ਦੁਕਾਨ ਦਾ ਸ਼ੀਸ਼ਾ ਤੋੜ ਹਿਰਨ ਨੇ ਮਹਿਲਾ ਉੱਪਰੋਂ ਮਾਰੀ ਛਾਲ, ਵੀਡੀਓ

Wednesday, Oct 09, 2019 - 04:17 PM (IST)

ਦੁਕਾਨ ਦਾ ਸ਼ੀਸ਼ਾ ਤੋੜ ਹਿਰਨ ਨੇ ਮਹਿਲਾ ਉੱਪਰੋਂ ਮਾਰੀ ਛਾਲ, ਵੀਡੀਓ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਿਊਯਾਰਕ ਸ਼ਹਿਰ ਦੇ ਸੈਲੂਨ ਵਿਚ ਇਕ ਹਿਰਨ ਅਚਾਨਕ ਦਾਖਲ ਹੋ ਗਿਆ। ਅਸਲ ਹਿਰਨ ਸੈਲੂਨ ਦੀ ਦੁਕਾਨ ਦੇ ਸਾਹਮਣੇ ਵਾਲੇ ਹਿੱਸੇ ਦੇ ਕੱਚ ਨੂੰ ਤੋੜ ਨੇ ਅੰਦਰ ਦਾਖਲ ਹੋ ਗਿਆ। ਹਿਰਨ ਟੱਪਦਾ ਹੋਇਆ ਸੋਫੇ 'ਤੇ ਬੈਠੀ ਮਹਿਲਾ ਨੂੰ ਛੂੰਹਦੇ ਹੋਏ ਨਿਕਲ ਗਿਆ। ਤਿੱਖੇ ਸਿੰਙਾਂ ਵਾਲੇ ਇਸ ਹਿਰਨ ਨੇ ਕੁਝ ਸੈਕੰਡ ਵਿਚ ਪੂਰੇ ਸੈਲੂਨ ਵਿਚ ਭੰਨ-ਤੋੜ ਕੀਤੀ। ਇਕ ਏਜੰਸੀ ਮੁਤਾਬਕ ਹਿਰਨ ਨੇ ਜਿਹੜੀ ਮਹਿਲਾ ਦੇ ਉੱਪਰੋਂ ਦੀ ਛਾਲ ਮਾਰੀ, ਉਹ ਵਾਲ ਕਟਵਾਉਣ ਲਈ ਉੱਥੇ ਆਈ ਹੋਈ ਸੀ। ਮਹਿਲਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। 

PunjabKesari

ਇਹ ਵੀਡੀਓ ਫੇਸਬੁੱਕ ਪੇਜ 'ਤੇ Be you titful Hair Saloon ਨੇ ਸ਼ੇਅਰ ਕੀਤਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਹਿਰਨ ਸਭ ਤੋਂ ਪਹਿਲਾਂ ਖਿੜਕੀ ਤੋੜਦੇ ਹੋਏ ਅੰਦਰ ਦਾਖਲ ਹੁੰਦਾ ਹੈ ਅਤੇ ਫਿਰ ਭੰਨ-ਤੋੜ ਕਰਨ ਮਗਰੋਂ ਬਾਹਰ ਚੱਲਿਆ ਜਾਂਦਾ ਹੈ।

 

ਇਹ ਵੀਡੀਓ ਸ਼ਨੀਵਾਰ ਨੂੰ ਸ਼ੇਅਰ ਕੀਤਾ ਗਿਆ ਜਿਸ ਦੇ ਕਰੀਬ 50 ਹਜ਼ਾਰ ਵਿਊਜ਼ ਹੋ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਕੁਮੈਂਟ ਕਰ ਚੁੱਕੇ ਹਨ। ਸੈਲੂਨ ਸ਼ਾਪ ਦੀ ਮਾਲਕਣ ਜੇਨਿਸੇ ਹੇਰੇਦਿਆ ਨੇ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ,''ਉਸ ਸਮੇਂ ਮੇਰੇ ਦਿਮਾਗ ਵਿਚ ਬਹੁਤ ਕੁਝ ਚੱਲ ਰਿਹਾ ਸੀ। ਮੈਨੂੰ ਲੱਗਾ ਕਿ ਤੇਜ਼ ਗਤੀ ਨਾਲ ਕੋਈ ਕਾਰ ਆਈ ਅਤੇ ਦੁਕਾਨ ਵਿਚ ਦਾਖਲ ਹੋ ਗਈ। ਹਿਰਨ ਨੂੰ ਦੇਖਦੇ ਹੀ ਮੈਂ ਚੀਕ ਰਹੀ ਸੀ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਸ ਸਮੇਂ ਕੀ ਕਰਨਾ ਚਾਹੀਦਾ ਸੀ।'' ਚੰਗੀ ਕਿਸਮਤ ਨਾਲ ਹਿਰਨ ਕਿਸੇ ਨੂੰ ਵੀ ਬਿਨਾਂ ਨੁਕਸਾਨ ਪਹੰਚਾਏ ਖੁਦ ਹੀ ਦੁਕਾਨ ਵਿਚੋਂ ਬਾਹਰ ਨਿਕਲ ਗਿਆ।


author

Vandana

Content Editor

Related News