ਅਮਰੀਕੀ ਸਾਂਸਦ ਤੁਰਕੀ ਵਿਰੁੱਧ ਪਾਬੰਦੀਆਂ ਲਗਾਉਣ ਲਈ ਪੇਸ਼ ਕਰਨਗੇ ਪ੍ਰਸਤਾਵ

Thursday, Oct 17, 2019 - 09:08 AM (IST)

ਅਮਰੀਕੀ ਸਾਂਸਦ ਤੁਰਕੀ ਵਿਰੁੱਧ ਪਾਬੰਦੀਆਂ ਲਗਾਉਣ ਲਈ ਪੇਸ਼ ਕਰਨਗੇ ਪ੍ਰਸਤਾਵ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਸਾਂਸਦ ਤੁਰਕੀ ਵੱਲੋਂ ਉੱਤਰੀ ਸੀਰੀਆ ਵਿਚ ਕੀਤੇ ਗਏ ਹਮਲੇ ਕਾਰਨ ਉਨ੍ਹਾਂ ਵਿਰੁੱਧ ਸਖਤ ਪਾਬੰਦੀਆਂ ਲਗਾਉਣ ਲਈ ਇਕ ਪ੍ਰਸਤਾਵ ਪੇਸ਼ ਕਰਨਗੇ। ਅਮਰੀਕੀ ਨੇਤਾ ਮਾਈਕਲ ਮੈਕਾਲ ਨੇ ਕਿਹਾ,''ਮੈਂ ਅਤੇ ਸਾਂਸਦ ਜੇਮਜ਼ ਰਿੰਚ ਅਤੇ ਵਿਦੇਸ਼ ਮਾਮਲਿਆਂ ਦੀ ਸੰਸਦ ਕਮੇਟੀ ਅਤੇ ਸਾਂਸਦ ਬੋਬ ਮੇਨੇਂਡੇਜ ਤੁਰਕੀ ਵਿਰੁੱਧ ਸਖਤ ਪਾਬੰਦੀਆਂ ਦੀ ਇਕ ਸੂਚੀ ਬਣਾ ਕੇ ਪ੍ਰਸਤਾਵ ਰੱਖਣਗੇ।'' 

ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਵ੍ਹਾਈਟ ਹਾਊਸ ਵਿਚ ਬੈਠਕ ਦੇ ਬਾਅਦ ਕਿਹਾ,''ਅਸੀਂ ਤੁਰਕੀ 'ਤੇ ਉਦੋਂ ਤੱਕ ਪਾਬੰਦੀ ਜਾਰੀ ਰਖਾਂਗੇ ਜਦੋਂ ਤੱਕ ਕਿ ਉਹ ਸੀਰੀਆ ਵਿਚ ਆਪਣੀਆਂ ਹਰਕਤਾਂ ਨੂੰ ਰੋਕ ਨਹੀਂ ਦਿੰਦੇ ਹਨ।'' ਗੌਰਤਲਬ ਹੈ ਕਿ ਅਮਰੀਕੀ ਫੌਜ ਦੇ ਉੱਤਰੀ ਸੀਰੀਆ ਖੇਤਰ ਤੋਂ ਫੌਜ ਵਾਪਸ ਬੁਲਾਉਣ ਦੇ ਬਾਅਦ ਤੁਰਕੀ ਇਸ ਖੇਤਰ ਵਿਚ ਕੁਦਰਿਸ਼ਾਂ 'ਤੇ ਹਮਲੇ ਕਰ ਰਿਹਾ ਹੈ ਜਿਸ ਨੂੰ ਲੈ ਕੇ ਤੁਰਕੀ ਦੀ ਆਲੋਚਨਾ ਕੀਤੀ ਜਾ ਰਹੀ ਹੈ। 


author

Vandana

Content Editor

Related News