ਕਿਸੇ ਰਾਸ਼ਟਰਪਤੀ ਨੇ ਮੇਰੇ ਜਿੰਨੀ ਇਜ਼ਰਾਈਲ ਦੀ ਨਹੀਂ ਕੀਤੀ ਮਦਦ : ਟਰੰਪ

Thursday, Aug 22, 2019 - 11:43 AM (IST)

ਕਿਸੇ ਰਾਸ਼ਟਰਪਤੀ ਨੇ ਮੇਰੇ ਜਿੰਨੀ ਇਜ਼ਰਾਈਲ ਦੀ ਨਹੀਂ ਕੀਤੀ ਮਦਦ : ਟਰੰਪ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਜ਼ਰਾਈਲ ਲਈ ਜਿੰਨਾ ਕੀਤਾ ਹੈ ਉਨਾਂ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਨਹੀਂ ਕੀਤਾ। ਟਰੰਪ ਦੀ ਇਸ ਟਿੱਪਣੀ ਨੂੰ ਯਹੂਦੀ ਵਿਰੋਧੀ ਟਿੱਪਣੀ ਦੇ ਰੂਪ ਵਿਚ ਦੇਖਿਆ ਗਿਆ ਸੀ। ਟਰੰਪ ਨੂੰ ਜਦੋਂ ਉਨ੍ਹਾਂ ਦੇ ਉਸ ਬਿਆਨ ਬਾਰੇ ਪੁੱਛਿਆ ਗਿਆ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਡੈਮੋਕ੍ਰੈਟਿਕ ਪਾਰਟੀ ਨੂੰ ਵੋਟ ਦੇਣ ਵਾਲੇ ਯਹੂਦੀ ਅਮਰੀਕੀ ਦਿਖਾਉਂਦੇ ਹਨ ਕਿ ਉਨ੍ਹਾਂ ਵਿਚ ਗਿਆਨ ਦੀ ਕਮੀ ਹੈ ਜਾਂ ਉਹ ਬੇਵਫਾ ਹਨ। 

ਇਸ 'ਤੇ ਟਰੰਪ ਨੇ ਕਿਹਾ,''ਮੈਂ ਇਜ਼ਰਾਈਲ ਵਿਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਲਈ ਜ਼ਿੰਮੇਵਾਰ ਹਾਂ।'' ਦੋਸ਼ਾਂ 'ਤੇ ਵਿਸ਼ੇਸ਼ ਰੂਪ ਨਾਲ ਪ੍ਰਤੀਕਿਰਿਆ ਦਿੱਤੇ ਬਿਨਾਂ ਉਨ੍ਹਾਂ ਨੇ ਕਿਹਾ,''ਕਿਸੇ ਵੀ ਰਾਸ਼ਟਰਪਤੀ ਨੇ ਕਦੇ ਉਨ੍ਹਾਂ ਨਹੀਂ ਕੀਤਾ ਜਿੰਨ੍ਹਾਂ ਮੈਂ ਇਜ਼ਰਾਈਲ ਲਈ ਕੀਤਾ ਹੈ।'' ਰੀਪਬਲਿਕ ਨੇਤਾ ਨੇ ਇਸ ਲਈ ਤੇਲ ਅਵੀਵ ਨੂੰ ਅਮਰੀਕੀ ਦੂਤਘਰ ਯੇਰੂਸ਼ਲਮ ਲੈ ਜਾਣ ਦੇ ਆਪਣੇ ਫੈਸਲੇ ਦਾ ਹਵਾਲਾ ਦਿੱਤਾ।


author

Vandana

Content Editor

Related News