ਅਮਰੀਕਾ ''ਚ ਬੰਦੂਕਧਾਰੀਆਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ, 5 ਲੋਕ ਜ਼ਖਮੀ

Friday, Jan 17, 2020 - 09:19 AM (IST)

ਅਮਰੀਕਾ ''ਚ ਬੰਦੂਕਧਾਰੀਆਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ, 5 ਲੋਕ ਜ਼ਖਮੀ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਸ਼ਿਕਾਗੋ ਵਿਚ ਦੋ ਬੰਦੂਕਧਾਰੀਆਂ ਨੇ ਬੀਤੀ ਸ਼ਾਮ ਇਕ ਨਾਈ ਦੀ ਦੁਕਾਨ ਵਿਚ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿਚ 5 ਲੋਕ ਜਖਮੀ ਹੋ ਗਏ। ਜ਼ਖਮੀਆਂ ਵਿਚ 3 ਨਾਬਾਲਗ ਅਤੇ 2 ਬਾਲਗ ਸ਼ਾਮਲ ਹਨ। ਸ਼ਿਕਾਗੋ ਪੁਲਸ ਦੇ ਗਸ਼ਤੀ ਡਿਪਟੀ ਮੁਖੀ ਅਰਨੈਸਟ ਕਾਟੋ ਨੇ ਦੱਸਿਆ ਕਿ ਬੰਦੂਕਧਾਰੀ ਵੈਸਟ ਗਰਫੀਲਡ ਪਾਰਕ ਗੁਆਂਢ ਵਿਚ ਨਾਈ ਦੀ ਦੁਕਾਨ ਵਿਚ ਦਾਖਲ ਹੋਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। 

ਪੁਲਸ ਨੇ ਦੱਸਿਆ ਕਿ ਗੋਲੀਬਾਰੀ ਦੌਰਾਨ ਸਾਰੇ ਪੀੜਤ ਆਪਣੇ ਵਾਲ ਕਟਵਾ ਰਹੇ ਸਨ। ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਾਰੇ ਪੀੜਤਾਂ ਦੀ ਹਾਲਤ ਸਥਿਰ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬੰਦੂਕਧਾਰੀਆਂ ਦਾ ਗੋਲੀਬਾਰੀ ਕਰਨ ਪਿੱਛੇ ਉਦੇਸ਼ ਕੀ ਸੀ।


author

Vandana

Content Editor

Related News