ਟਰੰਪ ਨੇ ਸ਼ਰਨ ਮੰਗਣ ਵਾਲਿਆਂ ਦਾ ਉਡਾਇਆ ਮਜ਼ਾਕ

Sunday, Apr 07, 2019 - 03:37 PM (IST)

ਟਰੰਪ ਨੇ ਸ਼ਰਨ ਮੰਗਣ ਵਾਲਿਆਂ ਦਾ ਉਡਾਇਆ ਮਜ਼ਾਕ

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਰਨ ਮੰਗਣ ਵਾਲਿਆਂ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਦਾ ਮਜ਼ਾਕ ਉਡਾਇਆ। ਟਰੰਪ ਨੇ ਕਿਹਾ ਕਿ ਸ਼ਾਇਦ ਉਹ ਸ਼ਰਨ ਮੰਗਣ ਵਾਲਿਆਂ ਦੇ ਇਰਾਦੇ ਤੋਂ ਅਣਜਾਣ ਹੋਣ ਦਾ ਨਾਟਕ ਕਰਦੇ ਹਨ। ਉਨ੍ਹਾਂ ਨੇ ਸ਼ਰਨ ਮੰਗਣ ਵਾਲਿਆਂ ਦੀ ਨਕਲ ਕਰਦਿਆਂ ਕਿਹਾ,''ਓਹ, ਉਨ੍ਹਾਂ ਨੂੰ ਸ਼ਰਨ ਦਿਓ। ਉਹ ਡਰੇ ਹੋਏ ਹਨ।'' ਉਨ੍ਹਾਂ ਨੇ ਕਿਹਾ ਕਿ ਸ਼ਰਨ ਮੰਗਣ ਵਾਲੇ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ (ਯੂ.ਐੱਫ.ਸੀ.) ਲੜਾਕਿਆਂ ਵਾਂਗ ਦਿੱਸਦੇ ਹਨ। 

ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਟਰੰਪ ਨੇ ਇਹ ਬਿਆਨ ਸ਼ਨੀਵਾਰ ਨੂੰ ਲਾਸ ਵੇਗਾਸ ਵਿਚ ਰੀਪਬਲਿਕਨ ਯਹੂਦੀ ਗਠਜੋੜ ਨੂੰ ਸੰਬੋਧਿਤ ਕਰਦਿਆਂ ਦਿੱਤਾ। ਉਨ੍ਹਾਂ ਨੇ ਕਿਹਾ,''ਸ਼ਰਨ ਮੰਗਣ ਵਾਲੇ ਹਰੇਕ ਜਗ੍ਹਾ ਪਾਏ ਜਾਣ ਵਾਲੇ ਵਕੀਲਾਂ ਵੱਲੋਂ ਦਿੱਤੇ ਗਏ ਇਕ ਛੋਟੇ ਪੇਜ ਨੂੰ ਪੜ੍ਹਦੇ ਹਨ। ਤੁਸੀਂ ਵਕੀਲਾਂ ਨੂੰ ਜਾਣਦੇ ਹੋ, ਉਹ ਉਨ੍ਹਾਂ ਨੂੰ ਦੱਸਦੇ ਹਨ ਕੀ ਕਹਿਣਾ ਹੈ।'' 
ਟਰੰਪ ਨੇ ਉੱਤਰੀ ਤ੍ਰਿਕੋਣ ਦੇ ਨਾਮ ਨਾਲ ਮਸ਼ਹੂਰ ਤਿੰਨ ਮੱਧ ਅਮਰੀਕੀ ਦੇਸ਼ਾਂ ਦੀ ਅਮਰੀਕਾ ਜਾ ਰਹੇ ਕਾਫਲਿਆਂ ਵਿਚ ਭੂਮਿਕਾ ਕਾਰਨ ਉਨ੍ਹਾਂ 'ਤੇ ਪਾਬੰਦੀ ਲਗਾਉਣ ਦੇ ਆਪਣੇ ਫੈਸਲੇ ਨੂੰ ਵੀ ਸਹੀ ਠਹਿਰਾਇਆ। ਮਿਸ਼ਰਿਤ ਮਾਰਸ਼ਲ ਆਰਟ ਪ੍ਰਚਾਰਕ ਕੰਪਨੀ ਦਾ ਹਵਾਲਾ ਦਿੰਦਿਆਂ ਕਿਹਾ,''ਤੁਸੀਂ ਜਿਹੜੇ ਸਭ ਤੋਂ ਮਾੜੇ ਲੋਕ ਦੇਖੇ ਹਨ ਇੰਝ ਲੱਗਦਾ ਹੈ ਜਿਵੇਂ ਉਨ੍ਹਾਂ ਨੂੰ ਯੂ.ਐੱਫ.ਸੀ. ਲਈ ਲੜਨਾ ਚਾਹੀਦਾ ਹੈ।''


author

Vandana

Content Editor

Related News