ਹੈਰਿਸ ਦੀ ''ਦੁਰਗਾ ਮਾਂ'' ਵਾਲੀ ਤਸਵੀਰ ''ਤੇ ਭੜਕਿਆ ਹਿੰਦੂ ਭਾਈਚਾਰਾ, ਮੁਆਫੀ ਦੀ ਕੀਤੀ ਮੰਗ

10/20/2020 6:17:41 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਡੈਮੋਕ੍ਰੈਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਵੱਲੋਂ ਟਵੀਟ ਕੀਤੀ ਗਈ ਇਕ ਤਸਵੀਰ ਨੂੰ ਲੈ ਕੇ ਅਮਰੀਕਾ ਵਿਚ ਹਿੰਦੂ ਭਾਈਚਾਰੇ ਵਿਚ ਕਾਫ਼ੀ ਨਾਰਾਜ਼ਗੀ ਹੈ। ਤਸਵੀਰ ਵਿਚ ਕਮਲਾ ਹੈਰਿਸ ਨੂੰ ਦੁਰਗਾਂ ਮਾਂ ਦੇ ਰੂਪ ਵਿਚ ਦਿਖਾਇਆ ਗਿਆ ਹੈ ਅਤੇ ਭਾਈਚਾਰੇ ਨੇ ਇਸ ਦੇ ਲਈ ਮੀਨਾ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ।

ਪੇਸ਼ੇ ਤੋਂ ਵਕੀਲ ਅਤੇ ਬਾਲ ਪੁਸਤਕਾਂ ਦੀ ਲੇਖਕਾ 35 ਸਾਲਾ ਮੀਨਾ ਨੇ ਹੁਣ ਇਹ ਟਵੀਟ ਹਟਾ ਦਿੱਤਾ ਹੈ। ਹਿੰਦੂ ਅਮੇਰਿਕਨ ਫਾਊਂਡੇਸ਼ਨ ਦੇ ਸੁਹਾਗ ਏ ਸ਼ੁਕਲਾ ਨੇ ਇਕ ਟਵੀਟ ਕੀਤਾ,''ਤੁਸੀਂ ਮਾਂ ਦੁਰਗਾ ਦੀ ਜਿਹੜੀ ਤਸਵੀਰ ਸ਼ੇਅਰ ਕੀਤੀ ਜਿਸ ਵਿਚ ਉਹਨਾਂ ਦੇ ਚਿਹਰੇ 'ਤੇ ਦੂਜਾ ਚਿਹਰਾ ਲਗਾਇਆ ਗਿਆ ਹੈ ਉਸ ਨਾਲ ਦੁਨੀਆ ਭਰ ਵਿਚ ਹਿੰਦੂ ਭਾਈਚਾਰੇ ਦੇ ਕਈ ਲੋਕ ਦੁਖੀ ਹਨ।'' ਹਿੰਦੂ ਅਮਰੀਕੀ ਭਾਈਚਾਰੇ ਦੇ ਇਸ ਪ੍ਰਤੀਨਿਧੀ ਸੰਗਠਨ ਨੇ ਧਰਮ ਨਾਲ ਸਬੰਧਤ ਤਸਵੀਰਾਂ ਦੀ ਕਾਰੋਬਾਰੀ ਵਰਤੋਂ ਨੂੰ ਲੈਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੇ ਇਕਾਂਤਵਾਸ ਹੋਟਲ 'ਚ ਵੱਡੇ ਪੱਧਰ 'ਤੇ ਕੋਰੋਨਾ ਮਾਮਲੇ 

ਹਿੰਦੂ ਅਮੇਰਿਕਨ ਪੋਲੀਟੀਕਲ ਐਕਸ਼ਨ ਕਮੇਟੀ ਦੇ ਰਿਸ਼ੀ ਭੂਤੜਾ ਨੇ ਕਿਹਾ ਕਿ ਅਪਮਾਨਜਨਕ ਤਸਵੀਰ ਮੀਨਾ ਹੈਰਿਸ ਨੇ ਨਹੀਂ ਬਣਾਈ ਅਤੇ ਉਹਨਾਂ ਦੇ ਟਵੀਟ ਕਰਨ ਤੋਂ ਪਹਿਲਾਂ ਇਹ ਤਸਵੀਰ ਵਟਸਐਪ 'ਤੇ ਚੱਲ ਰਹੀ ਸੀ। ਭੂਤੜਾ ਨੇ ਕਿਹਾ ਕਿ ਬਿਡੇਨ ਦੀ ਮੁਹਿੰਮ ਨੇ ਉਹਨਾਂ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਤਸਵੀਰ ਉਹਨਾਂ ਵੱਲੋਂ ਨਹੀਂ ਬਣਾਈ ਗਈ ਹੈ। ਅਮੇਰਿਕਨ ਹਿੰਦੂਜ਼ ਅਗੇਂਸਟ ਡਿਫੇਮੇਸ਼ਨ ਦੇ ਅਜੈ ਸ਼ਾਹ ਨੇ ਇਕ ਬਿਆਨ ਵਿਚ ਕਿਹਾ ਕਿ ਤਸਵੀਰ ਅਪਮਾਨਜਨਕ ਹੈ ਅਤੇ ਇਸ ਨਾਲ ਧਾਰਮਿਕ ਭਾਈਚਾਰੇ ਵਿਚ ਨਾਰਾਜ਼ਗੀ ਹੈ। ਤਸਵੀਰ ਵਿਚ  ਕਮਲਾ ਹੈਰਿਸ ਨੂੰ ਦੁਰਗਾ ਮਾਂ ਦੇ ਰੂਪ ਵਿਚ ਦਿਖਾਇਆ ਗਿਆ ਹੈ ਜੋ ਮਹਿਸ਼ਾਸੁਰ ਦੇ ਤੌਰ 'ਤੇ ਪੇਸ਼ ਕੀਤੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਸ਼ ਕਰ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ, 65 ਫ਼ੀਸਦੀ ਘਟਣਗੇ ਇਹ ਵੀਜ਼ੇ


Vandana

Content Editor

Related News