ਅਮਰੀਕਾ : ਵਰਜੀਨੀਆ ‘ਚ ਅਧਿਆਪਕਾ ‘ਤੇ ਗੋਲੀ ਚਲਾਉਣ ਵਾਲੇ ਛੇ ਸਾਲਾ ਬੱਚੇ ਦੀ ਮਾਂ ਨੂੰ ਕੈਦ
Saturday, Dec 16, 2023 - 12:32 PM (IST)

ਵਰਜੀਨੀਆ (ਅਮਰੀਕਾ)- ਵਰਜੀਨੀਆ ਵਿੱਚ ਆਪਣੇ ਅਧਿਆਪਕ ਨੂੰ ਗੋਲੀ ਮਾਰਨ ਵਾਲੇ ਛੇ ਸਾਲਾ ਬੱਚੇ ਦੀ ਮਾਂ ਨੂੰ ਲਾਪਰਵਾਹੀ ਨਾਲ ਪਾਲਣ ਪੋਸ਼ਣ ਦੇ ਦੋਸ਼ ਵਿੱਚ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੇਜਾ ਟੇਲਰ ਦੇ ਪੁੱਤਰ ਨੇ ਆਪਣੀ ਸ਼ਾਰਟ ਬੰਦੂਕ ਨਾਲ ਆਪਣੇ ਅਧਿਆਪਕ 'ਤੇ ਗੋਲੀ ਚਲਾ ਦਿੱਤੀ ਸੀ। ‘ਨਿਊਪੋਰਟ ਨਿਊਜ਼’ ਨੇ ਦੱਸਿਆ ਕਿ ਦੇਸ਼ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਇਸ ਘਟਨਾ ਵਿੱਚ ਟੇਲਰ ਨੂੰ ਦੂਜੀ ਵਾਰ ਸਜ਼ਾ ਸੁਣਾਈ ਗਈ ਹੈ। ਟੇਲਰ ਨੂੰ ਸਰਕਟ ਕੋਰਟ ਦੇ ਜੱਜ ਕ੍ਰਿਸਟੋਫਰ ਪੈਪੀਲੇ ਦੁਆਰਾ ਸ਼ੁੱਕਰਵਾਰ ਨੂੰ ਸੁਣਾਈ ਗਈ ਸਜ਼ਾ ਰਾਜ ਦੇ ਮਾਮਲੇ ਵਿੱਚ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਨਾਲੋਂ ਕਠੋਰ ਹੈ। ਸਰਕਾਰੀ ਵਕੀਲਾਂ ਅਤੇ ਟੇਲਰ ਦੇ ਵਕੀਲਾਂ ਨੇ ਛੇ ਮਹੀਨੇ ਦੀ ਸਜ਼ਾ ਦੀ ਸਿਫ਼ਾਰਸ਼ ਕੀਤੀ ਸੀ ਪਰ ਅਦਾਲਤ ਨੇ ਵੱਧ ਸਜ਼ਾ ਮੰਗੀ।
ਟੇਲਰ ਨੂੰ ਨਵੰਬਰ ਵਿੱਚ ਇੱਕ ਸੰਘੀ ਕੇਸ ਵਿੱਚ ਇੱਕ ਬੰਦੂਕ ਰੱਖਣ ਦੌਰਾਨ ਭੰਗ ਦੀ ਵਰਤੋਂ ਕਰਨ ਲਈ 21 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਸੀ। ਬੰਦੂਕ ਰੱਖਣਾ ਅਤੇ ਉਸ ਨਾਲ ਭੰਗ ਦੀ ਵਰਤੋਂ ਕਰਨਾ ਅਮਰੀਕੀ ਕਾਨੂੰਨ ਦੀ ਉਲੰਘਣਾ ਹੈ। ਟੇਲਰ ਨੂੰ ਸਟੇਟ ਕੇਸ ਅਤੇ ਫੈਡਰਲ ਮਾਮਲੇ ਵਿੱਚ ਕੁੱਲ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਟੇਲਰ ਦੇ ਪੁੱਤਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਨੇ 9ਐੱਮ ਐੱਮ ਬੰਦੂਕ ਜੋ ਉਸਦੀ ਮਾਂ ਦੇ ਪਰਸ ਵਿੱਚ ਛੁਪਾਈ ਹੋਈ ਸੀ, ਆਪਣੇ ਬਸਤੇ ਵਿੱਚ ਛੁਪਾ ਕੇ ਸਕੂਲ ਲੈ ਗਿਆ ਅਤੇ ਪਹਿਲੀ ਜਮਾਤ ਦੇ ਅਧਿਆਪਕ ਐਬੀ ਜ਼ਵੇਨਰ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।