ਅਮਰੀਕਾ ਤੋਂ ਵੱਡੀ ਖ਼ਬਰ, ਸੜਕ ਹਾਦਸੇ 'ਚ ਭਾਰਤੀ ਮੂਲ ਦੇ 4 ਲੋਕਾਂ ਦੀ ਦਰਦਨਾਕ ਮੌਤ
Monday, Sep 02, 2024 - 04:28 PM (IST)
ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੇ ਸੂਬੇ ਟੈਕਸਾਸ ਦੇ ਡੈਲਸ ਸ਼ਹਿਰ ਵਿੱਚ ਹੋਏ ਕਾਰ -ਟਰੱਕ ਸੜਕ ਹਾਦਸੇ ਵਿਚ ਭਾਰਤੀ ਮੂਲ ਦੇ 4 ਲੋਕਾਂ ਦੀ ਮੋਤ ਹੋ ਗਈ। ਇਨ੍ਹਾਂ ਵਿੱਚ ਤਿੰਨ ਤੇਲਗੂ ਅਤੇ ਇੱਕ ਤਾਮਿਲ ਦਾ ਨੌਜਵਾਨ ਸੀ। ਇਹ ਸਾਰੇ ਸਾਫਟਵੇਅਰ ਇੰਜੀਨੀਅਰ ਸਨ।ਇੰਨਾਂ ਦੀ ਦਰਦਨਾਕ ਮੌਤ ਹੋ ਜਾਣ ਬਾਰੇ ਮੰਦਭਾਗੀ ਖ਼ਬਰ ਆਈ ਹੈ।ਇਹ ਦਰਦਨਾਕ ਹਾਦਸਾ ਅਮਰੀਕਾ ਦੇ ਸੂਬੇ ਟੈਕਸਾਸ ਵਿੱਚ ਉੱਤਰ ਵੱਲ ਜਾ ਰਹੇ ਰੂਟ 75 ਤੇ ਡੈਲਸ ਤੋ ਬੈਂਟੇਨਵਿਲੇ ਨੂੰ ਜਾ ਰਹੇ ਇੰਨਾਂ ਭਾਰਤੀਆਂ ਦੇ ਨਾਲ ਵਾਪਰਿਆ, ਜੋ ਕਾਰ ਵਿੱਚ ਸਵਾਰ ਸਨ। ਇਨ੍ਹਾਂ ਚਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਰੂਸ ਹੈਲੀਕਾਪਟਰ ਹਾਦਸਾ : ਮਾਰੇ ਗਏ ਸਾਰੇ 22 ਲੋਕਾਂ ਦੀਆਂ ਲਾਸ਼ਾਂ ਬਰਾਮਦ
ਇਹ ਭਿਆਨਕ ਹਾਦਸਾ ਬੀਤੇ ਸ਼ੁੱਕਰਵਾਰ ਨੂੰ ਦੁਪਹਿਰ 3:30 ਵਜੇ ਦੇ ਕਰੀਬ ਵਾਪਰਿਆ। ਕੋਲਿਨ ਕਾਉਂਟੀ ਸ਼ੈਰਿਫ ਦੇ ਦਫਤਰ ਅਨੁਸਾਰ ਇਹ ਹਾਦਸਾ ਵਾਈਟ ਸਟਰੀਟ ਦੇ ਬਿਲਕੁਲ ਨੇੜੇ ਵਾਪਰਿਆ ਅਤੇ ਇਸ ਵਿੱਚ ਲਗਭਗ ਪੰਜ ਵਾਹਨ ਸ਼ਾਮਲ ਸਨ। ਤੇਲਗੂ ਮੂਲ ਦੇ ਤਿੰਨ ਅਤੇ ਇੱਕ ਤਾਮਿਲ ਨੌਜਵਾਨ ਦੀ ਕਾਰ ਇੱਕ ਤੇਜ਼ ਰਫ਼ਤਾਰ ਟਰੱਕ ਦੇ ਪਿਛਲੇ ਹਿੱਸੇ ਦੇ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਉਨ੍ਹਾਂ ਦੀ ਕਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਹ ਚਾਰੇ ਅੱਗ ਦੀ ਲਪੇਟ ਵਿੱਚ ਆ ਗਏ ਅਤੇ ਸੜ ਕੇ ਮਾਰੇ ਗਏ । ਐਮਰਜੈਂਸੀ ਜਵਾਬ ਦੇਣ ਵਾਲਿਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਾਰ ਵਿੱਚ ਇਹ ਸਵਾਰ ਨੌਜਵਾਨ ਅੱਗ ਤੋਂ ਬਚਣ ਵਿੱਚ ਅਸਮਰੱਥ ਸਨ ਅਤੇ ਦੁਖਦਾਈ ਤੌਰ 'ਤੇ ਸੜ ਕੇ ਮਾਰੇ ਗਏ। ਮਾਰੇ ਗਏ ਇੰਨਾਂ ਲੋਕਾਂ ਦੀ ਪਛਾਣ ਅਜੇ ਅਧਿਕਾਰਤ ਤੌਰ 'ਤੇ ਜਾਰੀ ਨਹੀਂ ਕੀਤੀ ਗਈ ਹੈ।
ਮ੍ਰਿਤਕਾਂ ਦੀ ਹੋਈ ਪਛਾਣ
ਮਰਨ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚ ਆਰੀਅਨ ਰਘੂਨਾਥ ਓਰਮਪਤੀ, ਫਾਰੂਕ ਸ਼ੇਖ, ਲੋਕੇਸ਼ ਪਾਲਾਚਾਰਲਾ ਅਤੇ ਦਰਸ਼ਿਨੀ ਵਾਸੂਦੇਵਨ ਸ਼ਾਮਲ ਹਨ। ਇਹ ਸਾਰੇ ਇੱਕ ਕਾਰਪੂਲਿੰਗ ਐਪ ਰਾਹੀਂ ਜੁੜੇ ਹੋਏ ਸਨ ਅਤੇ ਬੈਂਟਨਵਿਲੇ, ਅਰਕਨਸਾਸ ਵੱਲ ਜਾ ਰਹੇ ਸਨ। ਆਰੀਅਨ ਅਤੇ ਉਸ ਦਾ ਦੋਸਤ ਫਾਰੂਕ ਡਲਾਸ ਵਿੱਚ ਕਿਸੇ ਰਿਸ਼ਤੇਦਾਰ ਨੂੰ ਮਿਲਣ ਤੋਂ ਵਾਪਸ ਆ ਰਹੇ ਸਨ, ਜਦੋਂ ਕਿ ਲੋਕੇਸ਼ ਆਪਣੀ ਪਤਨੀ ਨੂੰ ਮਿਲਣ ਜਾ ਰਿਹਾ ਸੀ। ਟੈਕਸਾਸ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਪੂਰੀ ਕਰ ਚੁੱਕੀ ਦਰਸ਼ਿਨੀ ਆਪਣੇ ਅੰਕਲ ਨੂੰ ਮਿਲਣ ਜਾ ਰਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।