ਅਮਰੀਕਾ : ਔਰਤ ਦੀ ਮੌਤ ਦੇ ਮਾਮਲੇ 'ਚ 10 ਸਾਲਾ ਬੱਚੀ 'ਤੇ ਕਤਲ ਦਾ ਦੋਸ਼
Wednesday, Jun 08, 2022 - 11:58 AM (IST)

ਓਰਲੈਂਡੋ (ਏਜੰਸੀ): ਅਮਰੀਕਾ ਵਿਖੇ ਮੱਧ ਫਲੋਰੀਡਾ ਵਿੱਚ ਮੰਗਲਵਾਰ ਨੂੰ ਇੱਕ 10 ਸਾਲਾ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕੁੜੀ ਨੇ ਇਕ ਔਰਤ ਨੂੰ ਗੋਲੀ ਮਾਰ ਦਿੱਤੀ, ਜਿਸ ਦਾ ਉਸ ਦੀ ਮਾਂ ਨਾਲ ਝਗੜਾ ਹੋ ਗਿਆ ਸੀ। ਓਰਲੈਂਡੋ ਪੁਲਸ ਵਿਭਾਗ ਨੇ ਕਿਹਾ ਕਿ ਕੁੜੀ ਦੂਜੇ ਦਰਜੇ ਦੇ ਕਤਲ ਦੇ ਦੋਸ਼ ਦਾ ਸਾਹਮਣਾ ਕਰ ਰਹੀ ਹੈ। ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਸਥਾਨਕ ਬਾਲ ਨਿਆਂ ਕੇਂਦਰ ਵਿੱਚ ਰੱਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ - ਈਰਾਨ 'ਚ ਯਾਤਰੀ ਰੇਲਗੱਡੀ ਪਟੜੀ ਤੋਂ ਉਤਰੀ, 10 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖ਼ਮੀ
ਅਧਿਕਾਰੀਆਂ ਨੇ ਦੱਸਿਆ ਕਿ ਕੁੜੀ ਦੀ ਮਾਂ ਨੂੰ ਪਿਛਲੇ ਹਫ਼ਤੇ ਗੈਰ ਇਰਾਦਤਨ ਲਾਪਰਵਾਹੀ, ਬੱਚੇ ਦੀ ਅਣਗਹਿਲੀ, ਹਥਿਆਰ ਨੂੰ ਲਾਪਰਵਾਹੀ ਨਾਲ ਰੱਖਣ ਅਤੇ ਹਥਿਆਰ ਨਾਲ ਗੰਭੀਰ ਹਮਲਾ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 'ਮੈਮੋਰੀਅਲ ਡੇ' 'ਤੇ ਦੇਰ ਰਾਤ ਇਕ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਕੁੜੀ ਦੀ ਮਾਂ ਦਾ 41 ਸਾਲਾ ਲਸ਼ੂਨ ਰੌਜਰਜ਼ ਨਾਲ ਝਗੜਾ ਹੋ ਗਿਆ ਸੀ। ਪੁਲਸ ਮੁਤਾਬਕ ਉਸ ਨੇ ਆਪਣੀ ਕੁੜੀ ਨੂੰ ਇਕ ਬੈਗ ਦਿੱਤਾ ਅਤੇ ਉਸ ਨੇ ਬੈਗ 'ਚੋਂ ਬੰਦੂਕ ਕੱਢ ਕੇ ਦੋ ਗੋਲੀਆਂ ਚਲਾਈਆਂ, ਜੋ ਰੌਜਰਜ਼ ਨੂੰ ਲੱਗੀਆਂ। ਬਾਅਦ ਵਿੱਚ ਹਸਪਤਾਲ ਵਿੱਚ ਰੌਜਰਜ਼ ਦੀ ਮੌਤ ਹੋ ਗਈ।