, ਜਿਸ ਵਿੱਚ YouTuber ਵੀ ਸ਼ਾਮਲ ਹੈ।

PunjabKesari

ਨਿਊਯਾਰਕ ਸਿਟੀ ਪੁਲਸ ਦੇ ਮੁਖੀ ਜੈਫਰੀ ਮੇਡਰ ਨੇ ਕਿਹਾ ਕਿ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ। ਬਾਅਦ ਵਿੱਚ ਪੁਲਸ ਨੇ ਕਿਸੇ ਵੀ ਤਰ੍ਹਾਂ ਭੀੜ ਨੂੰ ਖਦੇੜ ਕੇ ਸਥਿਤੀ ’ਤੇ ਕਾਬੂ ਪਾਇਆ। ਇਸ ਦੋਸ਼ ਵਿੱਚ ਕਈ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਵੀ ਕੀਤਾ ਗਿਆ।ਇਸ ਦੇ ਨਾਲ ਹੀ ਯੂਟਿਊਬਰ ਕਾਈ ਸੇਨੇਟ ਨੂੰ ਵੀ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ। ਇਸ ਦੌਰਾਨ ਪੁਲਸ ਨੇ ਯੂਨੀਅਨ ਸਕੁਏਅਰ ਤੋਂ ਲੰਘਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਨੂੰ ਰੋਕ ਦਿੱਤਾ। ਜਾਂਚ ਤੋਂ ਪਤਾ ਲੱਗਾ ਹੈ ਕਿ ਯੂਟਿਊਬਰ ਬਿਨਾਂ ਇਜਾਜ਼ਤ ਦੇ ਇਸ ਈਵੈਂਟ ਦੀ ਮੇਜ਼ਬਾਨੀ ਕਰ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News