ਅਮਰੀਕਾ : ਗੁਜਰਾਤੀ ਔਰਤ ਨੇ ਗੈਸ ਕੰਪਨੀ ''ਤੇ ਠੋਕਿਆ 7 ਮਿਲੀਅਨ ਡਾਲਰ ਦਾ ਮੁਕੱਦਮਾ

Wednesday, Sep 11, 2024 - 12:32 PM (IST)

ਅਮਰੀਕਾ : ਗੁਜਰਾਤੀ ਔਰਤ ਨੇ ਗੈਸ ਕੰਪਨੀ ''ਤੇ ਠੋਕਿਆ 7 ਮਿਲੀਅਨ ਡਾਲਰ ਦਾ ਮੁਕੱਦਮਾ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਰਾਜ ਜਾਰਜੀਆ 'ਚ ਰਹਿਣ ਵਾਲੀ ਇਕ ਗੁਜਰਾਤੀ ਔਰਤ ਦੀਨਾ ਪਟੇਲ ਨੇ ਆਪਣੇ ਪਤੀ ਦੀ ਅਚਾਨਕ ਮੌਤ ਤੋਂ ਇਕ ਸਾਲ ਅੱਠ ਮਹੀਨੇ ਬਾਅਦ ਗੈਸ ਕੰਪਨੀ ਖ਼ਿਲਾਫ਼ 70 ਲੱਖ ਡਾਲਰ ਦਾ ਦਾਅਵਾ ਦਾਇਰ ਕੀਤਾ ਹੈ। ਦੀਨਾ ਪਟੇਲ ਦੇ ਪਤੀ ਨੀਲੇਸ਼ ਉਰਫ ਨੀਲ ਪਟੇਲ ਦੀ ਲੰਘੀ 26 ਜਨਵਰੀ 2023 ਨੂੰ ਮੌਤ ਹੋ ਗਈ ਸੀ।ਮੈਰੀਟਾ ਸਿਟੀ,  ਜਾਰਜੀਆ ਦਾ ਵਸਨੀਕ ਨੀਲੇਸ਼ ਪਟੇਲ, ਸਮਾਹਨਾ ਸ਼ਹਿਰ ਦੇ ਕੈਂਡਲਵੁੱਡ ਸੂਟਸ, ਨਾਂ ਦੇ ਇੱਕ ਹੋਟਲ ਵਿੱਚ ਗੈਸ ਲੀਕ ਹੋਣ ਕਾਰਨ ਅੱਗ ਲੱਗਣ ਕਾਰਨ ਗੰਭੀਰ ਰੂਪ ਵਿੱਚ ਝੁਲਸ ਗਿਆ ਸੀ। ਉਦੋਂ ਇਹ ਹੋਟਲ ਉਸਾਰੀ ਅਧੀਨ ਸੀ।

11 ਨਵੰਬਰ 2022 ਨੂੰ ਵਾਪਰੀ ਘਟਨਾ ਤੋਂ ਬਾਅਦ ਨੀਲੇਸ਼ ਪਟੇਲ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਢਾਈ ਮਹੀਨਿਆਂ ਦੇ ਇਲਾਜ ਤੋਂ ਬਾਅਦ ਉਸਦੀ ਮੌਤ ਹੋ ਗਈ ਸੀ। ਜਦੋਂ 43 ਸਾਲਾ ਨੀਲੇਸ਼ ਪਟੇਲ ਦੀ ਮੌਤ ਹੋਈ ਤਾਂ ਉਸ ਦੀ ਪਤਨੀ ਦੀਨਾ ਪਟੇਲ ਗਰਭਵਤੀ ਸੀ, ਪਰ ਪਹਿਲੇ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਉਸ ਦੇ ਪਤੀ  ਦੀ ਮੌਤ ਹੋ ਗਈ।ਦੀਨਾ ਪਟੇਲ ਨੇ ਫੁਲਟਨ ਕਾਉਂਟੀ ਸਟੇਟ ਕੋਰਟ ਵਿੱਚ 30 ਅਗਸਤ ਨੂੰ ਦਾਇਰ ਕੀਤੇ ਮੁਕੱਦਮੇ ਵਿੱਚ ਦੱਖਣੀ ਗੈਸ ਸਪਲਾਈ ਕੰਪਨੀ, ਇਸ ਦੀਆਂ ਸਹਾਇਕ ਕੰਪਨੀਆਂ ਸਾਉਦਰਨ ਕੰਪਨੀ ਗੈਸ, ਅਟਲਾਂਟਾ ਗੈਸ ਲਾਈਟ ਅਤੇ ਗੈਸ ਸਾਊਥ 'ਤੇ ਗੈਸ ਲੀਕ ਕਰਨ ਵਿੱਚ ਲਾਪਰਵਾਹੀ ਦਾ ਦੋਸ਼ ਲਗਾਇਆ। ਜਿਸ ਕਾਰਨ ਉਸਦੇ ਪਤੀ ਦੀ ਮੌਤ ਹੋ ਗਈ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-  ਇਮੀਗ੍ਰੇਸ਼ਨ, ਨੌਕਰੀਆਂ ਤੇ ਗਰਭਪਾਤ. ਸਮੇਤ 10 ਵੱਡੇ ਮੁੱਦਿਆਂ 'ਤੇ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਤਿੱਖੀ ਬਹਿਸ

ਦੀਨਾ ਪਟੇਲ ਕੰਪਨੀ 'ਤੇ 7 ਮਿਲੀਅਨ ਡਾਲਰ ਦਾ ਮੁਕੱਦਮਾ ਕਰ ਰਹੀ ਹੈ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਗੈਸ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ। ਅੱਗ 11 ਨਵੰਬਰ 2022 ਨੂੰ ਦੁਪਹਿਰ 1 ਵਜੇ ਦੇ ਕਰੀਬ ਨੀਲੇਸ਼ ਪਟੇਲ ਦੇ ਨਿਰਮਾਣ ਅਧੀਨ ਹੋਟਲ ਦੀ ਪੰਜਵੀਂ ਮੰਜ਼ਿਲ ਦੇ ਯੂਟੀਲਿਟੀ ਰੂਮ ਵਿੱਚ ਵਾਟਰ ਹੀਟਰ ਦੇ ਫਟਣ ਤੋਂ ਬਾਅਦ ਲੱਗੀ ਅਤੇ ਉਸ ਸਮੇਂ ਨੀਲ ਪਟੇਲ ਅਤੇ ਇੱਕ ਪਲੰਬਰ ਕਮਰੇ ਵਿੱਚ ਸਨ। ਅਦਾਲਤ ਵਿੱਚ ਪੇਸ਼ ਕੀਤੇ ਰਿਕਾਰਡ ਅਨੁਸਾਰ ਜਦੋਂ ਨੀਲ ਪਟੇਲ ਅਤੇ ਪਲੰਬਰ ਯੂਟੀਲਿਟੀ ਰੂਮ ਵਿੱਚ ਗਏ ਤਾਂ ਉੱਥੇ ਪਹਿਲਾਂ ਤੋਂ ਹੀ ਗੈਸ ਲੀਕ ਹੋ ਰਹੀ ਸੀ ਪਰ ਉੱਥੇ ਕੋਈ ਬਦਬੂ ਨਾ ਆਉਣ ਕਾਰਨ ਉਨ੍ਹਾਂ ਨੂੰ ਗੈਸ ਲੀਕ ਹੋਣ ਦਾ ਕੋਈ ਪਤਾ ਨਹੀਂ ਲੱਗਾ। ਜਦੋਂ ਪਲੰਬਰ ਨੇ ਲਾਈਟਰ ਜਗਾਇਆ ਤਾਂ ਉੱਥੇ ਇੱਕ ਜ਼ੋਰਦਾਰ ਧਮਾਕਾ ਹੋਇਆ।ਨੀਲ ਪਟੇਲ, ਜੋ ਗੰਭੀਰ ਰੂਪ ਵਿੱਚ ਝੁਲਸ ਗਿਆ ਸੀ, ਨੂੰ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਗ੍ਰੇਡੀ ਮੈਮੋਰੀਅਲ ਹਸਪਤਾਲ ਦੇ ਆਈ.ਸੀ.ਯੂ ਵਿੱਚ ਰੱਖਿਆ ਗਿਆ ਸੀ, ਪਰ 21 ਜਨਵਰੀ 2023 ਨੂੰ ਉਸ ਦੀ ਮੌਤ ਹੋ ਗਈ ਸੀ। ਅਦਾਲਤ 'ਚ ਦਾਇਰ ਮੁਕੱਦਮੇ ਮੁਤਾਬਕ ਨੀਲੇਸ਼ ਪਟੇਲ ਦੇ ਇਲਾਜ 'ਤੇ 70 ਲੱਖ ਡਾਲਰ ਤੋਂ ਵੱਧ ਦਾ ਖਰਚ ਆਇਆ ਹੈ।ਇਸ ਘਟਨਾ 'ਚ ਨੀਲ ਪਟੇਲ ਨਾਲ ਜ਼ਖਮੀ ਪਲੰਬਰ ਨੂੰ ਬਚਾ ਲਿਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News