ਵਿਗਿਆਨੀਆਂ ਨੇ ਲੱਭਿਆ ਡਾਇਨਾਸੋਰ ਦਾ 8 ਕਰੋੜ ਸਾਲ ਪੁਰਾਣਾ ਫੌਸਿਲ

Tuesday, Jul 16, 2019 - 11:50 AM (IST)

ਵਿਗਿਆਨੀਆਂ ਨੇ ਲੱਭਿਆ ਡਾਇਨਾਸੋਰ ਦਾ 8 ਕਰੋੜ ਸਾਲ ਪੁਰਾਣਾ ਫੌਸਿਲ

ਵਾਸ਼ਿੰਗਟਨ (ਬਿਊਰੋ)— ਵਿਗਿਆਨੀਆਂ ਨੇ 8 ਕਰੋੜ ਸਾਲ ਪਹਿਲਾਂ ਧਰਤੀ 'ਤੇ ਰਹਿਣ ਵਾਲੇ ਡਕ-ਬਿਲਡ ਡਾਇਨਾਸੋਰ (ਬਤਖ ਦੀ ਚੁੰਝ ਜਿਹੇ ਜਬਾੜੇ ਵਾਲੇ) ਦੀ ਨਵੀਂ ਪ੍ਰਜਾਤੀ ਖੋਜੀ ਹੈ। 1980 ਵਿਚ ਪਹਿਲੀ ਵਾਰ ਇਸ ਪ੍ਰਜਾਤੀ ਦੇ ਫੌਸਿਲ ਲੱਭੇ ਗਏ ਸਨ। ਇਸ ਪ੍ਰਜਾਤੀ ਦੇ ਜਬਾੜੇ ਦਾ ਵਿਸ਼ੇਸ਼ ਸਰੂਪ ਹੀ ਇਸ ਨੂੰ ਬਾਕੀ ਡਾਇਨਾਸੋਰ ਤੋਂ ਵੱਖ ਕਰਦਾ ਹੈ। ਵਿਗਿਆਨੀਆਂ ਨੇ ਦੱਸਿਆ ਹੈ ਕਿ ਇਹ ਡਾਇਨਾਸੋਰ ਉੱਤਰੀ ਮੈਕਸੀਕੋ ਵਿਚ ਦਲਦਲ ਦੇ ਨੇੜੇ ਰਹਿੰਦਾ ਸੀ ਜਿੱਥੇ ਵਰਤਮਾਨ ਵਿਚ ਚਿਹੁਆਹੁਆਨ ਰੇਗਿਸਤਾਨ ਹੈ।

ਇਕ ਪੱਤਰਿਕਾ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਅਮਰੀਕਾ ਦੇ ਬਿਗ ਬੈਂਡ ਨੈਸ਼ਨਲ ਪਾਰਕ ਤੋਂ ਮਿਲੀ ਇਕ ਡਕ-ਬਿਲਡ ਡਾਇਨਾਸੋਰ ਦੀ ਖੋਪੜੀ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਦੱਸਿਆ ਗਿਆ ਕਿ ਐਕਵਲਿਨਹਿਨਸ ਪੈਲੀਮੈਂਟਸ ਨਾਮ ਦੀ ਨਵੀਂ ਪ੍ਰਜਾਤੀ ਖੋਜੀ ਗਈ ਹੈ। ਦੱਸਿਆ ਗਿਆ ਕਿ ਇਸ ਨਵੀਂ ਪ੍ਰਜਾਤੀ ਦੇ ਡਾਇਨਾਸੋਰ ਦੀ ਨੱਕ ਚੁੰਝ ਵਾਂਗ ਅਤੇ ਹੇਠਲੇ ਜਬਾੜੇ ਕਾਫੀ ਚੌੜੇ ਸਨ। ਪਿਛਲੀ ਸਦੀ ਦੇ 8ਵੇਂ ਦਹਾਕੇ ਵਿਚ ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਦੇ ਪ੍ਰੋਫੈਸਰ ਟਾਮ ਲੇਹਮਨ ਨੇ ਇਸ ਪ੍ਰਜਾਤੀ ਦੇ ਡਾਇਨਾਸੋਰ ਦੇ ਫੌਸਿਲ ਪ੍ਰਾਪਤ ਕੀਤੇ ਸਨ। 

PunjabKesari

1990 ਵਿਚ ਇਨ੍ਹਾਂ ਫੌਸਿਲ ਦਾ ਅਧਿਐਨ ਕਰਨ ਦੇ ਬਾਅਦ ਇਹ ਦੱਸਿਆ ਗਿਆ ਸੀ ਕਿ ਇਹ ਫੌਸਿਲ ਡਕ-ਬਿਲਡ ਡਾਇਨਾਸੋਰ ਦੀ ਇਕ ਪ੍ਰਜਾਤੀ ਗ੍ਰਿਪੋਸੌਰਸ ਦੇ ਹਨ। ਭਾਵੇਂਕਿ ਵਰਤਮਾਨ ਵਿਚ ਕੀਤੇ ਗਏ ਸੋਧ ਦੇ ਬਾਅਦ ਤੋਂ ਪੁਰਾਣੇ ਅਧਿਐਨਾਂ ਨੂੰ ਗਲਤ ਮੰਨਿਆ ਗਿਆ ਹੈ। ਫੌਸਿਲ ਦੀ ਵਿਸ਼ੇਸ਼ਤਾ ਦੇਖਣ ਮਗਰੋਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਗ੍ਰਿਪੋਸੌਰਸ ਦੇ ਨਹੀਂ ਹਨ। ਇਹ ਉਸ ਨਾਲੋਂ ਵੀ ਵੱਖਰੇ ਹਨ ਅਤੇ ਨਿਸ਼ਚਿਤ ਹੀ ਕਿਸੇ ਨਵੀਂ ਪ੍ਰਜਾਤੀ ਦੇ ਹਨ। ਸਪੇਨ ਦੀ ਮਿਕੇਲ ਕਰੂਸਾਫਾਟ ਕੈਟਲਨ ਇੰਸਟੀਚਿਊਟ ਇਨ ਪੈਲੇਨਟੋਲੌਜੀ ਦੇ ਅਲਬਰਟ ਪ੍ਰੀਤੋ ਮਾਰਕੇਜ਼ ਨੇ ਦੱਸਿਆ ਕਿ ਪਹਿਲਾਂ ਇਸ ਤਰ੍ਹਾਂ ਦੀ ਨਵੀਂ ਪ੍ਰਜਾਤੀ ਦੀ ਸਿਰਫ ਕਲਪਨਾ ਹੀ ਕੀਤੀ ਜਾਂਦੀ ਸੀ ਪਰ ਹੁਣ ਮਿਲਦੇ ਸਬੂਤ ਇਸ ਕਲਪਨਾ ਨੂੰ ਹਕੀਕਤ ਵਿਚ ਤਬਦੀਲ ਕਰ ਰਹੇ ਹਨ। 

PunjabKesari

ਡਕ-ਬਿਲਡ ਡਾਇਨਾਸੋਰ ਨੂੰ ਹੇਡ੍ਰੋਸਾਰੀਡਸ ਵੀ ਕਿਹਾ ਜਾਂਦਾ ਹੈ। 8 ਕਰੋੜ ਸਾਲ ਪਹਿਲਾਂ ਇਹ ਵਿਸ਼ੇਸ਼ ਤਰ੍ਹਾਂ ਦਾ ਡਾਇਨਾਸੋਰ ਧਰਤੀ 'ਤੇ ਰਹਿੰਦਾ ਸੀ।  ਵਿਗਿਆਨੀਆਂ ਵੱਲੋਂ ਖੋਜੀ ਗਈ ਨਵੀਂ ਪ੍ਰਜਾਤੀ ਦੇ ਡਾਇਨਾਸੋਰ ਦੇ ਜਬਾੜੇ ਦੀ ਭਿੰਨਤਾ ਹੀ ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਵਿਗਿਆਨੀਆਂ ਮੁਤਾਬਕ ਆਮਤੌਰ 'ਤੇ ਡਕ-ਬਿਲਡ ਡਾਇਨਾਸੋਰਾਂ ਵਿਚ ਕਿਸੇ ਦੇ ਜਬਾੜੇ ਨੁਕੀਲੇ ਤਾਂ ਕਿਸੇ ਦੇ ਚੌੜੇ ਹੁੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਨਵੀਂ ਪ੍ਰਜਾਤੀ ਦੇ ਅਵਸ਼ੇਸ਼ਾਂ ਦਾ ਅਧਿਐਨ ਕਰਨ 'ਤੇ ਪਤਾ ਚਲਿਆ ਕਿ ਇਸ ਦੇ ਜਬਾੜੇ ਫਸਲ ਕੱਟਣ ਵਾਲੇ ਸੰਦ ਵਾਂਗ ਹੋਣਗੇ। ਇਸ ਦਾ ਉੱਪਰੀ ਜਬਾੜਾ ਯੂ ਆਕਾਰ ਦਾ ਅਤੇ ਹੇਠਲਾ ਡਬਲਊ ਆਕਾਰ ਦਾ ਹੈ।


author

Vandana

Content Editor

Related News