ਅਮਰੀਕਾ ਦੇ ਵਿਵੇਕ ਨੂੰ ਕਮਜ਼ੋਰੀ ਨਾ ਸਮਝੇ ਈਰਾਨ : ਬੋਲਟਨ

06/23/2019 4:18:06 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਜੌਨ ਬੋਲਟਨ ਨੇ ਈਰਾਨ ਨੂੰ ਐਤਵਾਰ ਨੂੰ ਚਿਤਾਵਨੀ ਦਿੱਤੀ। ਆਪਣੀ ਚਿਤਾਵਨੀ ਵਿਚ ਉਨ੍ਹਾਂ ਨੇ ਕਿਹਾ,''ਈਰਾਨ 'ਤੇ ਜਵਾਬੀ ਹਮਲੇ ਨੂੰ ਆਖਰੀ ਪਲਾਂ ਵਿਚ ਰੱਦ ਕਰਨ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਨੂੰ ਉਹ ਕਮਜ਼ੋਰੀ ਸਮਝਣ ਦੀ ਭੁੱਲ ਨਾ ਕਰੇ।'' 

ਬੋਲਟਨ ਨੇ ਯੇਰੂਸ਼ਲਮ ਵਿਚ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਬੈਠਕ ਤੋਂ ਪਹਿਲਾਂ ਕਿਹਾ,''ਨਾ ਹੀ ਈਰਾਨ ਨੂੰ ਅਤੇ ਨਾ ਹੀ ਕਿਸੇ ਹੋਰ ਦੁਸ਼ਮਣ ਰਾਸ਼ਟਰ ਨੂੰ ਅਮਰੀਕਾ ਦੇ ਵਿਵੇਕ ਨੂੰ ਕਮਜ਼ੋਰੀ ਸਮਝਣ ਦੀ ਭੁੱਲ ਕਰਨੀ ਚਾਹੀਦੀ ਹੈ।'' ਈਰਾਨ ਵੱਲੋਂ ਵੀਰਵਾਰ ਨੂੰ ਇਕ ਅਮਰੀਕੀ ਡਰੋਨ ਨਸ਼ਟ ਕੀਤੇ ਜਾਣ ਦੇ ਜਵਾਬ ਵਿਚ ਉਸ 'ਤੇ ਹਮਲੇ ਦੇ ਫੈਸਲੇ ਨੂੰ ਟਾਲਣ ਦੇ ਟਰੰਪ ਦੇ ਫੈਸਲੇ ਦੇ ਬਾਅਦ ਬੋਲਟਨ ਨੇ ਕਿਹਾ,''ਸਾਡੀ ਫੌਜ ਵਿਚ ਨਵੀਂ ਊਰਜਾ ਹੈ ਅਤੇ ਉਹ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।''


Vandana

Content Editor

Related News