ਅਮਰੀਕਾ : ਮਕਾਨ ਮਾਲਕ ਨੇ ਕਿਰਾਏਦਾਰਾਂ ਦੇ ਘਰ ਨੂੰ ਲਾਈ ਅੱਗ, ਹੋਇਆ ਗ੍ਰਿਫ਼ਤਾਰ

Monday, Nov 06, 2023 - 01:40 PM (IST)

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਨਿਊਯਾਰਕ ਦੇ ਬਰੁਕਲਿਨ ਵਿੱਚ ਇਕ ਮਕਾਨ ਮਾਲਕ ਨੇ ਘਰ ਨੂੰ ਉਦੋਂ ਅੱਗ ਲਗਾ ਦਿੱਤੀ ਜਦੋਂ ਕਿਰਾਏਦਾਰ ਨੇ ਕਿਰਾਏ ਦਾ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ। ਫਾਇਰ ਡਿਪਾਰਟਮੈਂਟ ਨਿਊਯਾਰਕ ਅਨੁਸਾਰ ਇੱਕ ਮਕਾਨ ਮਾਲਕ ਨੂੰ ਕਥਿਤ ਤੌਰ 'ਤੇ ਆਪਣੇ ਕਿਰਾਏਦਾਰਾਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀਆਂ ਮੁਤਾਬਕ ਰਫੀਕੁਲ ਇਸਲਾਮ ਨਾਮੀ ਵਿਅਕਤੀ ਨੇ 26 ਸਤੰਬਰ ਨੂੰ 212 ਫੋਰਬੈਲ ਸਟਰੀਟ 'ਤੇ ਘਰ ਦੀਆਂ ਪੌੜੀਆਂ ਨੂੰ ਕਥਿਤ ਤੌਰ 'ਤੇ ਅੱਗ ਲਗਾ ਦਿੱਤੀ ਸੀ। 

ਅਧਿਕਾਰੀਆਂ ਅਨੁਸਾਰ ਰਫੀਕੁਲ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਉਸਦੇ ਦੂਜੀ ਮੰਜ਼ਿਲ ਦੇ ਕਿਰਾਏਦਾਰਾਂ ਨੇ ਕਿਰਾਇਆ ਦੇਣਾ ਬੰਦ ਕਰ ਦਿੱਤਾ ਸੀ ਅਤੇ ਨਾਲ ਹੀ ਉਹਨਾਂ ਨੇ ਘਰੋਂ ਬਾਹਰ ਨਿਕਲਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਰਫੀਕੁਲ ਨੇ ਉਸ ਘਰ ਅੰਦਰ ਲਗਾ ਦਿੱਤੀ, ਜਿਸ ਘਰ ਵਿਚ ਦੋ ਬਾਲਗ ਅਤੇ ਛੇ ਬੱਚੇ ਸਨ। ਫਾਇਰ ਡਿਪਾਰਟਮੈਂਟ ਨਿਊਯਾਰਕ ਦੇ ਅਧਿਕਾਰੀਆਂ ਅਨੁਸਾਰ ਉੱਥੇ ਫਸੇ ਸਾਰੇ 8 ਲੋਕ ਅੱਗ ਤੋਂ ਬਚਣ ਵਿੱਚ ਕਾਮਯਾਬ ਰਹੇ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ PM ਟਰੂਡੋ ਨੇ ਕੀਤੀ ਵਿਵਾਦਿਤ ਟਿੱਪਣੀ, ਹਿੰਦੂਆਂ ਦੇ 'ਸਵਾਸਤਿਕ' ਨੂੰ ਦੱਸਿਆ ਨਫਰਤ ਫੈਲਾਉਣਾ ਵਾਲਾ

ਅੱਗ ਲਗਾਉਣ ਤੋਂ ਪਹਿਲਾਂ ਰਫੀਕੁਲ ਨੇ ਕਥਿਤ ਤੌਰ 'ਤੇ ਆਪਣੇ ਕਿਰਾਏਦਾਰ ਦੀ ਗੈਸ ਤੇ ਬਿਜਲੀ ਕੱਟਣ ਅਤੇ ਘਰ ਨੂੰ ਅੱਗ ਲਗਾਉਣ ਦੀ ਧਮਕੀ ਵੀ ਦਿੱਤੀ ਸੀ ਜੇਕਰ ਕਿਰਾਇਆ ਅਦਾ ਨਾ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਕਿ ਇੱਕ ਮਾਸਕ ਅਤੇ ਹੁੱਡ ਵਾਲਾ ਵਿਅਕਤੀ ਘਰ ਵਿੱਚ ਦਾਖਲ ਹੁੰਦਾ ਹੈ ਅਤੇ 911 'ਤੇ ਕਾਲ ਕਰਨ ਤੋਂ ਪਹਿਲਾਂ ਘਰ ਛੱਡ ਜਾਂਦਾ ਹੈ। ਜਾਂਚ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਇੱਕ ਵੀਡੀਓ ਮਿਲਿਆ ਜਿਸ ਵਿੱਚ ਇਹ ਪੁਸ਼ਟੀ ਕੀਤੀ ਗਈ ਕਿ ਰਫੀਕੁਲਹੀ ਨਕਾਬਪੋਸ਼ ਵਿਅਕਤੀ ਸੀ। ਪੁਲਸ ਨੇ ਉਸ 'ਤੇ ਕਤਲ ਦੀ ਕੋਸ਼ਿਸ਼, ਹਮਲਾ ਅਤੇ ਅੱਗਜ਼ਨੀ ਦੇ 8 ਮਾਮਲਿਆਂ ਸਮੇਤ ਕਈ ਅਪਰਾਧਾਂ ਦੇ ਦੋਸ਼ ਲਾਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।               


Vandana

Content Editor

Related News