ਅਮਰੀਕਾ ਕਰਵਾਏਗਾ ਪ੍ਰਵਾਸੀਆਂ ਦੀ ਡੀ.ਐੱਨ.ਏ. ਜਾਂਚ
Thursday, May 02, 2019 - 10:08 AM (IST)
ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਦੇ ਨਾਲ ਆਉਣ ਵਾਲੇ ਬੱਚੇ ਉਸ ਪਰਿਵਾਰ ਦਾ ਹਿੱਸਾ ਹਨ ਜਾਂ ਨਹੀਂ ਇਸ ਦੀ ਪੁਸ਼ਟੀ ਕਰਨ ਲਈ ਉਨ੍ਹਾਂ ਦੇ ਡੀ.ਐੱਨ.ਏ. ਜਾਂਚ ਕੀਤੀ ਜਾਵੇਗੀ। ਅਮਰੀਕਾ-ਮੈਕਸੀਕੋ ਸਰਹੱਦ 'ਤੇ ਕਈ ਥਾਵਾਂ 'ਤੇ 'ਰੈਪਿਡ ਡੀ.ਐੱਨ.ਏ.' ਜਾਂਚ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।
ਇਸ ਸਰਹੱਦ ਤੋਂ ਹਰ ਮਹੀਨੇ ਹਜ਼ਾਰਾਂ ਦੀ ਗਿਣਤੀ ਵਿਚ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਵਿਚ ਦਾਖਲ ਹੁੰਦੇ ਹਨ। ਇਨ੍ਹਾਂ ਵਿਚ ਕਈ ਪਰਿਵਾਰ ਵੀ ਹੁੰਦੇ ਹਨ ਜੋ ਅਮਰੀਕਾ ਵਿਚ ਕਾਨੂੰਨੀ ਤੌਰ 'ਤੇ ਸ਼ਰਨ ਲੈਣ ਦੇ ਚਾਹਵਾਨ ਹੁੰਦੇ ਹਨ। ਵਿਭਾਗ ਦਾ ਕਹਿਣਾ ਹੈ ਕਿ ਕਿਉਂਕਿ ਪਰਿਵਾਰਾਂ ਨੂੰ ਸ਼ਰਨ ਆਸਾਨੀ ਨਾਲ ਮਿਲ ਜਾਂਦੀ ਹੈ ਇਸ ਲਈ ਕੁਝ ਲੋਕ ਦੂਜਿਆਂ ਦੇ ਬੱਚਿਆਂ ਨੂੰ ਆਪਣਾ ਪਰਿਵਾਰ ਦੱਸਣ ਲੱਗਦੇ ਹਨ। ਇਸੇ ਧੋਖਾਧੜੀ ਤੋਂ ਬਚਣ ਲਈ ਵਿਭਾਗ ਡੀ.ਐੱਨ.ਏ. ਜਾਂਚ ਕਰ ਰਿਹਾ ਹੈ।