ਅਮਰੀਕਾ : ਕੰਮ ਦੇ ਵਧਦੇ ਘੰਟਿਆਂ ਅਤੇ ਟਾਰਗੇਟ ਤੋਂ ਪਰੇਸ਼ਾਨ ਡਾਕਟਰ ਬਗਾਵਤ ''ਤੇ ਉਤਰੇ

Tuesday, Dec 05, 2023 - 04:50 PM (IST)

ਅਮਰੀਕਾ : ਕੰਮ ਦੇ ਵਧਦੇ ਘੰਟਿਆਂ ਅਤੇ ਟਾਰਗੇਟ ਤੋਂ ਪਰੇਸ਼ਾਨ ਡਾਕਟਰ ਬਗਾਵਤ ''ਤੇ ਉਤਰੇ

ਇੰਟਰਨੈਸ਼ਨਲ ਡੈਸਕ- ਅਮਰੀਕਾ 'ਚ ਡਾਕਟਰ, ਨਰਸ ਅਤੇ ਫਾਰਮਾਸਿਸਟ ਲਗਾਤਾਰ ਘੱਟ ਹੁੰਦੇ ਸਟਾਫ, ਮਰੀਜ਼ਾਂ ਦੀ ਵਧਦੀ ਗਿਣਤੀ, ਕੰਮ ਦੇ ਵੱਧਦੇ ਘੰਟਿਆਂ ਅਤੇ ਟਾਰਗੇਟ ਤੋਂ ਇੰਨੇ ਪਰੇਸ਼ਾਨ ਹਨ ਕਿ ਉਨ੍ਹਾਂ ਨੇ ਪ੍ਰਸ਼ਾਸਨ, ਕੰਪਨੀਆਂ ਅਤੇ ਨਿਗਮਾਂ ਦੇ ਖ਼ਿਲਾਫ਼ ਬਗਾਵਤ ਸ਼ੁਰੂ ਕਰ ਦਿੱਤੀ ਹੈ। ਯੂਨੀਅਨ ਬਣਾ ਕੇ ਵਿਰੋਧ ਹੋ ਰਿਹਾ ਹੈ। ਕਈ ਫਾਰਮਾਸਿਸਟ ਅਤੇ ਨਰਸਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੂਰਾ ਮਾਮਲਾ ਹੈਲਥ ਸੈਕਟਰ 'ਚ ਏਕਾਧਿਕਾਰ ਅਤੇ ਜ਼ਿਆਦਾ ਮੁਨਾਫਾ ਕਮਾਉਣ ਲਈ ਕੰਪਨੀਆਂ ਵਲੋਂ ਕੀਤੇ ਗਏ ਕਾਰਪੋਰੇਟ ਕਲਚਰ ਨਾਲ ਜੁੜਿਆ ਹੈ। ਮਾਹਰਾਂ ਮੁਤਾਬਕ ਹੈਲਥ ਸੈਕਟਰ 'ਚ ਕਾਰਪੋਰੇਟ ਕਲਚਰ ਬੁਰਾ ਨਹੀਂ ਹੈ ਪਰ ਕੰਪਨੀਆਂ ਨੂੰ ਸਮਝਣਾ ਹੋਵੇਗਾ ਕਿ ਉਨ੍ਹਾਂ ਨੂੰ ਸਿਹਤ ਕਰਮਚਾਰੀਆਂ ਨਾਲ ਕਿੰਝ ਜੁੜਣਾ ਹੈ।

ਡਾਕਟਰਾਂ ਮੁਤਾਬਕ ਭਾਵੇਂ ਹੀ ਸਾਡਾ ਪੇਸ਼ਾ ਕੁਲੀਨ ਮੰਨਿਆ ਜਾਂਦਾ ਹੈ ਪਰ ਹੁਣ ਕੰਮ ਦੇ ਦੌਰਾਨ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਅਸੀਂ ਮਜ਼ਦੂਰ ਹਾਂ ਅਤੇ ਉਸੇ ਤਰ੍ਹਾਂ ਹੀ ਸਾਡੇ ਤੋਂ ਕੰਮ ਲਿਆ ਜਾ ਰਿਹਾ ਹੈ। ਡਾ. ਆਲੀਆ ਸ਼ਰੀਫ ਅਨੁਸਾਰ ਅਸੀਂ ਡਾਕਟਰ ਹਾਂ, ਪਰ ਸਾਡੇ ਨਾਲ ਫੈਕਟਰੀ ਕਰਮਚਾਰੀ ਵਰਗਾ ਵਿਵਹਾਰ ਹੁੰਦਾ ਹੈ। 
ਇਸਤਰੀ ਰੋਗ ਮਾਹਰ ਡਾ. ਜਾਨ ਵੁਸਟ ਅਨੁਸਾਰ ਸਾਨੂੰ ਸਮਝ ਨਹੀਂ ਆ ਰਿਹਾ ਕਿ ਇਸ ਸਥਿਤੀ ਨਾਲ ਕਿੰਝ ਨਿਪਟੀਏ। ਕਈ ਲੋਕਾਂ ਨੇ ਨੌਕਰੀ ਤੱਕ ਛੱਡ ਦਿੱਤੀ ਹੈ। ਹਸਪਤਾਲ 'ਚ ਇਨਪੁੱਟ ਘੱਟ ਹੁੰਦਾ ਜਾ ਰਿਹਾ ਹੈ। ਕੀ ਫਾਰਮੈਸੀਆਂ ਬੰਦ ਹੋ ਗਈਆਂ ਹਨ। ਕੁਝ ਡਾਕਟਰ ਤਾਂ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਅਪਮਾਨਿਤ ਕੀਤਾ ਜਾ ਰਿਹਾ ਹੈ। ਸਿਸਟਮ ਜਿਵੇਂ ਚੱਲ ਰਿਹਾ ਹੈ ਸਾਨੂੰ ਕਾਨੂੰਨ ਦਾ ਸਹਾਰਾ ਲੈਣਾ ਪੈ ਸਕਦਾ ਹੈ। ਹਾਲਾਂਕਿ ਹੈਲਥ ਸੈਕਟਰ ਦੀ ਪ੍ਰਮੁੱਖ ਕੰਪਨੀ ਵਾਲਗ੍ਰੀਨਸ ਦੇ ਅਨੁਸਾਰ ਸਟਾਫ ਦੀ ਭਰਤੀ ਸ਼ੁਰੂ ਕਰ ਰਹੇ ਹਨ ਅਤੇ ਸਿਸਟਮ ਸੁਧਾਰਨ ਲਈ ਨਿਵੇਸ਼ ਵੀ ਵਧਾ ਰਹੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸੰਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News